41.83 F
New York, US
April 26, 2026
PreetNama
ਸਿਹਤ/Health

ਜਾਣੋ ਕਿਹੜੇ ਅੰਗ ਨੂੰ ਤੰਦਰੁਸਤ ਰੱਖਣ ਲਈ ਕਿਹੜੀ ਚੀਜ਼ ਦਾ ਸੇਵਨ ਹੈ ਜ਼ਰੂਰੀ ?

Health Tips: ਅੱਜ ਕਲ ਲੋਕ ਬਿਮਾਰੀਆਂ ਦਾ ਜ਼ਿਆਦਾ ਸ਼ਿਕਾਰ ਹੋ ਰਹੇ ਹਨ। ਅੱਜ ਕੱਲ੍ਹ ਦੇ ਸਮੇਂ ਵਿਚ ਸਾਰੇ ਲੋਕ ਆਪਣੀ ਸਿਹਤ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹਨ, ਤਾਂ ਜੋ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾ ਹੋਵੇ। ਪਰ ਲੋਕਾਂ ਨੂੰ ਸਹੀ ਜਾਣਕਾਰੀ ਨਾ ਹੋਣ ਕਾਰਨ ਲੋਕ ਆਪਣੇ ਸਰੀਰ ਨੂੰ ਸਿਹਤਮੰਦ ਨਹੀਂ ਰੱਖ ਪਾਉਂਦੇ। ਪਰ ਕੁਝ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਸਾਨੂੰ ਇਹ ਸਭ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਅੰਗ ਨੂੰ ਤੰਦਰੁਸਤ ਰੱਖਣ ਲਈ ਕਿਹੜੀ ਚੀਜ਼ ਨੂੰ ਖਾਣਾ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਜਿਸ ਨਾਲ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਚੀਜ਼ਾਂ ਜੋ ਸਾਡੇ ਅੰਗਾਂ ਨੂੰ ਤੰਦਰੁਸਤ ਰੱਖਦੀਆਂ ਹਨ।

ਅੱਖਾਂ ਨੂੰ ਠੀਕ ਰੱਖਣ ਲਈ

ਜੇਕਰ ਤੁਸੀਂ ਆਪਣੀਆਂ ਅੱਖਾਂ ਨੂੰ ਜ਼ਿੰਦਗੀ ਭਰ ਠੀਕ ਰੱਖਣਾ ਚਾਹੁੰਦੇ ਹੋ, ਤਾਂ ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ ਤੇ ਸਰ੍ਹੋਂ ਦੇ ਤੇਲ ਦੀ ਮਸਾਜ ਜ਼ਰੂਰ ਕਰੋ।
ਦਿਮਾਗ ਨੂੰ ਤੰਦਰੁਸਤ ਰੱਖਣ ਲਈ

ਜੇਕਰ ਤੁਸੀਂ ਦਿਮਾਗ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ 1-2 ਅਖਰੋਟ ਦਾ ਸੇਵਨ ਜ਼ਰੂਰ ਕਰੋ ਅਤੇ 8 ਘੰਟੇ ਦੀ ਨੀਂਦ ਜ਼ਰੂਰ ਲਓ।
ਦਿਲ ਨੂੰ ਤੰਦਰੁਸਤ ਰੱਖਣ ਲਈ

ਜੇਕਰ ਤੁਸੀਂ ਹਮੇਸ਼ਾ ਆਪਣੇ ਦਿਲ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ, ਤਾਂ ਜ਼ਿਆਦਾ ਨਮਕ ਦਾ ਸੇਵਨ ਨਾਂ ਕਰੋ।

ਲਿਵਰ ਨੂੰ ਤੰਦਰੁਸਤ ਰੱਖਣ ਲਈ

ਜੇਕਰ ਤੁਸੀਂ ਲਿਵਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤਾਂ ਜ਼ਿਆਦਾ ਫੈਟ ਵਾਲੀਆਂ ਚੀਜ਼ਾਂ, ਜੰਕ ਫੂਡ ਅਤੇ ਅਲਕੋਹਲ ਦਾ ਸੇਵਨ ਨਾ ਕਰੋ।

ਅੰਤੜੀਆਂ ਲਈ

ਅੰਤੜੀਆਂ ਨੂੰ ਤੰਦਰੁਸਤ ਰੱਖਣ ਲਈ ਜੰਕ ਫੂਡ ਦੀ ਜਗ੍ਹਾਂ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ ਅਤੇ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਅਜਵਾਇਣ ਵਾਲਾ ਪਾਣੀ ਜ਼ਰੂਰ ਪੀਓ।

ਬਲੈਂਡਰ ਦੀ ਸਮੱਸਿਆ ਲਈ

ਕਿਡਨੀਆਂ ਲਈ

ਕਿਡਨੀਆਂ ਨੂੰ ਹਮੇਸ਼ਾ ਤੰਦਰੁਸਤ ਰੱਖਣ ਲਈ ਰੋਜ਼ਾਨਾ 8-10 ਗਿਲਾਸ ਪਾਣੀ ਜ਼ਰੂਰ ਪੀਓ। ਦਿਨ ਦੇ ਸਮੇਂ ਜ਼ਿਆਦਾ ਪਾਣੀ ਅਤੇ ਰਾਤ ਨੂੰ ਘੱਟ ਪਾਣੀ ਪੀਓ।

ਨੱਕ ਨੂੰ ਤੰਦਰੁਸਤ ਰੱਖਣ ਲਈ
ਨੱਕ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਪੁਦੀਨੇ ਦਾ ਸੇਵਨ ਜ਼ਰੂਰ ਕਰੋ। ਇਸ ਨਾਲ ਨੱਕ ਦੀ ਅੈਲਰਜੀ ਦੀ ਸਮੱਸਿਆ ਨਹੀਂ ਹੁੰਦੀ।

ਪੈਨਕ੍ਰਿਆਸ

ਇਸ ਨੂੰ ਤੰਦਰੁਸਤ ਰੱਖਣ ਦੇ ਲਈ ਫਲਾਂ ਦਾ ਸੇਵਨ ਜ਼ਿਆਦਾ ਕਰੋ। ਭਿੰਡੀ ਦਾ ਸੇਵਨ ਵੀ ਬਹੁਤ ਜ਼ਿਆਦਾ ਲਾਭਦਾਇਕ ਹੁੰਦਾ ਹੈ।

Related posts

Home Remedies To Relieve Constipation: ਸਿਰਫ ਇੱਕ ਚਮਚ ਘਿਓ ਦਾ ਸੇਵਨ ਕਬਜ਼ ਨੂੰ ਕਰ ਸਕਦਾ ਦੂਰ, ਜਾਣੋ ਦੇਸੀ ਨੁਸਖਾ

On Punjab

International Tea Day: ਬਲੈਕ ਤੇ ਗ੍ਰੀਨ ਟੀ ਦੇ ਜ਼ਿਆਦਾ ਤੋਂ ਜ਼ਿਆਦਾ ਫਾਇਦੇ ਲੈਣ ਲਈ ਇੰਝ ਪੀਓ ਚਾਹ

On Punjab

Dandruff Reducing Oil : ਡੈਂਡਰਫ ਤੋਂ ਰਾਹਤ ਦਿਵਾਉਣਗੇ ਇਹ ਨੈਚੁਰਲ ਹੇਅਰ ਆਇਲਸ, ਵਾਲ਼ ਵੀ ਹੋਣਗੇ ਸੰਘਣੇ

On Punjab