PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਟਰਾਲਾ ਘੋੜਾ ਦੀ ਲਪੇਟ ‘ਚ ਆਉਣ ਕਾਰਨ ਕਾਰ ਪਲਟੀ; ਮਹਿਲਾ ਦੀ ਮੌਤ, 8 ਹੋਰ ਜ਼ਖ਼ਮੀ

ਸਮਾਣਾ- ਸਮਾਣਾ-ਪਾਤੜਾਂ ਰੋਡ ‘ਤੇ ਪਿੰਡ ਪ੍ਰੇਮ ਸਿੰਘ ਵਾਲਾ ਦੇ ਮੋੜ ਕੋਲ ਅੱਜ ਸਵੇਰੇ ਕਰੀਬ 6 ਵਜੇ ਇੱਕ ਤੇਜ਼ ਰਫ਼ਤਾਰ ਟਰਾਲਾ ਘੋੜਾ ਦੀ ਟੱਕਰ ਲੱਗਣ ਕਾਰਨ ਕਾਰ ਪਲਟ ਗਈ, ਜਿਸ ਨਾਲ ਇਸ ਵਿੱਚ ਸਵਾਰ ਇੱਕ 60 ਸਾਲਾ ਮਹਿਲਾ ਦੀ ਮੌਤ ਹੋ ਗਈ ਅਤੇ 8 ਹੋਰ ਲੋਕ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਸਥਾਨਕ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਪਰੰਤੂ ਉਨ੍ਹਾਂ ਦੀ ਗੰਭੀਰ ਹਾਲਤ ਦੇਖਦਿਆਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਕਾਰ ਸਵਾਰ ਲਹਿਰਾਗਾਗਾ ਦੇ ਪਿੰਡ ਫ਼ਤਿਹਗੜ੍ਹ ਤੋਂ ਗੋਪਾਲ ਮੋਚਨ (ਧਾਰਮਿਕ ਅਸਥਾਨ) ‘ਤੇ ਦਰਸ਼ਨਾਂ ਲਈ ਜਾ ਰਹੇ ਸਨ। ਹਾਦਸੇ ਦੌਰਾਨ ਜਸਵਿੰਦਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਰਣਜੀਤ ਕੌਰ (48) ਮਹਿੰਦਰ ਕੌਰ (61)ਜਸਵੀਰ ਕੌਰ (50), ਸੁਖਪਾਲ ਕੌਰ (52), ਸਤਵਿੰਦਰ ਕੌਰ (34) ਸਰਬਜੀਤ ਕੌਰ (40), ਬਲਜੀਤ ਕੌਰ (55) ਅਤੇ ਕਾਵਲ ਸਿੰਘ (50) ਜ਼ਖ਼ਮੀ ਹੋਏ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਪੁਲੀਸ ਚੌਕੀ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਸੀ ਸੀ ਟੀ ਵੀ ਦੀ ਫੁਟੇਜ ਖੰਘਾਲੀ ਜਾ ਰਹੀ ਹੈ ਤਾਂ ਜੋ ਵਾਹਨ ਦੀ ਪਛਾਣ ਕੀਤੀ ਜਾ ਸਕੇ, ਜਿਸ ਦੇ ਆਧਾਰ ‘ਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਜਾਵੇਗਾ।

Related posts

Paris Blast: ਪੈਰਿਸ ਵਿਚ ਸੁਣਾਈ ਦਿੱਤੀ ਉੱਚੀ ਧਮਾਕਿਆਂ ਦੀ ਆਵਾਜ਼, ਪੁਲਿਸ ਨੇ ਦਿੱਤਾ ਇਹ ਕਾਰਨ

On Punjab

ਨਦੀਆਂ ’ਚ ਪਾਣੀ ਦੇ ਪੱਧਰ ’ਤੇ ਸਖ਼ਤ ਨਜ਼ਰ ਰੱਖਣ ਦੇ ਹੁਕਮ

On Punjab

Sidhu Moosewala Murder Case ‘ਚ ਪੰਜਾਬੀ ਗਾਇਕਾ ਦੀ ਐਂਟਰੀ, ਪੜ੍ਹੋ ਕੌਣ ਹੈ ਅਫ਼ਸਾਨਾ ਖਾਨ; ਕੀ ਰਿਹਾ ਰਿਸ਼ਤਾ

On Punjab