PreetNama
ਖੇਡ-ਜਗਤ/Sports News

ਜੇਲ੍ਹ ‘ਚ ਬੰਦ ਫੁੱਟਬਾਲਰ ਰੋਨਾਲਡੀਨਹੋ ਦੇ ਸਾਹਮਣੇ ਆਈ ਇੱਕ ਹੋਰ ਮੁਸੀਬਤ

brazilian former footballer ronaldinho: ਬ੍ਰਾਜ਼ੀਲ ਦੇ ਫੁੱਟਬਾਲ ਖਿਡਾਰੀ ਰੋਨਾਲਡੀਨਹੋ, ਜਿਸ ਨੂੰ ਜਾਅਲੀ ਪਾਸਪੋਰਟ ਨਾਲ ਪੈਰਾਗੁਏ ਵਿੱਚ ਦਾਖਲ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ, ਅਤੇ ਉਸ ਦੇ ਭਰਾ ਰੌਬਰਟ ਐੱਸਿਸ ਨੂੰ ਹੁਣ ਜੇਲ੍ਹ ਵਿੱਚ ਕਿਸੇ ਨੂੰ ਮਿਲਣ ਦੀ ਆਗਿਆ ਨਹੀਂ ਹੋਵੇਗੀ। ਜੇਲ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦੇ ਖਤਰੇ ਦੇ ਕਾਰਨ ਇਹ ਫੈਸਲਾ ਲਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਰੋਨਾਲਡੀਨਹੋ ਅਤੇ ਉਸ ਦਾ ਭਰਾ ਐੱਸਿਸ 6 ਮਾਰਚ ਤੋਂ ਜੇਲ੍ਹ ਵਿੱਚ ਹਨ। 39 ਸਾਲਾ ਰੋਨਾਲਡੀਨਹੋ ਅਤੇ ਉਸ ਦੇ ਭਰਾ ਅਸੀਸ (49) ਨੂੰ ਉਸ ਸਮੇਂ ਅਸੂਸੀਅਨ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਹ ਕਥਿਤ ਤੌਰ ਤੇ ਜਾਅਲੀ ਪਾਸਪੋਰਟਾਂ ਨਾਲ ਪੈਰਾਗੁਏ ਵਿੱਚ ਦਾਖਲ ਹੋਏ ਸਨ।

ਜਾਣਕਾਰੀ ਦੇ ਅਨੁਸਾਰ, ਕੋਰੋਨਾਵਾਇਰਸ ਨੂੰ ਰੋਕਣ ਲਈ, ਪੈਰਾਗੁਏ ਜੇਲ੍ਹ ਅਧਿਕਾਰੀਆਂ ਨੂੰ ਜੇਲ੍ਹ ਕੈਦੀਆਂ ਨੂੰ ਸਖਤ ਸੁਰੱਖਿਆ ਵਿੱਚ ਰੱਖਣ ਦੇ ਆਦੇਸ਼ ਪ੍ਰਾਪਤ ਹੋਏ ਹਨ।ਇਸ ਦੇ ਨਾਲ ਹੀ ਇਹ ਆਦੇਸ਼ ਦਿੱਤਾ ਗਿਆ ਹੈ ਕਿ ਜੇਲ੍ਹ ਆਉਣ ਵਾਲੇ ਸਾਰੇ ਲੋਕਾਂ ਨੂੰ ਦਸਤਾਨੇ ਅਤੇ ਮਾਸਕ ਪਹਿਨਣੇ ਪੈਣਗੇ ਜਦਕਿ ਕੈਦੀਆਂ ਦੀ ਸਿਹਤ ਦੀ ਰੋਜ਼ਾਨਾ ਜਾਂਚ ਕੀਤੀ ਜਾਵੇਗੀ। ਦੋਵੇਂ ਭਰਾ 4 ਮਾਰਚ ਨੂੰ ਪੈਰਾਗੁਏ ਪਹੁੰਚੇ ਸਨ।

ਦੋਵੇ ਭਰਾ ਇਥੇ ਬੱਚਿਆਂ ਦੀ ਦਾਨ ਮੁਹਿੰਮ ਵਿੱਚ ਹਿੱਸਾ ਲੈਣ ਲਈ ਆਏ ਸੀ। ਇਸ ਸਮੇਂ ਦੌਰਾਨ ਰੋਨਾਲਡੀਨਹੋ ਨੇ ਆਪਣੇ ਕੈਰੀਅਰ ‘ਤੇ ਅਧਾਰਿਤ ਕਿਤਾਬ ਦਾ ਪ੍ਰਚਾਰ ਵੀ ਕਰਨਾ ਸੀ। ਇਸ ਤੋਂ ਪਹਿਲਾਂ ਦੋਵਾਂ ਭਰਾਵਾਂ ਦੀ ਘਰ ਵਿੱਚ ਨਜ਼ਰਬੰਦੀ ਦੀ ਪਟੀਸ਼ਨ ਵੀ ਰੱਦ ਕਰ ਦਿੱਤੀ ਗਈ ਸੀ। ਉਸ ਨੂੰ ਸੁਣਵਾਈ ਲਈ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਕਲਾਰਾ ਰੁਇਜ਼ ਡਿਆਜ਼ ਜੱਜ ਨੇ ਉਨ੍ਹਾਂ ਨੂੰ ਉਦੋਂ ਤੱਕ ਜੇਲ੍ਹ ਵਿੱਚ ਰੱਖਣ ਦਾ ਆਦੇਸ਼ ਦਿੱਤਾ ਜਦੋਂ ਤੱਕ ਪੁਲਿਸ ਪੜਤਾਲ ਜਾਰੀ ਨਹੀਂ ਕੀਤੀ ਜਾਂਦੀ।

Related posts

ਗੌਤਮ ਦਾ ਬਿਸ਼ਨ ਸਿੰਘ ਬੇਦੀ ‘ਤੇ ਗੰਭੀਰ ਇਲਜ਼ਾਮ, ਕਿਹਾ ਮੁੰਡੇ ਲਈ ਵੱਡਾ ‘ਫੇਵਰ’ ਚਾਹੁੰਦੇ ਸੀ..!

On Punjab

ਏਸ਼ੀਅਨ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤ ਕੇ ਸੁਨੀਲ ਕੁਮਾਰ ਨੇ ਰਚਿਆ ਇਤਿਹਾਸ

On Punjab

Sourav Ganguly Health Update: ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੂੰ ਕਰਨਾ ਹੋਵੇਗਾ ਆਪਣੀ ਪਸੰਦੀਦਾ ਬਰਿਆਨੀ ਦਾ ਤਿਆਗ

On Punjab