66.6 F
New York, US
June 25, 2026
PreetNama
ਸਮਾਜ/Social

ਤਬਾਹ ਹੋਣ ਵਾਲੀ ਹੈ ਦੁਨੀਆਂ!, ਧਰਤੀ ਵੱਲ ਵਧ ਰਹੇ ਅਸਮਾਨੀ ਖਤਰੇ ਤੋਂ NASA ਦੇ ਵਿਗਿਆਨੀ ਵੀ ਫਿਕਰਮੰਦ

ਖੋਜਕਰਤਾਵਾਂ ਨੇ ਖੁਦ ਦੱਸਿਆ ਹੈ ਕਿ ਇਹ ਉਲਕਾ ਧਰਤੀ ਦੀ ਸਤ੍ਹਾ ਨਾਲ ਟਕਰਾਏਗੀ ਅਤੇ ਇਹ ਇੰਨੀ ਭਿਆਨਕ ਟੱਕਰ ਹੋਵੇਗੀ ਕਿ ਇਹ 22 ਐਟਮ ਬੰਬਾਂ ਦੇ ਡਿੱਗਣ ਜਿੰਨੀ ਊਰਜਾ ਪੈਦਾ ਕਰੇਗੀ।

ਕਿਆਮਤ ਦਾ ਦਿਨ ਇਸ ਤਰ੍ਹਾਂ ਹੋਵੇਗਾ
ਧਰਤੀ ਲਈ ਖ਼ਤਰਾ ਪੈਦਾ ਕਰਨ ਵਾਲੀ ਪੁਲਾੜ ਚੱਟਾਨ (asteroid) ਦਾ ਨਾਮ ਬੇਨੂ ਰੌਕ ਹੈ। ਇਹ ਉਂਜ ਤਾਂ ਹਰ 6 ਸਾਲ ਬਾਅਦ ਸਾਡੀ ਧਰਤੀ ਨੇੜਿਓਂ ਲੰਘਦਾ ਹੈ, ਪਰ ਵਿਗਿਆਨੀਆਂ ਨੇ ਕਿਹਾ ਹੈ ਕਿ ਜਦੋਂ ਇਹ ਕਿਸੇ ਖਾਸ ਸਮੇਂ ਅਤੇ ਦਿਨ ‘ਤੇ ਲੰਘਦਾ ਹੈ ਤਾਂ ਇਸ ਨਾਲ ਹੋਣ ਵਾਲੀ ਤਬਾਹੀ ਨੂੰ ਕੋਈ ਨਹੀਂ ਰੋਕ ਸਕੇਗਾ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ 24 ਸਤੰਬਰ 2182 ਉਹ ਦਿਨ ਹੋਵੇਗਾ ਜਦੋਂ ਇਹ ਵਿਸ਼ਾਲ ਉਲਕਾਪਿੰਡ ਧਰਤੀ ਨਾਲ ਟਕਰਾਏਗਾ। ਹਾਲਾਂਕਿ ਅੰਤਰਰਾਸ਼ਟਰੀ ਪੁਲਾੜ ਏਜੰਸੀ ਨਾਸਾ ਧਰਤੀ ਨੂੰ ਇਸ ਤੋਂ ਬਚਾਉਣ ਦੀ ਮੁਹਿੰਮ ‘ਚ ਲੱਗੀ ਹੋਈ ਹੈ।NASA ਕੋਸ਼ਿਸ਼ ਕਰ ਰਿਹਾ ਹੈ
ਕਰੀਬ ਸਾਢੇ ਸੱਤ ਸਾਲ ਪਹਿਲਾਂ ਬੇਨੂ ਦੇ ਨਮੂਨੇ ਇਕੱਠੇ ਕਰਨ ਲਈ ਪੁਲਾੜ ਯਾਨ ਭੇਜਿਆ ਗਿਆ ਸੀ, ਤਾਂ ਜੋ ਇਸ ਤੋਂ ਪ੍ਰਾਪਤ ਜਾਣਕਾਰੀ ਨੂੰ ਧਰਤੀ ਨੂੰ ਬਚਾਉਣ ਲਈ ਵਰਤਿਆ ਜਾ ਸਕੇ। ਸੰਡੇ ਟੈਲੀਗ੍ਰਾਫ ਨਾਲ ਗੱਲ ਕਰਦੇ ਹੋਏ ਨਾਸਾ ਦੇ Goddard Space Flight Center ਦੇ ਪ੍ਰੋਜੈਕਟ ਮੈਨੇਜਰ ਰਿਚ ਬਰਨਸ ਦਾ ਕਹਿਣਾ ਹੈ ਕਿ ਖੋਜ ਦਾ ਆਖਰੀ ਪੜਾਅ ਚੱਲ ਰਿਹਾ ਹੈ।

ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੁਲਾੜ ਯਾਨ ਤੋਂ ਲਿਆਂਦੀ ਗਈ ਮੀਟੋਰਾਈਟ ਧੂੜ ਵਿੱਚ ਕਿਹੜੇ ਤੱਤ ਮੌਜੂਦ ਹਨ ਕਿਉਂਕਿ ਬੇਨੂ ਉਨ੍ਹਾਂ ਹੀ ਗ੍ਰਹਿਆਂ ਦੇ ਕਣਾਂ ਤੋਂ ਬਣਿਆ ਹੈ, ਜੋ ਸਮੇਂ-ਸਮੇਂ ‘ਤੇ ਧਰਤੀ ਨਾਲ ਟਕਰਾਉਂਦੇ ਰਹੇ ਹਨ। ਰਾਹਤ ਦੀ ਗੱਲ ਹੈ ਕਿ ਬੇਨੂ ਦੇ ਧਰਤੀ ਨਾਲ ਟਕਰਾਉਣ ਦੀ ਤਾਰੀਖ ਘੱਟੋ-ਘੱਟ ਇੱਕ ਸਦੀ ਦੂਰ ਹੈ ਅਤੇ ਉਦੋਂ ਤੱਕ ਇਸ ਤੋਂ ਬਚਣ ਲਈ ਖੋਜ ਜਾਰੀ ਰਹੇਗੀ।

Related posts

ਭਾਰੀ ਮੀਂਹ: ਪੌਂਗ ਡੈਮ ’ਚ ਚੌਥੇ ਦਿਨ ਵੀ ਖ਼ਤਰੇ ਦੇ ਨਿਸ਼ਾਨ ਤੋਂ ਉੱਤੇ ਵਹਿੰਦਾ ਰਿਹਾ ਪਾਣੀ

On Punjab

ਨੇਪਾਲ: ਸੋਸ਼ਲ ਮੀਡੀਆ ’ਤੇ ਪਾਬੰਦੀ ਖ਼ਿਲਾਫ਼ ਪ੍ਰਦਰਸ਼ਨ ਦੌਰਾਨ ਝੜਪ; 14 ਮੌਤਾਂ

On Punjab

ਪੁਰਸ਼ਾਂ ਤੋਂ ਬਾਅਦ ਭਾਰਤੀ ਮਹਿਲਾ ਟੀਮ ਵੀ ਜਿੱਤੇਗੀ ਟਰਾਫੀ! Women’s T20 World Cup 2024 ਤੋਂ ਪਹਿਲਾਂ Harmanpreet Kaur ਨੇ ਦਿੱਤਾ ਵੱਡਾ ਬਿਆਨ Harmanpreet Kaur Statement Ahead Womens T20 World Cup 2024 ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਆਗਾਮੀ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2024 ਤੋਂ ਪਹਿਲਾਂ ਵੱਡਾ ਬਿਆਨ ਦਿੱਤਾ ਹੈ। ਉਸ ਨੇ ਦੱਸਿਆ ਕਿ ਉਸ ਦਾ ਅਹਿਮ ਮਿਸ਼ਨ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਸਾਡੇ ਕੋਲ ਅਜਿਹਾ ਕਰਨ ਦੀ ਸਮਰੱਥਾ ਹੈ।

On Punjab