PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜੋਤਿਸ਼ ਦੀ ਆੜ ਵਿੱਚਠੱਗੀ ਮਾਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ

ਚੰਡੀਗੜ੍ਹ- ਸ਼ਾਸਤਰੀ ਪੰਡਿਤ ਨਾਮ ਦੇ ਇੱਕ ਸ਼ਖਸ ਵੱਲੋਂ ਕਸਬਾ ਸ਼ਹਿਣਾ ਦੇ ਖੁਸ਼ਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਪੱਖੋ ਬਸਤੀ ਸ਼ਹਿਣਾ ਦੇ ਘਰ ਦੇ ਵੇਹੜੇ ਵਿੱਚ ਸੋਨੇ ਦੀ ਗਾਗਰ ਦੱਬੀ ਹੋਣ ਦਾ ਝਾਂਸਾ ਦੇਕੇ ਤਿੰਨ ਚਾਰ ਤੋਲੇ ਸੋਨਾ ਅਤੇ ਡੇਢ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

SSP ਸ਼੍ਰੀ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਮਾੜੇ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਦੌਰਾਨ ਸੀਆਈਏ ਸਟਾਫ਼ ਦੇ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਅਜਿਹੀਆਂ ਠੱਗੀਆਂ ਚੋਰੀਆਂ ਕਰਨ ਵਾਲੇ ਗਿਰੋਹ ਨੂੰ ਕਾਬੂ ਕਰ ਲਿਆ ਹੈ। ਉਨ੍ਹਾਂ ਕਿਹਾ ਕਿ 10 ਅਗਸਤ 2025 ਨੂੰ ਸ਼ਾਸਤਰੀ ਆਪਣੇ ਇੱਕ ਹੋਰ ਸਾਥੀ ਨਾਲ ਸ਼ਹਿਣਾ ਵਿਖੇ ਖੁਸ਼ਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਦੇ ਘਰ ਆਇਆ ਅਤੇ ਗਾਗਰ ਦਾ ਲਾਲਚ ਦੇਕੇ ਪਾਠ ਪੂਜਾ ਸ਼ੁਰੂ ਕੀਤੀ।

ਬਿਆਨ ਕਰਤਾ ਅਨੁਸਾਰ ਸੋਨੇ ਦੀ ਤਿੰਨ ਚਾਰ ਤੋਲੇ ਪੂਜਾ ਕਰਨ ਲਈ ਮੰਗੇ ਅਤੇ ਫਿਰ ਪਾਠ ਪੂਜਾ ਕਰਕੇ ਸੋਨੇ ਦੇ ਗਹਿਣੇ ਵਾਪਸ ਅਲਮਾਰੀ ਵਿੱਚ ਰਖਵਾ ਦਿੱਤੇ। ਪਰਿਵਾਰਕ ਮੈਂਬਰ ਪਾਠ ਪੂਜਾ ਕਰਦੇ ਕਰਦੇ ਹੀ ਸੌਂ ਗਏ। ਸ਼ਾਸਤਰੀ ਆਪਣੇ ਸਾਥੀ ਨਾਲ ਉਨ੍ਹਾਂ ਦੇ ਘਰੋਂ ਚਲਾ ਗਿਆ। ਜਦੋਂ ਪਰਿਵਾਰ ਨੇ ਅਲਮਾਰੀ ਨੂੰ ਖੋਲ ਕੇ ਦੇਖਿਆ ਤਾਂ ਉਸ ਵਿੱਚੋਂ ਤਿੰਨ ਚਾਰ ਤੋਲੇ ਸੋਨਾ ਅਤੇ ਡੇਢ ਲੱਖ ਰੁਪਏ ਗਾਇਬ ਸਨ। ਜਿਸ ਨੂੰ ਸ਼ਾਸਤਰੀ ਪੰਡਿਤ ਸਮੇਤ ਸਾਥੀਆਂ ਦੇ ਚੋਰੀ ਕਰਕੇ ਲੈ ਗਿਆ ਸੀ। ਪੀੜਤ ਪਰਿਵਾਰ ਦੇ ਬਿਆਨ ਉੱਤੇ 18 ਅਗਸਤ 2025 ਨੂੰ ਥਾਣਾ ਸ਼ਹਿਣਾ ਵਿਖੇ ਧਾਰਾ 305 ਧਾਰਾ 317 ਅਧੀਨ ਕੇਸ ਦਰਜ਼ ਕੀਤਾ ਗਿਆ ਸੀ। ਉਕਤ ਕੇਸ ਦੀ ਤਫਤੀਸ਼ ਸੀਆਈਏ ਸਟਾਫ਼ ਵੱਲੋਂ ਅਮਲ ਵਿੱਚ ਲਿਆਂਦੀ ਗਈ।

ਦੌਰਾਨੇ ਤਫਤੀਸ਼ ਸਹਾਇਕ ਥਾਣੇਦਾਰ ਲਵਪ੍ਰੀਤ ਸਿੰਘ ਸੀਆਈਏ ਬਰਨਾਲਾ ਤੇ ਪੁਲੀਸ ਪਾਰਟੀ ਵੱਲੋਂ ਤਕਨੀਕੀ ਅਤੇ ਵਿਗਿਆਨਕ ਢੰਗਾਂ ਦੀ ਵਰਤੋਂ ਕਰਦੇ ਹੋਏ ਤਿੰਨ ਦੋਸ਼ੀਆਂ ਸ਼ਿਵਮ ਕੁਮਾਰ, ਸੁਭਮ ਕੁਮਾਰ ਉਰਫ਼ ਕਾਂਸ਼ੀ ਰਾਮ ਸ਼ਾਸਤਰੀ ਪੁੱਤਰ ਸ਼ੰਕਰ ਲਾਲ ਵਾਸੀ ਗੁਹਾਲਾ ਥਾਣਾ ਨੀਮਕਾ ਜ਼ਿਲ੍ਹਾ ਸੀਕਰ ਰਾਜਸਥਾਨ ਹਾਲ ਆਬਾਦ ਜਲੰਧਰ ਅਤੇ ਰਵੀ ਸ਼ਰਮਾ ਪੁੱਤਰ ਓਮ ਪ੍ਰਕਾਸ਼ ਵਾਸੀ ਗੁਹਾਲਾ ਹਾਲ ਆਬਾਦ ਮੋਗਾ, ਪ੍ਰਵੀਨ ਕੁਮਾਰ ਭਾਰਗਵ ਉਰਫ਼ ਸੋਨੂੰ ਪੁੱਤਰ ਅਮਰ ਚੰਦ ਵਾਸੀ ਗੁਹਾਲਾ ਥਾਣਾ ਨੀਮਕਾ ਹਾਲ ਅਬਾਦ ਜਲੰਧਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ 60 ਹਜ਼ਾਰ ਰੁਪਏ ਦੀ ਕਰੰਸੀ ਨੋਟ ਵੀ ਬਰਾਮਦ ਕੀਤੇ ਗਏ ਹਨ। ਪੁਲੀਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

ਮਾਨਯੋਗ ਐਸਐਸਪੀ ਨੇ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿੱਚ ਅਜਿਹੇ ਪਾਖੰਡੀ ਲੋਕਾਂ ਜੋ ਕਿ ਜੋਤਿਸ਼ ਦੀ ਆੜ ਵਿੱਚ ਉਹਨਾਂ ਦੇ ਘਰ ਵਿੱਚ ਜਾਕੇ ਸੋਨੇ ਦੀ ਸ਼ੁੱਧੀ ਬਹਾਨੇ ਕੋਈ ਹਵਨ ਵਗੈਰਾ ਕਰਨ ਲਈ ਆਉਂਦੇ ਹਨ, ਉਨ੍ਹਾਂ ਸਾਵਧਾਨ ਰਿਹਾ ਜਾਵੇ ਤਾਂ ਕਿ ਲੋਕ ਠੱਗੀ ਚੋਰੀ ਦਾ ਸ਼ਿਕਾਰ ਨਾ ਹੋ ਸਕਣ। ਅਜਿਹੇ ਸ਼ੱਕੀ ਵਿਅਕਤੀਆਂ ਦੇ ਬਾਰੇ ਪਤਾ ਲੱਗਣ ਦੇ ਤੁਰੰਤ ਲੋਕਲ ਪੁਲੀਸ ਨੂੰ ਸੂਚਿਤ ਕੀਤਾ ਜਾਵੇ।

Related posts

ਸਿੱਧੂ ਕਤਲ ਕੇਸ ‘ਚ 8 ਮੁਲਜ਼ਮਾਂ ਨੂੰ ਕੀਤਾ ਪੇਸ਼, ਮੋਨੂ, ਜਤਿਨ ਤੇ ਕੇਕੜਾ ਪੁਲਿਸ ਰਿਮਾਂਡ ‘ਤੇ, ਪੰਜ ਮੁਲਜ਼ਮਾਂ ਨੂੰ ਭੇਜਿਆ ਨਿਆਂਇਕ ਹਿਰਾਸਤ ‘ਚ

On Punjab

ਕਮਲਾ ਹੈਰਿਸ ਇਤਿਹਾਸਕ ਰਾਸ਼ਟਰਪਤੀ ਹੋਵੇਗੀ: ਬਾਇਡਨ

On Punjab

ਧਰਮਿੰਦਰ ਦੀ ਅੱਖ ਦਾ ਅਪਰੇਸ਼ਨ

On Punjab