PreetNama
ਰਾਜਨੀਤੀ/Politics

ਟਾਟਾ ਟਰੱਸਟ ਤੋਂ ਮਿਲਿਆ ਭਾਜਪਾ ਨੂੰ 356 ਕਰੋੜ ਦਾ ਚੰਦਾ

Tata group donated Rs 356 crore to BJP: ਸਾਲ 2018-19 ਵਿੱਚ ਭਾਰਤੀ ਜਨਤਾ ਪਾਰਟੀ ਨੇ ਹੁਣ ਤੱਕ 800 ਕਰੋੜ ਰੁਪਏ ਦਾ ਚੰਦਾ ਮਿਲਿਆ ਹੈ। ਦੇਸ਼ ਵਿੱਚ ਸੱਤਾਧਾਰੀ ਭਾਜਪਾ ਨੇ ਇਹ ਜਾਣਕਾਰੀ ਚੋਣ ਅਯੋਗ ਵਿੱਚ ਜਮ੍ਹਾਂ ਕਰਵਾਏ ਦਸਤਾਵੇਜ਼ਾਂ ਵਿੱਚ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਨੂੰ ਇਸ ਸਾਲ ਚੈੱਕ ਅਤੇ ਆਨਲਾਈਨ ਪੈਮੇਂਟ ਜ਼ਰੀਏ 800 ਕਰੋੜ ਰੁਪਏ ਦਾ ਜਦਕਿ ਕਾਂਗਰਸ ਨੂੰ ਸਿਰਫ 146 ਕਰੋੜ ਦਾ ਚੰਦਾ ਮਿਲਿਆ ਹੈ।

ਸਾਲ 2018-19 ਦੌਰਾਨ ਭਾਜਪਾ ਨੂੰ ਸਭ ਤੋਂ ਵੱਡੇ ਚੰਦਾ ਟਾਟਾ ਗਰੁੱਪ ਵੱਲੋਂ ਚਲਾਏ ਜਾਂਦੇ ਇੱਕ ਟਰੱਸਟ ਕੋਲੋਂ 356 ਕਰੋੜ ਦਾ ਚੰਦਾ ਮਿਲਿਆ ਹੈ। ਦਸਤਾਵੇਜ਼ਾਂ ਮੁਤਾਬਕ ਭਾਰਤ ਦੇ ਸਭ ਤੋਂ ਅਮੀਰ ਟਰੱਸਟ ਦਿ ਪਰੂਡੈਂਟ ਇਲਕਟ੍ਰੋਲ ਟਰੱਸਟ ਨੇ ਭਾਜਪਾ ਨੂੰ 54.25 ਕਰੋੜ ਚੰਦੇ ਵਜੋਂ ਦਿੱਤੇ ਹਨ। ਭਾਰਤੀ ਗਰੁੱਪ ਹੀਰੋ ਮੋਟੋਕਾਰਪ, ਜੁਬੀਲੈਂਟ ਫੂਡਵਰਕ, ਓਰੀਐਂਟ ਸੀਮੇਂਟ, ਡੀ ਐੱਲ ਐੱਫ, ਜੇ ਕੇ ਟਾਇਰ ਵਰਗੇ ਕਈ ਕਾਰਪੋਰੇਟ ਘਰਾਣਿਆਂ ਦੀ ਉਕਤ ਟਰੱਸਟ ਨੂੰ ਹਮਾਇਤ ਪ੍ਰਾਪਤ ਹੈ। ਦੂਜੇ ਪਾਸੇ ਕਾਂਗਰਸ ਨੂੰ 146 ਕਰੋੜ ਰੁਪਏ ਵਿੱਚੋਂ ਦੇ ਚੰਦੇ ਵਿੱਚੋਂ 98 ਕਰੋੜ ਰੁਪਏ ਇਲੈਕਟ੍ਰੋਲ ਟਰੱਸਟ ਤੋਂ ਮਿਲੇ ਹਨ।

ਭਾਜਪਾ ਨੂੰ ਚੰਦਾ ਦੇਣ ਵਾਲੇ ਅਦਾਰੇ

ਹੀਰੋ ਸਮੂਹ- 12 ਕਰੋੜ

ਆਈਟੀਸੀ- 23 ਕਰੋੜ

ਨਿਰਮਾ- 05 ਕਰੋੜ

ਪ੍ਰਗਤੀ ਸਮੂਹ- 3.25 ਕਰੋੜ

ਮਾਈਕਰੋ ਲੈਬਸ- 3 ਕਰੋੜ

ਬੀਜੀ ਸ਼ਿਰਕੇ ਕੰਨਸਟਰਕਸ਼ਨ ਤਕਨੀਕ- 15 ਕਰੋੜ

ਆਦੀ ਇੰਟਰਪ੍ਰਾਇਜ਼ਜ਼- 10 ਕਰੋੜ

ਲੋਡਾ ਡਿਵੈਲਪਰਜ਼- 04 ਕਰੋੜ

ਮਾਡਰਨ ਰੋਡ ਮੈਕਰਸ- 15 ਕਰੋੜ

ਜੇ ਵੀ ਹੋਲਡਿੰਗਸ- 05 ਕਰੋੜ

ਸੋਮ ਡਿਸਟਰਲੀਜ਼- 4.25 ਕਰੋੜਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੂੰ ਰਾਜਨੀਤਿਕ ਦਲ ਉਸ ਚੰਦੇ ਦੀ ਹੀ ਜਾਣਕਾਰੀ ਦਿੰਦੇ ਹਨ ਜੋ ਕਿ 20 ਹਜ਼ਾਰ ਰੁਪਅ ਤੋਂਏ ਜ਼ਿਆਦਾ ਮਿਲਿਆ ਹੋਏ। ਇੱਥੋਂ ਤੱਕ ਕਿ ਚੋਣਾਂਵੀ ਬਾਂਡ ਦੇ ਰੂਪ ਵਿੱਚ ਪ੍ਰਾਪਤ ਚੰਦਾ ਵੀ ਇਸ ਵਿੱਡ ਸ਼ਾਮਲ ਨਹੀਂ ਕੀਤਾ ਗਿਆ। ਦਸਤਾਵੇਜ਼ ਵਿੱਚ ਕਿਹਾ ਗਿਆ ਕਿ ਭਾਜਪਾ ਨੂੰ ਵਿਅਕਤੀਆ, ਕੰਪਨੀਆਂ ਅਤੇ ਚੋਣਾਂਵੀ ਟਰੱਸਟਾਂ ਤੋਂ ਵੀ ਚੰਦਾ ਮਿਲਿਆ ਹੈ। ਜਿਸ ਲਈ ਸਿਆਸੀ ਦਲ ਨੂੰ ਸਾਰੇ ਚੰਦੇ ਦਾ ਖੁਲਾਸਾ ਕਰਨਾ ਜਰੂਰੀ ਹੈ।

Related posts

ਬਾਲ ਮਜ਼ਦੂਰੀ ਰੋਕਣ ਲਈ ਜ਼ਿਲ੍ਹਾ ਟਾਸਕ ਕੋਰਸ ਵੱਲੋਂ 53 ਥਾਈਂ ਛਾਪੇ

On Punjab

Captain ਨੇ ਪੁਲਿਸ ‘ਤੇ ਹਮਲੇ ਦੀ ਕੀਤੀ ਨਿਖੇਧੀ, ਸਖਤੀ ਵਰਤਣ ਦੀਆਂ ਦਿੱਤੀਆਂ ਹਦਾਇਤਾਂ

On Punjab

Punjab Assembly Session Live: ਬਿਜਲੀ ਸਮਝੌਤਿਆਂ ‘ਤੇ ਵ੍ਹਾਈਟ ਪੇਪਰ ਕੀਤਾ ਪੇਸ਼, ਸਪੀਕਰ ਨੇ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੂੰ ਨੇਮ ਕੀਤਾ

On Punjab