57.97 F
New York, US
May 4, 2026
PreetNama
ਸਮਾਜ/Social

ਜੇਤਲੀ ਦੀ ਹਾਲਤ ਬੇਹੱਦ ਗੰਭੀਰ, ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ

ਨਵੀਂ ਦਿੱਲੀ: ਬੀਜੇਪੀ ਦੇ ਸੀਨੀਅਰ ਲੀਡਰ ਤੇ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦਾ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਇਲਾਜ ਜਾਰੀ ਹੈ। ਸੂਤਰਾਂ ਮਤਾਬਕ ਜੇਤਲੀ ਨੂੰ ਐਕਸਟਰਾਕਾਰਪੋਰੀਅਲ ਮੈਂਬ੍ਰੇਨ ਆਕਸੀਜਨੇਸ਼ਨ (ਈਸੀਐਮਓ) ਤੇ ਇੰਟਰਾ-ਆਰਟਿਕ ਬੈਲੂਨ ਪੰਪ (ਆਈਏਬੀਪੀ) ਸਪੋਰਟ ‘ਤੇ ਰੱਖਿਆ ਗਿਆ ਹੈ।

 

ਜੇਤਲੀ ਦੀ ਸਿਹਤ ਬਾਰੇ ਜਾਣਕਾਰੀ ਲੈਣ ਵਾਲਿਆਂ ਦੀ ਆਵਾਜਾਈ ਵੀ ਜਾਰੀ ਹੈ। ਅੱਜ ਬੀਜੇਪੀ ਦੇ ਸੀਨੀਅਰ ਲੀਡਰ ਲਾਲ ਕ੍ਰਿਸ਼ਨ ਅਡਵਾਨੀ, ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ, ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਤੇ ਬੀਜੇਪੀ ਜਨਰਲ ਸਕੱਤਰ ਅਰੁਣ ਸਿੰਘ ਨੇ ਏਮਜ਼ ਜਾ ਕੇ ਜੇਤਲੀ ਦੀ ਸਿਹਤ ਬਾਰੇ ਜਾਣਕਾਰੀ ਲਈ।

 

ਸਾਬਕਾ ਵਿੱਤ ਮੰਤਰੀ ਨੂੰ 9 ਅਗਸਤ ਨੂੰ ਸਾਹ ਲੈਣ ਵਿੱਚ ਤਕਲੀਫ ਹੋਣ ਤੇ ਬੇਚੈਨੀ ਮਹਿਸੂਸ ਹੋਣ ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਏਮਜ਼ ਨੇ 10 ਅਗਸਤ ਤੋਂ ਹੁਣ ਤਕ ਕੋਈ ਡਾਕਟਰੀ ਬੁਲੇਟਿਨ ਜਾਰੀ ਨਹੀਂ ਕੀਤਾ ਹੈ।

Related posts

ਜਦੋਂ ਗੰਮ ‘ਚ ਬਦਲੀਆਂ ਖ਼ੁਸ਼ੀਆਂ…ਪੋਤੇ ਨੇ ਜਿੱਤਿਆ ਗੋਲਡ ਮੈਡਲ, ਖੁਸ਼ੀ ਨਾ ਸਹਾਰਦੇ ਦਾਦੇ ਦੀ ਹੋਈ ਮੌਤ

On Punjab

ਚੰਦੂਮਾਜਰਾ ਦੀ ਰਿਹਾਇਸ਼ ’ਤੇ ਪੁੱਜੀ ਅਕਾਲੀ ਦਲ ਦੀ ਭਰਤੀ ਕਮੇਟੀ

On Punjab

ਆਰਬੀਆਈ ਦੀ ਸਥਾਪਨਾ ਦੇ 90 ਵਰ੍ਹਿਆਂ ਦਾ ਚੰਡੀਗੜ੍ਹ ਵਿੱਚ ਜਸ਼ਨ

On Punjab