PreetNama
ਫਿਲਮ-ਸੰਸਾਰ/Filmy

ਢਿੱਡ ਦਰਦ ਦੀ ਬਿਮਾਰੀ ਨਾਲ ਪੀੜਤ ਸੀ ਕਾਜੋਲ ਦੀ ਮਾਂ ਤਨੁ

ਡਾਇਵਰਟੀਕੁਲਾਈਟਿਸ ਨਾਂ ਦੀ ਬਿਮਾਰੀ ਤੋਂ ਪੀੜਤ ਹੋਣ ਦੇ ਚਲਦੇ ਮਸ਼ਹੂਰ ਬਾਲੀਵੁੱਡ ਅਦਾਕਾਰਾ ਤਨੁਜਾ ਨੂੰ ਸਰਜਰੀ ਤੋਂ ਲੰਘਣ ਪਿਆ। ਮੁੰਬਈ ਦੇ ਲੀਲਾਵਤੀ ਹਸਪਤਾਲ ਦੇ ਇਸ ਅਫ਼ਸਰ ਨੇ ਮੀਡੀਆ ਏਜੰਸੀ ਨੂੰ ਦਸਿਆ ਕਿ ਸਰਜਰੀ ਮਗਰੋਂ ਤਨੁਜਾ ਦੀ ਹਾਲਤ ਹੁਣ ਬੇਹਤਰ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਤਨੁਜਾ ਨੂੰ ਇਕ ਹਫ਼ਤੇ ਤਕ ਹਸਪਤਾਲ ਚ ਹੀ ਰਹਿਣਾ ਹੋਵੇਗਾ।

 

ਡਾਇਵਰਟੀਕੁਲਾਈਟਿਸ ਪਾਚਨ ਤੰਤਰ ਨਾਲ ਜੁੜੀ ਬੀਮਾਰੀ ਹੈ। ਇਸ ਵਿਚ ਡਾਇਵਟੀਕੁਰਲਾ ਨਾਂ ਦੇ ਛੋਟੀਆਂ-ਛੋਟੀਆਂ ਥੈਲੀਆਂ ਚ ਸੋਜਸ ਜਾਂ ਇਨਫ਼ੈਕਸ਼ਨ ਹੋ ਜਾਂਦਾਹੈ। ਜਿਹੜਾ ਅੰਤੜੀਆਂ ਦੀਆਂ ਦੀਵਾਰਾਂ ਤੇ ਬਣਦੇ ਹਨ।

 

ਢਿੱਡ ਚ ਦਰਦ ਹੋਣ ਦੀ ਸ਼ਿਕਾਇਤ ਹੋਣ ਦੇ ਚੱਲਦਿਅਟਾਂ 75 ਸਾਲਾ ਆਦਕਾਰਾ ਤਨੁਜਾ ਨੂੰ ਮੰਗਲਵਾਰ ਨੂੰ ਹਸਪਤਾਲ ਚ ਦਾਖਲ ਕੀਤਾ ਗਿਆ ਸੀ।

 

ਦੱਸ ਦੇਈਏ ਕਿ ਬਾਲੀਵੁੱਡ ਦੀ ਲੰਘੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਤਨੁਜਾ ਨੂੰ ਬੁੱਧਵਾਰਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ ਤੇ ਕਿਹਾ ਗਿਆ ਸੀ ਕਿ ਉਨ੍ਹਾਂ ਨੂੰਡਾਇਵਰਟੀਕੁਲਾਈਟਿਸ ਨਾਂ ਦੀ ਬਿਮਾਰੀ ਦੇ ਇਲਾਜ ਲਈ ਆਪ੍ਰੇਸ਼ਨ ਹੋਵੇਗਾ। ਤਨੁਜਾ ਨੂੰਸ਼ਹਿਰ ਦੇ ਮਸ਼ਹੂਰ ਲੀਲਾਵਤੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ।

 

ਹਸਪਤਾਲ ਦੇ ਸੂਤਰਾਂ ਮੁਤਾਬਕ ਅਦਾਕਾਰਾ ਤਨੁਜਾ ਦਾ ਹਾਲ ਜਾਨਣ ਉਨ੍ਹਾਂ ਦੀ ਧੀਕਾਜੋਲ ਹਸਪਤਾਲ ਪੁੱਜੇ ਸਨ। ਦੱਸ ਦੇਈਏ ਕਿ 2 ਦਿਨ ਪਹਿਲਾਂ ਹੀ ਕਾਜੋਲ ਦੇ ਸਹੁਰੇਐਕਸ਼ਨ ਨਿਰਦੇਸ਼ਕ ਵੀਰੂ ਦੇਵਗਨ ਦਾ ਦੇਹਾਂਤ ਹੋ ਗਿਆ ਸੀ।

 

ਦੱਸਣਯੋਗ ਹੈ ਕਿ ਅਦਾਕਾਰਾ ਤਨੁਜਾ ਬਾਲੀਵੁੱਡ ਚ ਜਵੈਲ ਥੀਫ਼, ਹਾਥੀ ਮੇਰੇ ਸਾਥੀ, ਦੋਚੋਰ ਵਰਗੀਆਂ ਮਸ਼ਹੂਰ ਹਿੰਦੀ ਫ਼ਿਲਮਾਂ ਚ ਕੰਮ ਕਰ ਚੁੱਕੇ ਹਨ।

 

Related posts

Aishwarya Rai Bachchan: ਸਲਮਾਨ ਖਾਨ ਤੋਂ ਲੈ ਕੇ ਪਨਾਮਾ ਪੇਪਰਜ਼ ਤਕ…ਪੜ੍ਹੋ ਐਸ਼ਵਰਿਆ ਨਾਲ ਜੁੜੇ ਇਹ ਵੱਡੇ ਵਿਵਾਦ

On Punjab

ਕੈਂਸਰ ‘ਤੇ ਜਿੱਤ ਪਾ ਵਤਨ ਪਰਤੇ ਰਿਸ਼ੀ ਕਪੂਰ, ਵੇਖੋ ਏਅਰਪੋਰਟ ਦੀਆਂ ਤਸਵੀਰਾਂ

On Punjab

ਆਪਣੇ ਗੀਤਾਂ ਕਾਰਨ ਬੁਰੇ ਫਸੇ ਗਾਇਕ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ

On Punjab