PreetNama
ਖਾਸ-ਖਬਰਾਂ/Important News

ਜਹਾਜ਼ ‘ਤੇ ਸਾਮਾਨ ਚੜ੍ਹਾਉਣ ਆਈ ਗੱਡੀ ਨੇ ਪਾਈਆਂ ਭਾਜੜਾਂ, ਵੇਖੋ ਵਾਇਰਲ ਵੀਡੀਓ

ਚੰਡੀਗੜ੍ਹ: ਸ਼ਿਕਾਗੋ ਦੇ O’Hare ਹਵਾਈ ਅੱਡੇ ਤੋਂ ਮਜ਼ੇਦਾਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਜਹਾਜ਼ ‘ਤੇ ਸਾਮਾਨ ਲੱਦਣ ਆਈ ਗੱਡੀ ਬੇਕਾਬੂ ਹੋ ਜਾਂਦੀ ਹੈ ਤੇ ਉੱਥੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਭਾਜੜਾਂ ਪੈ ਜਾਂਦੀਆਂ ਹਨ। ਗੱਡੀ ਬੇਕਾਬੂ ਹੋ ਕੇ ਕਈ ਚੱਕਰ ਲਾਉਂਦੀ ਹੈ। ਆਸ-ਪਾਸ ਖੜੇ ਕਾਮੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਪਰ ਸਭ ਬੇਕਾਰ। ਆਖਰ ਇੱਕ ਹੋਰ ਗੱਡੀ ਦੀ ਮਦਦ ਨਾਲ ਬਕਾਬੂ ਕਾਰਟ ਨੂੰ ਰੋਕਿਆ ਜਾਂਦਾ ਹੈ।

ਹਾਲਾਂਕਿ ਇਸ ਪ੍ਰਕਿਰਿਆ ਵਿੱਚ ਬੇਕਾਬੂ ਗੱਡੀ ‘ਤੇ ਲੱਦਿਆ ਸਾਰਾ ਸਾਮਾਨ ਖਰਾਬ ਹੋ ਜਾਂਦਾ ਹੈ। ਕੋਲ ਖੜੇ ਜਹਾਜ਼ ਵਿੱਚ ਸਵਾਰ ਯਾਤਰੀ ਨੇ ਇਹ ਵੀਡੀਓ ਆਪਣੇ ਕੈਮਰੇ ਵਿੱਚ ਕੈਦ ਕਰ ਲਈ ਜੋ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।ਫੋਕਸ ਨਿਊਜ਼ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ‘ਤੇ ਖੂਬ ਲੋਕਾਂ ਦੇ ਕੁਮੈਂਟ ਆ ਰਹੇ ਹਨ। ਕਾਫੀ ਰੀਟਵੀਟ ਵੀ ਕੀਤੇ ਜਾ ਰਹੇ ਹਨ। ਕਈ ਲੋਕ ਤਾਂ ਇਸ ਬੇਕਾਬੂ ਹੋਏ ਕਾਰਟ ਨੂੰ ਅਮਰੀਕਾ ਨਾਲ ਜੋੜ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘Cart was America under obama admin.. then trump won. ????’ ਯਾਨੀ ਬੇਕਾਬੀ ਕਾਰਟ ਅਮਰੀਕਾ ਹੈ, ਜੋ ਪਹਿਲਾਂ ਓਬਾਮਾ ਦੇ ਅਧੀਨ ਸੀ ਤੇ ਫਿਰ ਟਰੰਪ ਜਿੱਤ ਗਏ।

Related posts

ਰੂਪਨਗਰ ’ਚ ਜਨ ਸ਼ਤਾਬਦੀ ਐਕਸਪ੍ਰੈੱਸ ’ਤੇ ਪਥਰਾਅ

On Punjab

ਅਮਰੀਕਾ ‘ਚ ਬਿਨਾਂ ਦਸਤਾਵੇਜ਼ ਵਾਲੇ ਲੋਕਾਂ ਨੂੰ ਮਿਲੇਗੀ ਨਾਗਰਿਕਤਾ, ਦੋ ਅਹਿਮ ਬਿੱਲ ਕੀਤੇ ਪਾਸ

On Punjab

ਦੱਖਣੀ ਅਫਰੀਕਾ ’ਚ ਬਿਜਲੀ ਸੰਕਟ ਨੂੰ ਲੈ ਕੇ ਐਮਰਜੈਂਸੀ ਐਲਾਨੀ

On Punjab