PreetNama
ਖਾਸ-ਖਬਰਾਂ/Important News

ਟਰੰਪ ਵੱਲੋਂ ਕਿਮ ਜੋਂਗ ਉਨ ਨਾਲ ਮੁਲਾਕਾਤ, ਬਣੇ ਉੱਤਰੀ ਕੋਰੀਆ ਜਾਣ ਵਾਲੇ ਪਹਿਲੇ ਅਮਰੀਕੀ ਆਗੂ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ–ਉਨ ਨੇ ਅੱਜ ਐਤਵਾਰ ਨੂੰ ਉੱਤਰੀ ਤੇ ਦੱਖਣੀ ਕੋਰੀਆ ਨੂੰ ਵੱਖ ਕਰਨ ਵਾਲੇ ਸਰਹੱਦੀ ਗ਼ੈਰ–ਫ਼ੌਜੀ ਇਲਾਕੇ (DMZ) ’ਚ ਮੁਲਾਕਾਤ ਕੀਤੀ ਤੇ ਹੱਥ ਮਿਲਾਇਆ। ਉੱਤਰੀ ਕੋਰੀਆ ਵਿੱਚ ਜਾਣ ਵਾਲੇ ਸ੍ਰੀ ਟਰੰਪ ਪਹਿਲੇ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ।

ਦੋਵੇਂ ਆਗੂਆਂ ਦੀ ਇਹ ਤੀਜੀ ਮੁਲਾਕਾਤ ਹੈ। ਇਸ ਤੋਂ ਪਹਿਲਾਂ ਪਿਛਲੇ ਵਰ੍ਹੇ ਜੂਨ ਮਹੀਨੇ ਸਿੰਗਾਪੁਰ ’ਚ ਇਤਿਹਾਸਕ ਮੁਲਾਕਾਤ ਵਿੱਚ ਦੋਵੇਂ ਆਹਮੋ–ਸਾਹਮਣੇ ਆਏ ਤੇ ਫਿਰ ਉਸ ਤੋਂ ਬਾਅਦ ਇਸ ਫਰ਼ਵਰੀ ਮਹੀਨੇ ਉਨ੍ਹਾਂ ਵੀਅਤਨਾਮ ਦੇ ਹਨੋਈ ਵਿਖੇ ਮੁਲਾਕਾਤ ਕੀਤੀ।

ਟਰੰਪ ਅਤੇ ਕਿਮ ਕੋਰੀਆਈ ਪ੍ਰਾਇਦੀਪ ਵਿੱਚ ਪ੍ਰਮਾਣੂ ਨਿਸ਼ਸਤਰੀਕਰਣ ਦੇ ਮਾਮਲੇ ਨੂੰ ਲੈ ਕੇ ਦੋ ਵਾਰ ਸਿਖ਼ਰ ਵਾਰਤਾ ਕਰ ਚੁੱਕੇ ਹਨ। ਹਨੋਈ ’ਚ ਫ਼ਰਵਰੀ ਮਹੀਨੇ ਬੇਨਤੀਜਾ ਰਹੀ ਸਿਖ਼ਰ ਵਾਰਤਾ ਪਿੱਛੋਂ ਦੋਵੇਂ ਪਹਿਲੀ ਵਾਰ ਅੱਜ ਮਿਲੇ। ਪਹਿਲੀ ਵਾਰ ਦੋਵੇਂ ਪਿਛਲੇ ਸਾਲ ਸਿੰਗਾਪੁਰ ’ਚ ਮਿਲੇ ਸਨ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੀਆਈ ਆਗੂ ਕਿਮ ਜੋਂਗ ਨਾਲ ਮੁਲਾਕਾਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉੱਤਰੀ ਕੋਰੀਆ ਦੇ ਹਾਕਮ ਨਾਲ ਉਨ੍ਹਾਂ ਦੇ ਸਬੰਧ ਵਧੀਆ ਹੋਏ ਹਨ।

ਸ੍ਰੀ ਟਰੰਪ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ–ਇਨ ਨਾਲ ਮੁਲਾਕਾਤ ਤੋਂ ਬਾਅਦ ਸ੍ਰੀ ਕਿਮ ਨਾਲ ਮੁਲਾਕਾਤ ਕੀਤੀ।

ਇੱਥੇ ਵਰਨਣਯੋਗ ਹੈ ਕਿ ਟਰੰਪ ਨੇ ਸਨਿੱਚਰਵਾਰ ਨੂੰ ਟਵਿਟਰ ਰਾਹੀਂ ਕਿਮ ਨੂੰ ਵੀ ਕੋਰੀਆਈ ਪ੍ਰਾਇਦੀਪ ਦੇ ਗ਼ੈਰ–ਫ਼ੌਜੀ ਖੇਤਰ ਵਿੱਚ ਮੁਲਾਕਾਤ ਲਈ ਸੱਦਿਆ ਸੀ। ਮੂ ਨੇ ਕਿਹਾ ਸੀ ਕਿ ਜੇ ਟਰੰਪ ਤੇ ਕਿਮ ਇੱਕ–ਦੂਜੇ ਨੂੰ ਮਿਲਦੇ ਹਨ, ਤਾਂ ਉਹ ਵੀ ਅਮਰੀਕੀ ਰਾਸ਼ਟਰਪਤੀ ਨਾਲ DMZ ਯਾਤਰਾ ਉੱਤੇ ਜਾਣਗੇ। ਇਹ ਇਤਿਹਾਸਕ ਘਟਨਾ ਹੋਵੇਗੀ।

Related posts

13 ਅਗਸਤ ਨੂੰ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾਵੇਗਾ ਕਬੱਡੀ ਕੱਪ

On Punjab

ਮਿਆਂਮਾਰ ਵਿੱਚ 4.0 ਸ਼ਿੱਦਤ ਦਾ ਭੂਚਾਲ ਆਇਆ

On Punjab

Russia Ukraine War : ਰੂਸ ਨੇ ਮੱਧ ਤੇ ਦੱਖਣੀ ਖੇਤਰਾਂ ‘ਚ ਉਡਾਣ ‘ਤੇ ਲਾਈ ਪਾਬੰਦੀ ਨੂੰ 19 ਮਈ ਤਕ ਵਧਾਇਐ

On Punjab