PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਟੈਕਸਾਸ ਵਿਚ ਅਜ਼ਮਾਇਸ਼ ਦੌਰਾਨ ਸਪੇਸਐਕਸਦੇ ਰਾਕੇਟ ’ਚ ਧਮਾਕਾ, ਜਾਨੀ ਨੁਕਸਾਨ ਤੋਂ ਬਚਾਅ

ਅਮਰੀਕਾ- ਸਪੇਸਐਕਸ ਦੇ ਰਾਕੇਟ ਵਿਚ ਬੁੱਧਵਾਰ ਰਾਤ ਨੂੰ ਟੈਕਸਾਸ ਵਿਚ ਅਜ਼ਮਾਇਸ਼ ਦੌਰਾਨ ਧਮਾਕਾ ਹੋ ਗਿਆ, ਜਿਸ ਨਾਲ ਅਸਮਾਨ ਵਿਚ ਅੱਗ ਦਾ ਗੋਲਾ ਨਜ਼ਰ ਆਇਆ। ਹਾਲਾਂਕਿ ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਕੰਪਨੀ ਨੇ ਕਿਹਾ ਕਿ ਟੈਕਸਾਸ ਦੇ ਦੱਖਣੀ ਸਿਰੇ ਸਪੇਸਐਕਸ ਦੀ ਅਜ਼ਮਾਇਸ਼ ਵਾਲੀ ਥਾਂ ਸਟਾਰਬੇਸ ਵਿਚ 10ਵੀਂ ਉਡਾਣ ਪ੍ਰੀਖਣ ਦੀ ਤਿਆਰੀ ਦੌਰਾਨ ਰਾਤ ਕਰੀਬ 11 ਵਜੇ ਰਾਕੇਟ ਸਟਾਰਸ਼ਿਪ ਵਿਚ ‘ਇਕ ਵੱਡੇ ਨੁਕਸ’ ਦਾ ਪਤਾ ਲੱਗਾ। ਸਪੇਸਐਕਸ ਨੇ ‘ਐਕਸ’ ਉੱਤੇ ਇਕ ਬਿਆਨ ਵਿਚ ਕਿਹਾ, ‘‘ਪੂਰੇ ਪ੍ਰੀਖਣ ਦੌਰਾਨ ਲਾਂਚ ਵਾਲੀ ਥਾਂ ਦੇ ਆਲੇ ਦੁਆਲੇ ਸੁਰੱਖਿਅਤ ਖੇਤਰ ਬਣਾ ਕੇ ਰੱਖਿਆ ਗਿਆ। ਸਾਰੇ ਕਰਮੀ ਸੁਰੱਖਿਅਤ ਹਨ ਤੇ ਉਨ੍ਹਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ।’’

ਐਲਨ ਮਸਕ ਦੀ ਮਾਲਕੀ ਵਾਲੀ ਸਪੇਸਐਕਸ ਨੇ ਕਿਹਾ ਕਿ ਆਸ ਪਾਸ ਦੇ ਲੋਕਾਂ ਨੂੰ ਇਸ ਘਟਨਾ ਨਾਲ ਕੋਈ ਨੁਕਸਾਨ ਨਹੀਂ ਪੁੱਜਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧਮਾਕੇ ਵਾਲੀ ਥਾਂ ਨੇੇੜੇ ਜਾਣ ਦੀ ਕੋਸ਼ਿਸ਼ ਨਾ ਕਰਨ। ਕੰਪਨੀ ਨੇ ਕਿਹਾ ਕਿ ਉਹ ਇਸ ਘਟਨਾ ਨਾਲ ਨਜਿੱਠਣ ਲਈ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ।

Related posts

ਕਲੈਟ-ਯੂਜੀ ਪ੍ਰੀਖਿਆ: ਸਾਰੀਆਂ ਪਟੀਸ਼ਨਾਂ ਹਾਈ ਕੋਰਟ ਨੂੰ ਤਬਦੀਲ ਕਰ ਸਕਦੀ ਹੈ ਸੁਪਰੀਮ ਕੋਰਟ

On Punjab

1000 ਤੋਂ ਵੱਧ ਲੋਕਾਂ ਨੂੰ ਚੜ੍ਹਾ ਦਿੱਤਾ HIV ਵਾਲਾ ਖ਼ੂਨ, ਸਾਰਿਆਂ ਨੂੰ ਏਡਜ਼ ਦਾ ਖਤਰਾ!

On Punjab

ਨੈਸ਼ਨਲ ਹੈਰਾਲਡ ਕੇਸ ਦੀ ਚਾਰਜਸ਼ੀਟ ਨਾਮਨਜ਼ੂਰ

On Punjab