PreetNama
ਖੇਡ-ਜਗਤ/Sports News

ਡਿਸਕਸ ਥ੍ਰੋ ਪਲੇਅਰ ਕਮਲਪ੍ਰੀਤ ਕੌਰ ਨੇ ਤੋੜਿਆ ਰਿਕਾਰਡ, ਓਲੰਪਿਕ ਲਈ ਕੀਤਾ ਕੁਆਲੀਫਾਈ

ਪਟਿਆਲਾ ਵਿਖੇ ਚਲ ਰਹੇ ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਵਿੱਚ ਸ਼ੁੱਕਰਵਾਰ ਨੂੰ ਡਿਸਕਸ ਥ੍ਰੋ ਪਲੇਅਰ ਕਮਲਪ੍ਰੀਤ ਕੌਰ ਨੇ ਰਾਸ਼ਟਰੀ ਰਿਕਾਰਡ ਤੋੜ ਦਿੱਤੇ। ਇਸ ਦੇ ਨਾਲ ਹੀ ਕਮਲਪ੍ਰੀਤ ਨੇ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਹੈ। ਉਸ ਨੇ ਦਿੱਗਜ ਅਥਲੀਟ ਕ੍ਰਿਸ਼ਨਾ ਪੂਨੀਆ ਦਾ ਰਿਕਾਰਡ ਤੋੜ ਦਿੱਤਾ ਹੈ।ਕ੍ਰਿਸ਼ਨਾ ਪੂਨੀਆ ਨੇ ਸਾਲ 2012 ਵਿਚ 64.76 ਮੀਟਰ ਦੀ ਦੂਰੀ ‘ਤੇ ਡਿਸਕਸ ਸੁੱਟੀ ਸੀ। ਇਹ ਰਿਕਾਰਡ ਨੌਂ ਸਾਲਾਂ ਤਕ ਕਾਈਮ ਰਿਹਾ ਅਤੇ ਆਖਰ ਕਮਲਪ੍ਰੀਤ ਕੌਰ ਨੇ ਇਸ ਨੂੰ ਤੋੜ ਦਿੱਤਾ। ਕਮਲਪ੍ਰੀਤ ਕੌਰ ਨੇ ਡਿਸਕਸ ਨੂੰ 65.06 ਮੀਟਰ ਦੀ ਦੂਰੀ ‘ਤੇ ਸੁੱਟਿਆ ਜਦਕਿ ਓਲੰਪਿਕ ਯੋਗਤਾ ਦਾ ਮਾਨਕ ਰਿਕਾਰਡ 63.50 ਮੀਟਰ ਹੈ।

Related posts

Flying Sikh : ਉੱਡਣਾ ਸਿੱਖ ਮਿਲਖਾ ਸਿੰਘ

On Punjab

ਹਾਕੀ ਓਲੰਪੀਅਨ ਮਨਦੀਪ ਤੇ ਉਦਿਤਾ ਵਿਆਹ ਬੰਧਨ ’ਚ ਬੱਝੇ

On Punjab

ਖੇਡਾਂ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ: ਅਨੁਰਾਗ

On Punjab