47.46 F
New York, US
October 24, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਜਹਾਜ਼ ’ਚ ਸਵਾ ਲੱਖ ਲਿਟਰ ਤੇਲ ਸੀ, ਕਿਸੇ ਨੂੰ ਬਚਾਉਣ ਦਾ ਕੋਈ ਮੌਕਾ ਨਹੀਂ ਸੀ: ਅਮਿਤ ਸ਼ਾਹ

ਅਹਿਮਦਾਬਾਦ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋਏ ਏਅਰ ਇੰਡੀਆ ਦੇ ਜਹਾਜ਼ ਵਿੱਚ ਸਵਾ ਲੱਖ ਲਿਟਰ ਦੇ ਕਰੀਬ ਈਂਧਣ ਸੀ। ਜਹਾਜ਼ ਕਰੈਸ਼ ਹੋਣ ਮਗਰੋਂ ਈਂਧਣ ਦੇ ਅੱਗ ਫੜ ਲੈਣ ਕਰਕੇ ਤਾਪਮਾਨ ਇੰਨਾ ਵੱਧ ਗਿਆ ਕਿ ਕਿਸੇ ਨੂੰ ਬਚਾਉਣ ਦਾ ਕੋਈ ਮੌਕਾ ਨਹੀਂ ਸੀ। ਉਧਰ ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਅਹਿਮਦਾਬਾਦ ਦਾ ਦੌਰਾ ਕਰ ਸਕਦੇ ਹਨ।

ਸ਼ਾਹ ਨੇ ਪੱਤਰਕਾਰਾਂ ਨੂੰ ਕਿਹਾ, ‘‘ਜਹਾਜ਼ ਦੇ ਅੰਦਰ 1.25 ਲੱਖ ਲਿਟਰ ਤੇਲ ਸੀ। ਜਿਸ ਕਰਕੇ ਧਮਾਕੇ ਮਗਰੋਂ ਕਿਸੇ ਨੂੰ ਬਚਾਉਣਾ ਅਸੰਭਵ ਸੀ।’’ ਉਨ੍ਹਾਂ ਕਿਹਾ ਕਿ ਇਸ ਦੁਖਾਂਤ ਤੋਂ ਬਾਅਦ ਪੂਰਾ ਦੇਸ਼ ਡੂੰਘੇ ਸਦਮੇ ਵਿੱਚ ਹੈ। ਸ਼ਾਹ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰਾਂ ਪ੍ਰਤੀ ਹਮਦਰਦੀ ਜ਼ਾਹਿਰ ਕੀਤੀ ਹੈ। ਸ਼ਾਹ ਨੇ ਕਿਹਾ ਕਿ ਡੀਐੱਨਏ ਟੈਸਟ ਮਗਰੋਂ ਪੀੜਤਾਂ ਦੀ ਪਛਾਣ ਤੋਂ ਬਾਅਦ ਅਧਿਕਾਰੀਆਂ ਵੱਲੋਂ ਮ੍ਰਿਤਕਾਂ ਦੀ ਅਧਿਕਾਰਤ ਗਿਣਤੀ ਜਾਰੀ ਕੀਤੀ ਜਾਵੇਗੀ।’’

ਉਨ੍ਹਾਂ ਕਿਹਾ, ‘‘ਖੁਸ਼ਖਬਰੀ ਇਹ ਹੈ ਕਿ ਇੱਕ ਵਿਅਕਤੀ ਹਾਦਸੇ ਵਿੱਚ ਬਚ ਗਿਆ ਅਤੇ ਮੈਂ ਉਸ ਨੂੰ ਮਿਲਣ ਤੋਂ ਬਾਅਦ ਇੱਥੇ ਆ ਰਿਹਾ ਹਾਂ।’’ ਸ਼ਾਹ ਨੇ ਕਿਹਾ, ‘‘ਜਹਾਜ਼ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਤੋਂ ਡੀਐਨਏ ਨਮੂਨੇ ਇਕੱਠੇ ਕਰਨ ਦੀ ਪ੍ਰਕਿਰਿਆ ਖਤਮ ਹੋ ਗਈ ਹੈ। ਗੁਜਰਾਤ ਵਿੱਚ ਫੋਰੈਂਸਿਕ ਸਾਇੰਸ ਲੈਬਾਰਟਰੀ ਅਤੇ ਨੈਸ਼ਨਲ ਫੋਰੈਂਸਿਕ ਸਾਇੰਸਜ਼ ਯੂਨੀਵਰਸਿਟੀ ਪੀੜਤਾਂ ਦੇ ਡੀਐਨਏ ਟੈਸਟ ਕਰਵਾਉਣਗੇ।’’

Related posts

ਭਾਰਤੀ ਕੰਪਨੀਆਂ ਸ਼ਿਪਮੈਂਟ ਵਿੱਚ ਦੇਰੀ ਅਤੇ ਮੁੱਖ ਕੱਚੇ ਮਾਲ ਦੀ ਘਾਟ ਦਾ ਸਾਹਮਣਾ ਕਰ ਰਹੀਆਂ ਹਨ: CII

On Punjab

ਫੇਸਬੁੱਕ ਨੇ ਜੀਓ ‘ਚ ਖਰੀਦੀ 9.99% ਹਿੱਸੇਦਾਰੀ, 43 ਹਜ਼ਾਰ 574 ਕਰੋੜ ਰੁਪਏ ਦੀ ਹੋਈ ਡੀਲ

On Punjab

Russia Ukraine War : 9 ਮਈ ਨੂੰ ਅਧਿਕਾਰਤ ਤੌਰ ‘ਤੇ ਯੂਕਰੇਨ ਵਿਰੁੱਧ ਯੁੱਧ ਦਾ ਐਲਾਨ ਕਰ ਸਕਦੇ ਹਨ ਪੁਤਿਨ

On Punjab