PreetNama
ਸਮਾਜ/Social

ਜਾਣੋ-ਕਿਸ ਦੇਸ਼ ਨੇ ਕੀਤਾ 81% ਆਬਾਦੀ ਨੂੰ ਵੈਕਸੀਨੇਟ, ਜਲਦ ਬਣੇਗਾ ਦੁਨੀਆ ਦਾ ਪਹਿਲਾ ਮਾਸਕ ਫ੍ਰੀ ਨੇਸ਼ਨ

ਪੂਰੀ ਦੁਨੀਆ ‘ਚ ਕੋਰੋਨਾ ਦੀ ਰਫ਼ਤਾਰ ‘ਚ ਆਈ ਕਮੀ ਦੀ ਵਜ੍ਹਾ ਨਾਲ ਕੁਝ ਦੇਸ਼ਾਂ ਨੇ ਹੁਣ ਅੱਗੇ ਕਦਮ ਵਧਾ ਲਏ ਹਨ। ਪਹਿਲਾਂ ਅਮਰੀਕਾ ਨੇ ਉਨ੍ਹਾਂ ਲੋਕਾਂ ਨੂੰ ਮਾਸਕ ਲਾਉਣ ਤੋਂ ਛੋਟ ਦੇਣ ਦਾ ਐਲਾਨ ਕੀਤਾ ਸੀ ਜਿਨ੍ਹਾਂ ਨੇ ਵੈਕਸੀਨ ਦੀਆਂ ਦੋਵੇਂ ਖੁਰਾਕ ਲੈ ਲਈਆਂ ਸਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਨੂੰ ਇਤਿਹਾਸਕ ਪਲ ਦੱਸਿਆ ਸੀ। ਹੁਣ ਇਸ ਤੋਂ ਵੀ ਅੱਗੇ ਵਧਦੇ ਹੋਏ ਇਜ਼ਰਾਈਲ ਨੇ ਖੁਦ ਨੂੰ ਪੂਰੀ ਤਰ੍ਹਾਂ ਨਾਲ ਮਾਸਕ ਫ੍ਰੀ ਕਰਨ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਇਹ ਅਗਲੇ ਹਫਤੇ ਤੋਂ ਲਾਗੂ ਹੋਵੇਗੀ। 15 ਜੂਨ ਤੋਂ ਬਾਅਦ ਇਜਰਾਇਲ ਵਿਸ਼ਵ ਦਾ ਪਹਿਲਾ ਦੇਸ਼ ਬਣ ਜਾਵੇਗਾ ਜਿੱਥੇ ਕਿਸੇ ਨੂੰ ਵੀ ਮਾਸਕ ਲਗਾਉਣਾ ਜ਼ਰੂਰੀ ਨਹੀਂ ਹੋਵੇਗਾ।ਇਜ਼ਰਾਇਲ ਦੇ ਸਿਹਤ ਮੰਤਰੀ ਯੂਲੀ ਅਡੇਲਸਟੀਨ ਨੇ ਇਸ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ ਨੇ ਲਗਪਗ 81% ਫੀਸਦੀ ਆਬਾਦੀ ਨੂੰ ਕੋਰੋਨਾ ਵੈਕਸੀਨ ਦੀ ਖੁਰਾਕ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਉਸ ਨੇ ਇਸ ਨਾਲ ਸਬੰਧਿਤ ਸਾਰੀਆਂ ਪਾਬੰਦੀਆਂ ਨੂੰ ਹਟਾਇਆ ਤੇ ਹੁਣ ਮਾਸਕ ਫ੍ਰੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਇੰਡੋਰ ਜਨਤਕ ਥਾਵਾਂ ‘ਤੇ ਹਾਲੇ ਮਾਸਕ ਲਾਉਣਾ ਜ਼ਰੂਰੀ ਹੋਵੇਗਾ। ਸਿਹਤ ਮੰਤਰੀ ਦਾ ਕਹਿਣਾ ਹੈ ਕਿ ਦੇਸ਼ ‘ਚ ਕੋਰੋਨਾ ਦੀ ਸਥਿਤੀ ਸਥਿਰ ਹੈ ਤੇ ਆਉਣ ਵਾਲੇ ਦਿਨਾਂ ‘ਚ ਇਸ ਨਾਲ ਸਬੰਧਿਤ ਸਾਰੇ ਨਿਯਮਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਜ਼ਰਾਈਲ ਉਨ੍ਹਾਂ ਦੇਸ਼ਾਂ ‘ਚ ਸ਼ਾਮਲ ਹੈ ਜਿੱਥੇ 12-15 ਸਾਲ ਦੇ ਲੋਕਾਂ ਨੂੰ ਵੈਕਸੀਨ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ।

Related posts

ਘੱਗਰ ਦਾ ਪਾਣੀ ਚੜ੍ਹਨ ਕਾਰਨ ਪਟਿਆਲਾ ਦੇ ਪਿੰਡਾਂ ’ਚ ਅਲਰਟ ਜਾਰੀ

On Punjab

ਸਾਲਾ-ਸਾਲੀ ਕਹਿਣਾ ਮਲਵੱਈਆਂ ਦੀ ਭਾਸ਼ਾ ‘ਚ ਸ਼ਾਮਲ, ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ- ਅਕਾਲੀ ਆਗੂ ਕਰਵਾ ਰਹੇ ਮੇਰੀ ਕਿਰਦਾਰਕੁਸ਼ੀ

On Punjab

ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ SIT ਸਾਹਮਣੇ ਹੋਏ ਪੇਸ਼

On Punjab