PreetNama
ਸਮਾਜ/Social

ਟਰੰਪ ਨੂੰ ਟਵਿੱਟਰ ਦਾ ਝਟਕਾ, ਟਵੀਟ ਕਰਨ ‘ਤੇ ਲਾਈ ਅਸਥਾਈ ਰੋਕ

ਟਵਿੱਟਰ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਟਵਿੱਟਰ ਅਕਾਊਂਟਸ ‘ਤੇ ਅਸਥਾਈ ਤੌਰ ‘ਤੇ ਰੋਕ ਲਾ ਦਿੱਤੀ ਹੈ। ਟਰੰਪ ਦੇ ਅਕਾਊਂਟ ਤੋਂ ਕੋਰੋਨਾ ਮਹਾਮਾਰੀ ਨੂੰ ਲੈਕੇ ਕੀਤੇ ਜਾ ਰਹੇ ਗੁੰਮਰਾਹਕੁੰਨ ਜਾਣਕਾਰੀ ਦੇਣ ਵਾਲੇ ਟਵੀਟਸ ਕਾਰਨ ਇਹ ਕਦਮ ਚੁੱਕਿਆ ਗਿਆ।

ਟਵਿੱਟਰ ਦਾ ਇਲਜ਼ਾਮ ਹੈ ਕਿ ਟਰੰਪ ਟਵੀਟਸ ਜ਼ਰੀਏ ਗਲਤ ਸੂਚਨਾ ਫੈਲਾ ਰਹੇ ਸਨ ਜੋਕਿ ਮਹਾਮਾਰੀ ਨੂੰ ਲੈਕੇ ਕੰਪਨੀ ਵੱਲੋਂ ਅਪਣਾਏ ਨਵੇਂ ਨਿਯਮਾਂ ਦੇ ਅਨੁਕੂਲ ਨਹੀਂ ਸਨ ਤੇ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰਨ ਵਾਲੇ ਸਨ। ਉਨ੍ਹਾਂ ਦੱਸਿਆ “ਟਰੰਪ ਨੇ ਇਕ ਵੀਡੀਓ ਟਵੀਟ ਕੀਤਾ ਹੈ। ਜਿਸ ‘ਚ ਫੌਕਸ ਨਿਊਜ਼ ਦੇ ਵੀਡੀਓ ਕਲਿੱਪ ਹਨ ਤੇ ਇਹ ਕਾਫੀ ਗੁੰਮਰਾਹਕੁੰਨ ਹੈ। ਇਸ ਲਈ ਅਸੀਂ ਉਨ੍ਹਾਂ ਦੇ ਖਾਤੇ ਨੂੰ ਬੰਦ ਕਰ ਦਿੱਤਾ ਜਿੱਥੇ ਉਹ ਗਲਤ ਤੇ ਗੁੰਮਰਾਹਕੁੰਨ ਸੂਚਨਾ ਫੈਲਾ ਰਹੇ ਸਨ।”

ਇਸ ਤੋਂ ਪਹਿਲਾਂ ਫੇਸਬੁੱਕ ਨੇ ਵੀ ਟਰੰਪ ਦੇ ਇਸ ਤਰ੍ਹਾਂ ਦੇ ਵੀਡੀਓ ‘ਤੇ ਰੋਕ ਲਾਈ ਸੀ। ਹੁਣ ਦਰਅਸਲ ਟਰੰਪ ਨੇ ਟਵਿੱਟਰ ‘ਤੇ ਟਵੀਟ ਕਰਦਿਆਂ ਲਿਖਿਆ ਸੀ ਕਿ ਜੇਕਰ ਬੱਚਿਆਂ ਦੀ ਗੱਲ ਕਰੋ ਤਾਂ ਮੇਰੇ ਹਿਸਾਬ ਨਾਲ ਬੱਚਿਆਂ ਨੂੰ ਕੋਰੋਨਾ ਨਹੀਂ ਹੋ ਸਕਦਾ ਕਿਉਂਕਿ ਬੱਚਿਆਂ ‘ਚ ਕੋਰੋਨਾ ਬਿਮਾਰੀ ਪ੍ਰਤੀ ਇਮਿਊਨਿਟੀ ਕਾਫੀ ਜ਼ਿਆਦਾ ਹੈ। ਹਾਲਾਂਕਿ ਅੰਕੜਿਆਂ ਦੇ ਮੁਤਾਬਕ ਹੁਣ ਤਕ ਜ਼ਿਆਦਾਤਰ ਬੱਚੇ ਹੀ ਕੋਰੋਨਾ ਮਹਾਮਾਰੀ ਦੀ ਲਪੇਟ ‘ਚ ਆ ਰਹੇ ਹਨ ਜੋ ਕਿ ਟਰੰਪ ਦੇ ਦਾਅਵੇ ਤੋਂ ਬਿਲਕੁਲ ਵੱਖ ਹੈ।

Related posts

ਡੈਲਟਾ ਵੇਰੀਐਂਟ ਕਾਰਨ ਅਮਰੀਕਾ ’ਚ ਫਿਰ ਲੱਗਣ ਲੱਗੇ ਮਾਸਕ, ਵੈਕਸੀਨ ’ਤੇ ਪੂਰਾ ਜ਼ੋਰ

On Punjab

Today’s Hukamnama : ਅੱਜ ਦਾ ਹੁਕਮਨਾਮਾ(16-11-2024) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਮ੍ਰਿਤਸਰ

On Punjab

ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਨਗਰ ਕੀਰਤਨ

On Punjab