PreetNama
ਖਾਸ-ਖਬਰਾਂ/Important News

ਜੇਲ੍ਹ ’ਚ ਇਮਰਾਨ ਨੂੰ ਦਿੱਤਾ ਜਾ ਰਿਹੈ ਮਾੜਾ ਖਾਣਾ: ਪੀਟੀਆਈ

ਇਮਰਾਨ ਖਾਨ ਦੀ ਪਾਰਟੀ ਨੇ ਅੱਜ ਦਾਅਵਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਹੁਕਮਾਂ ’ਤੇ ਜੇਲ੍ਹ ਅੰਦਰ ਗ਼ੈਰਮਿਆਰੀ ਖਾਣਾ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਉਨ੍ਹਾਂ ਦੀ ਸਿਹਤ ਖਰਾਬ ਹੋ ਰਹੀ ਹੈ। ਪਾਰਟੀ ਨੇ ਤੁਰੰਤ ਇਮਰਾਨ ਖਾਨ ਦੀ ਮੈਡੀਕਲ ਜਾਂਚ ਕਰਾਉਣ ਦੀ ਮੰਗ ਕੀਤੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਪਾਰਟੀ ਨੇ ਕੌਮੀ ਜਵਾਬਦੇਹੀ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਮਾਮਲੇ ’ਚ ਇਮਰਾਨ ਦੀ ਗ੍ਰਿਫ਼ਤਾਰੀ ਦਾ ਇੱਕ ਸਾਲ ਹੋਣ ’ਤੇ ਅੱਜ ਕਾਲਾ ਦਿਹਾੜਾ ਮਨਾਇਆ। ਪਾਰਟੀ ਦੇ ਸੀਨੀਅਰ ਆਗੂ ਮੂਨੀਸ ਇਲਾਹੀ ਨੇ ਐਕਸ ’ਤੇ ਲਿਖਿਆ, ‘ਇਮਰਾਨ ਖਾਨ ਨੇ ਕਿਹਾ ਕਿ ਉਸ ਨੂੰ ਜੇਲ੍ਹ ਅੰਦਰ ਗ਼ੈਰਮਿਆਰੀ ਖਾਣਾ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਉਹ ਬਿਮਾਰ ਹੋ ਰਹੇ ਹਨ। ਇਹ ਸਾਰਾ ਕੁਝ ਮਰੀਅਮ ਨਵਾਜ਼ ਦੇ ਹੁਕਮਾਂ ’ਤੇ ਹੋ ਰਿਹਾ ਹੈ।’

Related posts

ਸਮੂਹਿਕ ਜਬਰ-ਜਨਾਹ ਤੋਂ ਬਾਅਦ ਮਹਿਲਾ ਨੂੰ ਕਾਰ ’ਚੋਂ ਸੁੱਟਿਆ; ਹਾਲਤ ਗੰਭੀਰ, 2 ਕਾਬੂ

On Punjab

‘ਚਿੱਟਾ ਸ਼ਰੇਆਮ ਵਿਕਦਾ ਹੈ’: ਮੋੜ ਕਲਾਂ ਵਾਸੀਆਂ ਨੇ ਪ੍ਰਸ਼ਾਸਨ ਲਈ ਕੰਧਾਂ ‘ਤੇ ਲਿਖਿਆ ਸੰਦੇਸ਼

On Punjab

ਥਾਈਲੈਂਡ-ਕੰਬੋਡੀਆ ਟਕਰਾਅ: ਭਾਰਤੀ ਦੂਤਾਵਾਸ ਵੱਲੋਂ ਯਾਤਰਾ ਸਬੰਧੀ ਸਲਾਹ ਜਾਰੀ

On Punjab