87.31 F
New York, US
August 14, 2026
PreetNama
ਖਾਸ-ਖਬਰਾਂ/Important News

ਟਰੰਪ ਦਾ ਅਰਲਿੰਗਟਨ ਦੌਰਾ ਸਿਆਸੀ ਸਟੰਟ: ਹੈਰਿਸ

ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ‘ਅਰਲਿੰਗਟਨ ਨੈਸ਼ਨਲ ਸਿਮੇਟਰੀ’ ਦੇ ਦੌਰੇ ਨੂੰ ਪਵਿੱਤਰ ਧਰਤੀ ਦਾ ਅਪਮਾਨ ਕਰਾਰ ਦਿੱਤਾ ਹੈ। ਟਰੰਪ ਨੇ ਸਿਮੇਟਰੀ ’ਚ ਚੋਣ ਪ੍ਰਚਾਰ ਗਤੀਵਿਧੀਆਂ ’ਤੇ ਪਾਬੰਦੀ ਲਾਗੂ ਹੋਣ ਦੇ ਬਾਵਜੂਦ ਉਥੇ ਤਸਵੀਰਾਂ ਖਿਚਵਾਈਆਂ ਅਤੇ ਉਨ੍ਹਾਂ ਨੂੰ ਪ੍ਰਕਾਸ਼ਿਤ ਕਰਵਾਇਆ। ਹੈਰਿਸ ਨੇ ਸ਼ਨਿਚਰਵਾਰ ਨੂੰ ‘ਐਕਸ’ ’ਤੇ ਇਕ ਪੋਸਟ ’ਚ ਉਨ੍ਹਾਂ ਖ਼ਬਰਾਂ ਦਾ ਹਵਾਲਾ ਦਿੱਤਾ ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਟਰੰਪ ਦੀ ਚੋਣ ਪ੍ਰਚਾਰ ਟੀਮ ਨਾਲ ਜੁੜੇ ਲੋਕਾਂ ਨੇ ਕਬਰਿਸਤਾਨ ਦੇ ਇਕ ਮੁਲਾਜ਼ਮ ਨਾਲ ਝਗੜਾ ਕੀਤਾ ਅਤੇ ਅਫ਼ਗਾਨ ਜੰਗ ’ਚ ਜਾਨ ਗੁਆਉਣ ਵਾਲੇ ਫੌਜੀਆਂ ਦੀ ਯਾਦਗਾਰ ਨਾਲ ਜੁੜੇ ਨਿਯਮਾਂ ਬਾਰੇ ਚੇਤੇ ਕਰਵਾਏ ਜਾਣ ਦੇ ਬਾਵਜੂਦ ਕਬਰ ਕੋਲ ਟਰੰਪ ਦੀਆਂ ਤਸਵੀਰਾਂ ਖਿੱਚੀਆਂ ਅਤੇ ਵੀਡੀਓ ਰਿਕਾਰਡ ਕੀਤੇ। ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਨੇ ਸਿਆਸੀ ਲਾਹੇ ਲਈ ਪਵਿੱਤਰ ਧਰਤੀ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਟਰੰਪ ਅਜਿਹੇ ਵਿਅਕਤੀ ਹਨ ਜੋ ਆਪਣਾ ਹਿੱਤ ਦੇਖਣ ਤੋਂ ਇਲਾਵਾ ਕੁਝ ਵੀ ਨਹੀਂ ਸਮਝਦੇ ਹਨ

Related posts

ਪਾਕਿਸਤਾਨ ‘ਚ ਮਾਰੇ ਗਏ ਹਰਮੀਤ ਸਿੰਘ ਦਾ ਡੈੱਥ ਸਰਟੀਫਿਕੇਟ NIA ਲਈ ਬਣਿਆ ਵੱਡਾ ਸਵਾਲ

On Punjab

ਤਾਜ ਮਹਿਲ ‘ਚ ਲਗਾ ਹੈ ਬੰਬ, ਸਵੇਰੇ 9 ਵਜੇ ਹੋਵੇਗਾ ਧਮਾਕਾ, ਧਮਕੀ ਭਰੇ ਈਮੇਲ ਤੋਂ ਬਾਅਦ ਅਲਰਟ ‘ਤੇ ਸੁਰੱਖਿਆ ਏਜੰਸੀਆਂ, ਕੈਂਪਸ ‘ਚ ਚੱਲ ਰਹੀ ਹੈ ਜਾਂਚ

On Punjab

​​​​​​​ਕੈਨੇਡਾ ਦੀ ਕਨਜ਼ਰਵੇਟਿਵ ਪਾਰਟੀ ਨੇ ਪਹਿਲੀ ਵਾਰ ਕੀਤੀ ‘ਖ਼ਾਲਿਸਤਾਨੀਆਂ’ ਦੀ ਤਿੱਖੀ ਆਲੋਚਨਾ

On Punjab