PreetNama
ਫਿਲਮ-ਸੰਸਾਰ/Filmy

ਟੀਵੀ ਦੀ ‘ਛੋਟੀ ਆਨੰਦੀ’ ਨੇ ਦਿਖਾਇਆ ਬੋਲਡ ਅੰਦਾਜ਼, ਮਾਲਦੀਵਜ਼ ਵੋਕੇਸ਼ਨ ਨਾਲ ਅਵਿਕਾ ਗੌਰ ਨੇ ਸ਼ੇਅਰ ਕੀਤੀ ਬਿਕਨੀ ਫੋਟੋਜ਼

ਛੋਟੇ ਪਰਦੇ ‘ਤੇ ਆਨੰਦੀ ਦੇ ਨਾਂ ਨਾਲ ਪਛਾਣ ਬਣਾਉਣ ਵਾਲੀ ਅਦਾਕਾਰਾ ਅਵਿਕਾ ਗੌਰ ਇਨ੍ਹਾਂ ਦਿਨੀਂ ਆਪਣੇ ਬੋਲਡ ਅੰਦਾਜ਼ ਨਾਲ ਫੈਨਜ਼ ਨੂੰ ਦੀਵਾਨਾ ਬਣਾ ਰਹੀ ਹੈ। ਅਵਿਕਾ ਗੌਰ ਹੁਣ ਪੂਰੀ ਤਰ੍ਹਾਂ ਨਾਲ ਬਦਲ ਗਈ ਹੈ। ਹੁਣ ਉਹ ਪਹਿਲਾਂ ਵਾਲੀ ਛੋਟੀ ਜਿਹੀ ਆਨੰਦੀ ਨਹੀਂ ਰਹੀ। ਅਵਿਕਾ ਗੌਰ ਇਨੀਂ ਦਿਨੀਂ ਆਪਣੇ ਬੁਆਏਫ੍ਰੈਂਡ ਮਿਲਿੰਦ ਚਾਂਦਵਾਨੀ ਨਾਲ ਮਾਲਦੀਵਜ਼ ਵੋਕੇਸ਼ਨਜ਼ ‘ਤੇ ਗਈ ਹੋਈ ਹੈ। ਆਪਣੇ ਵੋਕੇਸ਼ਨਜ਼ ਤੋਂ ਅਵਿਕਾ ਨੇ ਹਾਟ ਬਿਕਨੀ ਫੋਟੋਜ਼ ਸ਼ੇਅਰ ਕੀਤੀ ਹੈ। ਜਿਨ੍ਹਾਂ ਨੂੰ ਦੇਖ ਹਰ ਕੋਈ ਦੀਵਾਨਾ ਹੋ ਰਿਹਾ ਹੈ।

ਅਵਿਕਾ ਗੌਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੀਆਂ ਕਈ ਤਸਵੀਰਾਂ ਤੇ ਵੀਡੀਓ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਅਵਿਕਾ ਗੌਰ ਇਨੀਂ ਦਿਨੀਂ ਆਪਣੇ ਬੁਆਏਫ੍ਰੈਂਡ ਨਾਲ ਮਾਲਦੀਵਜ਼ ਵੋਕੇਸ਼ਨਜ਼ ‘ਤੇ ਗਈ ਹੋਈ ਹੈ। ਇਥੋਂ ਅਵਿਕਾ ਨੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਅਵਿਕਾ ਦਾ ਦੀਵਾਨਾ ਹੋ ਰਿਹਾ ਹੈ। ਅਵਿਕਾ ਗੌਰ ਦਾ ਇਹ ਦਿਲਕਸ਼ ਅੰਦਾਜ਼ ਉਨ੍ਹਾਂ ਨੇ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।ਅਵਿਕਾ ਗੌਰ ਨੇ ਇਹ ਤਸਵੀਰਾਂ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਰਾਹੀਂ ਸ਼ੇਅਰ ਕੀਤੀ ਹੈ। ਇਨ੍ਹਾਂ ਤਸਵੀਰਾਂ ‘ਚ ਅਵਿਕਾ ਨੇ ਨੀਲੇ ਰੰਗ ਦੀ ਬਿਕਨੀ ਪਹਿਣੀ ਹੋਈ ਹੈ ਤੇ ਸੂਰਜ ਦੀ ਰੋਸ਼ਨੀ ‘ਚ ਪੋਜ਼ ਦੇ ਰਹੀ ਹੈ। ਅਵਿਕਾ ਨੇ ਨੀਲੀ ਬਿਕਨੀ ਨਾਲ ਕਮਰ ‘ਤੇ ਸਕਾਰਫ ਵੀ ਬੰਨ੍ਹਿਆ ਹੈ। ਇਸ ਨਾਲ ਉਨ੍ਹਾਂ ਨੇ ਮਿਨੀਮਲ ਮੈਕਅਪ ਕੀਤਾ ਹੈ ਤੇ ਡਾਰਕ ਲਿਪਸਟਿਕ ਲਾਈ ਹੈ। ਅਵਿਕਾ ਦੀ ਇਹ ਸਨਕਿਸਡ ਤਸਵੀਰਾਂ ਉਨ੍ਹਾਂ ਦੇ ਬੁਆਏਫ੍ਰੈਂਡ ਮਿਲਿੰਦ ਚਾਂਦਵਾਨੀ ਨੇ ਕਲਿੱਕ ਕੀਤੀ ਹੈ। ਅਵਿਕਾ ਦੀਆਂ ਇਨ੍ਹਾਂ ਤਸਵੀਰਾਂ ‘ਤੇ ਉਨ੍ਹਾਂ ਦੇ ਫੈਨਜ਼ ਦਾ ਦਿਲ ਹਾਰ ਬੈਠੇ ਹਨ।

Related posts

ਦਿੱਗਜ਼ ਕਲਾਕਾਰ ਦਿਲਜੀਤ, ਗਿੱਪੀ, ਜੈਜ਼ੀ ਹੋਏ ਇਕੱਠੇ, ਆਖਰ ਕੀ ਸੀ ਵਜ੍ਹਾ

On Punjab

Marakkar: ਸਿਰਫ਼ ਐਡਵਾਂਸ ਬੁਕਿੰਗ ਨਾਲ 100 ਕਰੋੜ ਬਟੋਰ ਚੁੱਕੀ ਹੈ ਮੋਹਨਲਾਲ ਤੇ ਸੁਨੀਲ ਸ਼ੈੱਟੀ ਸਟਾਰਰ ਫਿਲਮ, ਮੈਕਰਸ ਦਾ ਦਾਅਵਾ

On Punjab

Himanshi Khurana ਨਾਲ ਵਿਆਹ ਦੇ ਸਵਾਲ ’ਤੇ ਆਸਿਮ ਰਿਆਜ਼ ਬੋਲੇ – ‘ਹਾਲੇ ਅਸੀਂ ਬਹੁਤ ਕੰਮ ਕਰਨਾ ਹੈ’

On Punjab