PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜੰਗਬੰਦੀ ਤੋਂ ਬਾਅਦ ਇਰਾਨ ਦੇ ਸੁਪਰੀਮ ਲੀਡਰ ਖਾਮਨੇਈ ਨੇ ਪਹਿਲੇ ਬਿਆਨ ’ਚ ਕੀਤਾ ਜਿੱਤ ਦਾ ਦਾਅਵਾ

ਦੁਬਈ- ਇਰਾਨ (IRAN) ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮਨੇਈ (Ayatollah Ali Khamenei) ਨੇ ਇਜ਼ਰਾਈਲ (ISRAEL) ’ਤੇ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁਲਕ ਨੇ ਅਮਰੀਕਾ (AMERICA) ਨੂੰ ਕਰਾਰਾ ਜਵਾਬ ਦਿੱਤਾ ਹੈ। ਇਹ ਉਨ੍ਹਾਂ ਦਾ ਇਜ਼ਰਾਈਲ ਅਤੇ ਇਰਾਨ ਵਿਚਾਲੇ ਜੰਗਬੰਦੀ ਦੇ ਐਲਾਨ ਤੋਂ ਬਾਅਦ ਆਇਆ ਪਹਿਲਾ ਬਿਆਨ ਹੈ।

ਖਾਮਨੇਈ ਨੇ ਇਰਾਨ ਦੇ ਸਰਕਾਰੀ ਟੈਲੀਵਿਜ਼ਨ ’ਤੇ ਵੀਡੀਓ ਪ੍ਰਸਾਰਣ ਵਿੱਚ ਕਿਹਾ ਕਿ ਅਮਰੀਕਾ ਨੇ ਇਸ ਜੰਗ ਵਿੱਚ ਸਿਰਫ ਇਸ ਲਈ ਦਖ਼ਲ ਦਿੱਤਾ ਕਿਉਂਕਿ ਉਸ ਨੂੰ ਮਹਿਸੂਸ ਹੋਇਆ ਕਿ ਜੇ ਉਸ ਨੇ ਦਖ਼ਲ ਨਾ ਦਿੱਤਾ ਤਾਂ ਇਜ਼ਰਾਇਲ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਨੂੰ ਇਸ ਜੰਗ ਤੋਂ ਕੋਈ ਲਾਭ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸਲਾਮਿਕ ਗਣਰਾਜ ਇਰਾਨ ਜੰਗ ਵਿਚ ਜੇਤੂ ਰਿਹਾ ਹੈ ਅਤੇ ਬਦਲੇ ਵਿੱਚ, ਅਮਰੀਕਾ ਨੂੰ ਮੂੰਹ-ਤੋੜ ਜਵਾਬ ਦਿੱਤਾ ਗਿਆ ਹੈ।

Related posts

ਉਨਾਓ ਜਬਰ-ਜਨਾਹ ਕੇਸ: ਸੈਂਗਰ ਦੀ ਸਜ਼ਾ ਮੁਅੱਤਲ ਕਰਨ ਖ਼ਿਲਾਫ਼ ਦਿੱਲੀ ਹਾਈ ਕੋਰਟ ਦੇ ਬਾਹਰ ਪ੍ਰਦਰਸ਼ਨ

On Punjab

ਲੇਬਰ ਪੇਨ ਦੌਰਾਨ ਸਾਈਕਲ ‘ਤੇ ਹਸਪਤਾਲ ਪਹੁੰਚੀ ਸੰਸਦ ਮੈਂਬਰ, ਇਕ ਘੰਟੇ ‘ਚ ਹੋਈ ਡਲੀਵਰੀ- ਲੋਕ ਕਰ ਰਹੇ ਸਲਾਮ

On Punjab

ਗੈਸ ਟੈਂਕਰ ਦੇ ਦੋ ਵਾਹਨਾਂ ਨਾਲ ਟਕਰਾਉਣ ਕਾਰਨ 7 ਦੀ ਮੌਤ

On Punjab