PreetNama
ਖਾਸ-ਖਬਰਾਂ/Important News

ਟਰੰਪ ਛੱਡੇਗਾ ਰਾਸ਼ਟਰਪਤੀ ਦਾ ਅਹੁਦਾ ਜਾਂ ਨਹੀਂ? ਵਾਈਟ ਹਾਊਸ ਖਾਲੀ ਕਰਨ ਲਈ ਰੱਖੀ ਇਹ ਸ਼ਰਤ

ਡੋਨਾਲਡ ਟਰੰਪ ਅਮਰੀਕੀ ਚੋਣ ਹਾਰ ਚੁੱਕੇ ਹਨ ਪਰ ਬਾਵਜੂਦ ਇਸ ਦੇ ਉਹ ਆਸਾਨੀ ਨਾਲ ਵਾਈਟ ਹਾਊਸ ਛੱਡਣ ਲਈ ਤਿਆਰ ਨਹੀਂ। ਜੋਅ ਬਾਇਡੇਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਚੁਣੇ ਗਏ ਹਨ। ਚੋਣ ਹਾਰਨ ਦੇ ਬਾਵਜੂਦ ਟਰੰਪ ਨੇ ਵਾਈਟ ਹਾਊਸ ਖਾਲੀ ਕਰਨ ਲਈ ਇੱਕ ਸ਼ਰਤ ਰੱਖੀ ਹੈ। ਟਰੰਪ ਨੇ ਕਿਹਾ ਹੈ ਕਿ ਜੇ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜੋਅ ਬਾਇਡੇਨ ਨੂੰ ਇਲੈਕਟ੍ਰੋਲ ਵੋਟਿੰਗ ‘ਚ ਜਿੱਤ ਮਿਲੀ ਹੈ ਤਾਂ ਉਹ ਵਾਈਟ ਹਾਊਸ ਛੱਡਣ ਨੂੰ ਤਿਆਰ ਹਨ।

ਥੈਂਕਸ ਗਿਵਿੰਗ ਮੌਕੇ ਵਾਇਟ ਹਾਊਸ ‘ਚ ਡੋਨਾਲਡ ਟਰੰਪ ਨੇ ਕਿਹਾ ਕਿ ਮੌਜੂਦਾ ਹਾਲਾਤ ‘ਚ ਸੱਤਾ ‘ਚ ਬਦਲਾਅ ਹੋਣਾ ਕਾਫੀ ਮੁਸ਼ਕਿਲ ਹੈ।ਟਰੰਪ ਨੇ ਕਿਹਾ, “ਅਮਰੀਕੀ ਚੋਣ ਨਤੀਜਿਆਂ ਤੇ ਸਥਿਤੀ ਠੀਕ ਨਹੀਂ। ਜੋਅ ਬਾਇਡੇਨ ਨੂੰ ਇਲੈਕਟ੍ਰੋਲ ਵੋਟਿੰਗ ‘ਚ ਜਿੱਤ ਮਿਲੀ ਹੈ ਤਾਂ ਉਹ ਵਾਈਟ ਹਾਊਸ ਛੱਡਣ ਦਾ ਫੈਸਲਾ ਕਰਨਗੇ। ਜੇ ਜੋਅ ਬਾਇਡੇਨ ਨੂੰ ਇਲੈਕਟੋਰਲ ਕਾਲਜ ਵਿੱਚ ਜੇਤੂ ਐਲਾਨਿਆ ਜਾਂਦਾ ਹੈ ਤਾਂ ਇਹ ਇੱਕ ਵੱਡੀ ਗਲਤੀ ਹੋਏਗੀ। ਇਸ ਨੂੰ ਸਵੀਕਾਰ ਕਰਨਾ ਬੇਹੱਦ ਮੁਸ਼ਕਲ ਹੋਏਗਾ।

14 ਦਸੰਬਰ ਨੂੰ ਇਲੈਕਟ੍ਰੋਲ ਵੋਟ ਤੇ ਫੈਸਲਾ
ਦੱਸ ਦੇਈਏ ਕਿ ਡੋਨਾਲਡ ਟਰੰਪ ਲਗਾਤਾਰ ਅਮਰੀਕੀ ਚੋਣਾਂ ਦੇ ਨਤੀਜਿਆਂ ਨੂੰ ਗਲਤ ਦੱਸਦੇ ਆ ਰਹੇ ਹਨ।ਟਰੰਪ ਆਪਣੀ ਹਾਰ ਮੰਨਣ ਲਈ ਤਿਆਰ ਨਹੀਂ ਹੈ।ਅਮਰੀਕੀ ਸੀਨੇਟ ‘ਚ 14 ਦਸੰਬਰ ਨੂੰ ਇਲੈਕਟੋਰਲ ਵੋਟ ਤੇ ਫੈਸਲਾ ਕੀਤਾ ਜਾਏਗਾ।

Related posts

ਅਮਰੀਕਾ ਉੱਤਰੀ ਕੋਰੀਆ ਤੇ ਰੂਸ ‘ਤੇ ਲਗਾ ਸਕਦੈ ਪਾਬੰਦੀਆਂ : ਟੋਨੀ ਬਲਿੰਕਨ

On Punjab

ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ‘ਚ ਹੋਈ 17ਵੀਂ ਓਪਨ ਜ਼ਿਲ੍ਹਾ ਐਥਲੈਟਿਕਸ ਮੀਟ..!!

PreetNama

ਪਾਕਿਸਤਾਨ ਵੱਲੋਂ ‘ਅਬਦਾਲੀ’ ਮਿਜ਼ਾਈਲ ਦੀ ਅਜ਼ਮਾਇਸ਼

On Punjab