PreetNama
ਸਿਹਤ/Health

ਜੇਤਲੀ ਦੀ ਹਾਲਤ ਬੇਹੱਦ ਗੰਭੀਰ

ਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਹਾਲਤ ਬੇਹੱਦ ਗੰਭੀਰ ਹੈ। ਉਨ੍ਹਾਂ ਏਮਜ਼ ਹਸਪਤਾਲ ਦੇ ਆਈਸੀਯੂ ਵਿੱਚ ਰੱਖਿਆ ਗਿਆ ਹੈ। ਏਮਜ਼ ਨੇ 10 ਅਗਸਤ ਮਗਰੋਂ ਅਜੇ ਤਕ ਜੇਤਲੀ ਦੀ ਸਿਹਤ ਨੂੰ ਲੈ ਕੇ ਕੋਈ ਬੁਲੇਟਿਨ ਜਾਰੀ ਨਹੀਂ ਕੀਤਾ। ਖ਼ਬਰ ਏਜੰਸੀ ਆਈਏਐਨਐਸ ਨੇ ਹਸਪਤਾਲ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਜੇਤਲੀ ਦੀ ਹਾਲਤ ਕਾਫ਼ੀ ਨਾਜ਼ੁਕ ਹੈ ਤੇ ਉਹ ਜੀਵਨ ਰੱਖਿਅਕ ਪ੍ਰਣਾਲੀ ’ਤੇ ਹਨ।

66 ਸਾਲਾ ਬੀਜੇਪੀ ਲੀਡਰ ਨੂੰ ਜੀਵਨ ਰੱਖਿਅਕ ਪ੍ਰਣਾਲੀ ’ਤੇ ਰੱਖਿਆ ਗਿਆ ਹੈ ਤੇ ਵੱਖ ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੀ ਹੈ। ਕੇਂਦਰੀ ਸਿਹਤ ਮੰਤਰੀ ਵਰਧਨ ਨੇ ਕਿਹਾ, ‘ਏਮਜ਼ ਦੇ ਡਾਕਟਰ ਆਪਣਾ ਸੌ ਫੀਸਦ ਦੇ ਰਹੇ ਹਨ।’

Related posts

Corona Update in India: ਦੇਸ਼ ‘ਚ 26 ਦਿਨਾਂ ਬਾਅਦ ਹੋਈਆਂ 1000 ਤੋਂ ਘੱਟ ਮੌਤਾਂ, 24 ਘੰਟਿਆਂ ‘ਚ ਆਏ 70 ਹਜ਼ਾਰ ਨਵੇਂ ਕੇਸ

On Punjab

Coronavirus ਫੈਲਣ ਨੂੰ ਰੋਕਣ ਲਈ ਮਦਦ ਕਰੇਗਾ ਇਹ ਗੈਜੇਟ, US ਐਫਡੀਏ ਤੇ ਈਯੂ ਨੇ ਦਿੱਤੀ ਮਨਜ਼ੂਰੀ

On Punjab

Hair Fall Causes : ਇਨ੍ਹਾਂ ਚੀਜ਼ਾਂ ਦਾ ਜ਼ਿਆਦਾ ਸੇਵਨ ਨਾ ਕਰੋ, ਨਹੀਂ ਤਾਂ ਕੁਝ ਹੀ ਦਿਨਾਂ ‘ਚ ਹੋ ਜਾਓਗੇ ਗੰਜੇ

On Punjab