PreetNama
ਸਿਹਤ/Health

ਜੇਕਰ ਸਾਉਣ ਤੋਂ ਪਹਿਲਾਂ ਕਰਦੇ ਹੋ ਸਮਾਰਟਫੋਨ ਦਾ ਇਸਤੇਮਾਲ ਤਾਂ ਹੋ ਜਾਉ ਸਾਵਧਾਨ

ਦਿਨ ਭਰ ਕੰਮ ਕਰਨ ਨਾਲ ਅੱਖਾਂ ਨੂੰ ਆਰਾਮ ਨਹੀਂ ਮਿਲਦਾ। ਉਸ ਤੋਂ ਬਾਅਦ ਤੁਸੀਂ ਰਾਤ ਨੂੰ ਸਾਉਣ ਤੋਂ ਪਹਿਲਾਂ ਸਮਾਰਟਫੋਨ ਦਾ ਇਸਤੇਮਾਲ ਕਰਦੇ ਹਨ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਡਰਾਈ ਹੋਣ ਲੱਗਦੀਆਂ ਹਨ ਤੇ ਸੋਜ਼ ਦੀ ਵੀ ਸ਼ਿਕਾਇਤ ਹੋਣ ਲੱਗਦੀ ਹੈ।

ਜਦੋਂ ਤੋਂ ਇੰਟਰਨੈੱਟ ਡਾਟਾ ਤੇ ਸਮਾਰਟਫੋਨ ਸਾਰਿਆਂ ਦੀ ਪਹੁੰਚ ‘ਚ ਆਏ ਹਨ ਉਦੋਂ ਤੋਂ ਇਨ੍ਹਾਂ ਦਾ ਇਸਤੇਮਾਲ ਕਾਫੀ ਜ਼ਿਆਦਾ ਹੋਣ ਲੱਗਾ ਹੈ। ਲੋਕ ਜ਼ਿਆਦਾ ਸਮੇਂ ਸਮਾਰਟਫੋਨ ਦੇ ਨਾਲ ਬਿਤਾਉਣ ਲੱਗੇ ਹਨ। ਫਿਰ ਬੇਸ਼ੱਕ ਉਹ ਕੰਮ ਦੀ ਵਜ੍ਹਾ ਨਾਲ ਹੋਵੇ ਜਾਂ ਟਾਇਮ ਪਾਸ ਕਰਨ ਲਈ ਹੋਵੇ। ਪਰ ਲੋੜ ਤੋਂ ਜ਼ਿਆਦਾ ਸਮਾਰਟਫੋਨ ਦਾ ਇਸਤੇਮਾਲ ਤੁਹਾਡੀ ਸਿਹਤ ਤੇ ਅੱਖਾਂ ‘ਤੇ ਬੁਰਾ ਅਸਰ ਪਾਉਂਦਾ ਹੈ।

ਅਕਸਰ ਦੇਖਣ ‘ਚ ਆਇਆ ਹੈ ਕਿ ਲੋਕ ਆਪਣੇ ਸਮਾਰਟਫੋਨ ਦੀ ਡਿਸਪਲੇਅ ਬ੍ਰਾਇਟਨੈਸ ਇਕਦਮ ਫੁੱਲ ਰੱਖਦੇ ਹਨ। ਸੌਣ ਤੋਂ ਪਹਿਲਾਂ ਸਮਾਰਟਫੋਨ ਦੀ ਵਰਤੋਂ ਕਰਦੇ ਹਨ। ਸੌਣ ਤੋਂ ਪਹਿਲਾਂ ਸਮਾਰਟਫੋਨ ਦੀ ਵਰਤੋਂ ਕਰਦੇ ਹਨ। ਜਿਸ ਕਾਰਨ ਕਈ ਨੁਕਸਾਨ ਹੁੰਦੇ ਹਨ। ਇਸ ਰਿਪੋਰਟ ‘ਚ ਅਸੀਂ ਇਨ੍ਹਾਂ ਗੱਲਾਂ ਦੀ ਜਾਣਕਾਰੀ ਦੇ ਰਹੇ ਹਾਂ।

ਸਮਾਰਟਫੋਨ ਦੀ ਬ੍ਰਾਇਟਨੈਸ ਤੋਂ ਅਤੇ ਲਗਾਤਾਰ ਫੋਨ ਦੇ ਇਸਤੇਮਾਲ ਨਾਲ ਸਾਡੀ ਅੱਖਾਂ ‘ਤੇ ਕਾਫੀ ਬੁਰਾ ਅਸਰ ਪੈਂਦਾ ਹੈ। ਫੋਨ ਤੋਂ ਨਿੱਕਲਣ ਵਾਲੀ ਰੌਸ਼ਨੀ ਸਿੱਧਾ ਰੈਟਿਨਾ ਤੇ ਅਸਰ ਕਰਦੀ ਹੈ। ਜਿਸ ਕਾਰਨ ਅੱਖਾਂ ਜਲਦ ਖਰਾਬ ਹੋਣ ਲੱਗਦੀ ਹੈ। ਏਨਾ ਹੀ ਨਹੀਂ ਹੌਲੀ-ਹੌਲੀ ਦੇਖਣ ਦੀ ਸਮਰੱਥਾ ਵੀ ਘੱਟ ਹੋਣ ਲੱਗਦੀ ਹੈ ਤੇ ਸਿਰ ਦਰਦ ਵਧਣ ਲੱਗਦਾ ਹੈ।

ਖੁਸ਼ਕ ਹੋਣ ਲੱਗਦੀਆਂ ਅੱਖਾਂ

ਦਿਨਭਰ ਕੰਮ ਕਰਨ ਨਾਲ ਤਹਾਨੂੰ ਅੱਖਾਂ ਨੂੰ ਆਰਾਮ ਨਹੀਂ ਮਿਲਦਾ। ਉਸ ਤੋਂ ਬਾਅਦ ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਸਮਾਰਟਫੋਨ ਦਾ ਇਸਤੇਮਾਲ ਕਰਦੇ ਹਨ ਤਾਂ ਇਸ ਨਾਲ ਤੁਹਾਡੀਆਂ ਅੱਖਾਂ ਡਰਾਈ ਹੋਣ ਲੱਗਦੀਆਂ ਹਨ ਤੇ ਸੋਜ਼ ਦੀ ਵੀ ਸ਼ਿਕਾਇਤ ਹੋ ਜਾਂਦੀ ਹੈ ਤੇ ਅੱਖਾਂ ਦੀ ਅੱਥਰੂ ਗ੍ਰੰਥੀ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।

ਸੁੰਗੜਨ ਲੱਗਦੀਆਂ ਹਨ ਅੱਖਾਂ ਦੀਆਂ ਪੁਤਲੀਆਂ

ਲਗਾਤਾਰ ਸਮਾਰਟਫੋਨ ਦੇ ਇਸਤੇਮਾਲ ਨਾਲ ਅੱਖਾਂ ਤੋਂ ਪਾਣੀ ਆਉਣ ਲੱਗਦਾ ਹੈ। ਮੋਬਾਇਲ ਤੋਂ ਨਿੱਕਲਣ ਵਾਲੀਆਂ ਕਿਰਨਾਂ ਅੱਖਾਂ ਲਈ ਬਹੁਤ ਨੁਕਸਾਨਦੇਹ ਸਾਬਿਤ ਹੁੰਦੀਆਂ ਹਨ। ਲਗਾਤਾਰ ਸਮਾਰਟਫੋਨ ਇਸਤੇਮਾਲ ਕਰਨ ਨਾਲ ਪਲਕ ਝਪਕਣ ਦੀ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ। ਜਿਸ ਕਾਰਨ ਅੱਖਾਂ ਦੀਆਂ ਪੁਤਲੀਆਂ ਤੇ ਨਾੜਾਂ ਵੀ ਸੁਗੜਨ ਲੱਗਦੀਆਂ ਹਨ, ਜਿਸ ਕਾਰਨ ਸਿਰ ਦਰਦ ਹੋਣ ਲੱਗਦਾ ਹੈ।

Related posts

Kids Health: ਬੱਚਿਆਂ ਦਾ ਭਾਰ ਵਧਾਉਣ ਲਈ ਇਨ੍ਹਾਂ ਚੀਜ਼ਾਂ ਨੂੰ ਡਾਈਟ ‘ਚ ਕਰੋ ਸ਼ਾਮਲ

On Punjab

Miss WORLD PUNJABAN 2023 ਦਾ ਗਰੈਂਡ ਫ਼ੀਨਾਲੇ 22 September 2023 ਨੂੰ Canada ਦੇ ਖ਼ੂਬਸੂਰਤ ਸ਼ਹਿਰ ਮਿਸੀਸਾਗਾ ਦੇ ਜੋਹਨ ਪਾਲ ਪੋਲਿਸ਼ ਕਲਚਰਲ ਸੈਂਟਰ ਵਿਖੇ ਹੋਵੇਗਾ

On Punjab

Pumpkin Seeds Benefits: ਸ਼ੂਗਰ ਤੋਂ ਲੈ ਕੇ ਕੋਲੈੱਸਟ੍ਰੋਲ ਤਕ ਕੰਟਰੋਲ ਕਰਦੇ ਹਨ ਕੱਦੂ ਦੇ ਬੀਜ, ਜਾਣੋ 8 ਬਿਹਤਰੀਨ ਫਾਇਦੇ

On Punjab