62.98 F
New York, US
October 20, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜੰਮੂ-ਕਸ਼ਮੀਰ ਦੇ ਪੁਣਛ ਵਿੱਚ ਢਿੱਗਾਂ ਡਿੱਗਣ ਕਾਰਨ ਸੱਤ ਹਲਾਕ

ਸ੍ਰੀਨਗਰ- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਭਾਰੀ ਮੀਂਹ ਤੋਂ ਬਾਅਦ ਅੱਜ ਮੁੜ ਢਿੱਗਾਂ ਡਿੱਗਣ ਕਾਰਨ ਸੱਤ ਲੋਕਾਂ ਦੀ ਜਾਨ ਚਲੀ ਗਈ ਹੈ। ਮੀਂਹ ਤੇ ਢਿੱਗਾਂ ਡਿੱਗਣ ਕਾਰਨ ਇਲਾਕੇ ਵਿੱਚ ਦਹਿਸ਼ਤ ਹੈ। ਅਧਿਕਾਰੀਆਂ ਅਨੁਸਾਰ ਘਟਨਾ ਵਾਲੀ ਥਾਂ ‘ਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਮੀਂਹ ਕਾਰਨ ਹੋਰ ਨੁਕਸਾਨ ਦੇ ਖਤਰੇ ਨੂੰ ਦੇਖਦਿਆਂ ਪ੍ਰਸ਼ਾਸਨ ਵਲੋਂ ਸਥਾਨਕ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਮਦਦ ਪਹੁੰਚਾਈ ਜਾ ਰਹੀ ਹੈ।

ਇਸ ਤੋਂ ਪਹਿਲਾਂ ਵੀ ਪੁਣਛ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਬੱਦਲ ਫਟਣ ਕਾਰਨ ਵੱਡਾ ਹਾਦਸਾ ਵਾਪਰਿਆ ਸੀ। ਉਸ ਸਮੇਂ ਅਚਾਨਕ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਰਕੇ ਕਈ ਘਰ ਮਲਬੇ ਹੇਠ ਦੱਬ ਗਏ ਸਨ, ਜਿਸ ਵਿੱਚ 10 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਲਾਪਤਾ ਹੋ ਗਏ ਸਨ। ਸੂਰਨਕੋਟ ਤਹਿਸੀਲ ਵਿੱਚ ਇੱਕੋ ਪਰਿਵਾਰ ਦੇ ਮੈਂਬਰ ਮਲਬੇ ਹੇਠ ਆਉਣ ਕਾਰਨ ਭਾਰੀ ਨੁਕਸਾਨ ਹੋਇਆ ਸੀ। ਉਸ ਹਾਦਸੇ ਤੋਂ ਬਾਅਦ ਵੀ ਰਾਹਤ ਟੀਮਾਂ ਵਲੋਂ ਵੱਡੇ ਪੱਧਰ ‘ਤੇ ਬਚਾਅ ਅਭਿਆਨ ਚਲਾਇਆ ਗਿਆ ਸੀ।

Related posts

ਭਾਰਤ ਦੀ ਅਸਲੀਅਤ ਆਈ ਸਾਹਮਣੇ, ਪਾਕਿਸਤਾਨ ਤੇ ਨੇਪਾਲ ਨਾਲੋਂ ਵੀ ਵੱਧ ਭੁਖਮਰੀ

On Punjab

‘ਕਾਇਦੇ ‘ਚ ਰਹੋ ਜਾਂ ਬਰਬਾਦੀ ਲਈ ਤਿਆਰ ਹੋ ਜਾਓ’, ਪੰਜਾਬ ਸਰਕਾਰ ਦੀ ‘ਦੁਸ਼ਮਣਾਂ’ ਨੂੰ ਚੇਤਾਵਨੀ

On Punjab

Vice President Election 2022 : ਕੌਣ ਹੋਵੇਗਾ ਉਪ ਰਾਸ਼ਟਰਪਤੀ ਅਹੁਦੇ ਦਾ NDA ਤੋਂ ਉਮੀਦਵਾਰ? ਇਨ੍ਹਾਂ ਨਾਵਾਂ ਦੀ ਚਰਚਾ ਤੇਜ਼

On Punjab