PreetNama
ਸਮਾਜ/Social

ਜੰਮੂ-ਕਸ਼ਮੀਰ ‘ਚ ਠੰਢ ਨੇ ਤੋੜਿਆ 5 ਸਾਲਾਂ ਦਾ ਰਿਕਾਰਡ

Jammu Kashmir Break Record: ਸ਼੍ਰੀਨਗਰ: ਉੱਤਰੀ ਭਾਰਤ ਵਿੱਚ ਠੰਢ ਨੇ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜ ਕੇ ਰੱਖ ਦਿੱਤਾ ਹੈ । ਦਿਨੋਂ-ਦਿਨ ਵੱਧ ਰਹੀ ਠੰਡ ਨੇ ਜੰਮੂ-ਕਸ਼ਮੀਰ ਵਿੱਚ ਪਿਛਲੇ ਪੰਜ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ । ਇਸ ਸਬੰਧੀ ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਤੱਕ ਇਸ ਠੰਡ ਤੋਂ ਰਾਹਤ ਨਾ ਮਿਲਣ ਦਾ ਖਦਸ਼ਾ ਜਤਾਇਆ ਹੈ । ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਘੱਟੋ-ਘੱਟ ਤਾਪਮਾਨ 4 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਤੱਕ ਰਹਿਣ ਦਾ ਖਦਸ਼ਾ ਜਤਾਇਆ ਹੈ ।

ਦਰਅਸਲ, ਵੱਧ ਰਹੀ ਠੰਢ ਤੇ ਸੀਤ ਲਹਿਰ ਦੇ ਨਾਲ ਸੰਘਣੀ ਧੁੰਦ ਕਾਰਨ ਆਮ ਜਨ-ਜੀਵਨ ਨਹੁਤ ਪ੍ਰਭਾਵਿਤ ਹੋਇਆ ਹੈ । ਜਿਸਦੇ ਚੱਲਦਿਆਂ ਦੇਸ਼ ਭਰ ਵਿੱਚੋਂ ਜੰਮੂ ਜਾਣ ਵਾਲੀਆਂ ਟ੍ਰੇਨਾਂ ਦੇਰੀ ਨਾਲ ਪਹੁੰਚ ਰਹੀਆਂ ਹਨ ।

ਉਥੇ ਹੀ ਮੌਸਮ ਖਰਾਬ ਹੋਣ ਕਾਰਨ ਪਿਛਲੇ ਦੋ ਦਿਨਾਂ ਤੋਂ ਬੰਦ ਪਏ ਜੰਮੂ-ਸ਼੍ਰੀਨਗਰ ਹਾਈਵੇ ਨੂੰ ਸੋਮਵਾਰ ਸ਼ਾਮ ਨੂੰ ਖੋਲ੍ਹ ਦਿੱਤਾ ਗਿਆ, ਪਰ ਮੰਗਲਵਾਰ ਨੂੰ ਹਾਈਵੇ ‘ਤੇ ਫਸੇ ਵਾਹਨਾਂ ਨੂੰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ।

Related posts

ਸ੍ਰੀਲੰਕਾ ’ਚ ਭਾਰਤੀ ਨੇਵੀ ਦਾ ਜਹਾਜ਼ ‘ਰਣਵਿਜੇ’, ਅੱਜ ਤੋਂ ਤਿੰਨ ਰੋਜ਼ਾ ‘ਸਦਭਾਵਨਾ ਯਾਤਰਾ’ ਸ਼ੁਰੂ

On Punjab

ਮੁੰਬਈ ਤੇ ਦਿੱਲੀ ਲਈ ਸ਼ੁਰੂ ਹੋਈ ਬ੍ਰਿਟਿਸ਼ ਏਅਰ ਸਰਵਿਸ, ਜਾਣੋ ਉਡਾਣਾਂ ਦੀ ਜਾਣਕਾਰੀ

On Punjab

ਪਹਿਲਾਂ ਸੈਰ ਕਰਦੀ ਕੁੜੀ ਨੂੰ ਬਲੇਡ ਨਾਲ ਵੱਢਿਆ, ਫਿਰ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ

On Punjab