PreetNama
ਸਮਾਜ/Social

ਜਲੰਧਰ ਦੇ ਅਵਤਾਰ ਨਗਰ ‘ਚ ਜ਼ਬਰਦਸਤ ਧਮਾਕਾ, ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ

ਅਵਤਾਰ ਨਗਰ ਦੀ ਗਲੀ ਨੰਬਰ 13 ‘ਚ ਇਕ ਘਰ ‘ਚ ਜ਼ਬਰਦਸਤ ਧਮਾਕੇ ਤੋਂ ਬਾਅਦ ਅੱਗ ਲੱਗ ਗਈ। ਇਸ ਹਾਦਸੇ ਵਿੱਚ ਪਰਿਵਾਰ ਦੇ 6 ਮੈਂਬਰ ਝੁਲਸ ਗਏ ਜਿਨ੍ਹਾਂ ਵਿਚੋਂ 5 ਦੀ ਮੌਕ ‘ਤੇ ਮੌਤ ਹੋ ਗਈ ਸੀ। ਮ੍ਰਿਤਕਾਂ ਵਿੱਚ ਮਨਸ਼ਾ (15 ਸਾਲ), ਦੀਆ (8 ਸਾਲ) ਤੇ ਘਰ ਦਾ ਮਾਲਕ ਯਸ਼ਪਾਲ ਨਾਂ ਦੀ ਲੜਕੀ ਸ਼ਾਮਲ ਹੈ। ਦੋ ਹੋਰ ਮੈਂਬਰਾਂ ਦੀ ਵੀ ਮੌਤ ਹੋ ਗਈ। ਛੇਵੇਂ ਜ਼ਖ਼ਮੀ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ ਪਰ ਸੋਮਵਾਰ ਸਵੇਰੇ ਉਸ ਦੀ ਵੀ ਮੌਤ ਹੋ ਗਈ।। ਦੱਸਿਆ ਜਾ ਰਿਹਾ ਹੈ ਕਿ ਘਰ ‘ਚ ਅੱਗ ਸਿਲੰਡਰ ਫਟਣ ਕਾਰਨ ਲੱਗੀ। ਅੱਗ ਲੱਗਣ ਦਾ ਕਾਰਨ ਘਰ ਵਿੱਚ ਰੱਖੇ ਫਰਿੱਜ ਵਿੱਚੋਂ ਗੈਸ ਲੀਕ ਹੋਣਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਪਰ ਝੁਲਸਣ ਕਾਰਨ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਪੁਲਿਸ ਅਤੇ ਫਾਇਰ ਵਿਭਾਗ ਦੇਰ ਰਾਤ ਤੱਕ ਜਾਂਚ ਵਿੱਚ ਰੁੱਝੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਯਸ਼ਪਾਲ ਭਾਜਪਾ ਦਾ ਆਗੂ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਸਾਬਕਾ ਮੇਅਰ ਰਾਕੇਸ਼ ਰਾਠੌਰ ਸਮੇਤ ਭਾਜਪਾ ਦੇ ਕਈ ਆਗੂ ਮੌਕੇ ‘ਤੇ ਪਹੁੰਚ ਗਏ।

Related posts

ਪੱਤਰਕਾਰਾਂ ਲਈ ਪਾਕਿਸਤਾਨ ਖ਼ਤਰਨਾਕ ਜਗ੍ਹਾ, ਜਬਰ-ਜਨਾਹ ਦੀ ਮਿਲਦੀਆਂ ਹਨ ਧਮਕੀਆਂ; ਖੋਹੀਆਂ ਜਾ ਰਹੀ ਹੈ ਆਜ਼ਾਦੀ

On Punjab

ਪੰਜਾਬੀ ਯੂਨੀਵਰਸਿਟੀ ਦੀ ਪਕੜ ‘ਚ ਆਏ ‘ਭੂਤਾਂ’ ਵਾਲੇ ਕਾਲਜ, ਛਾਪੇਮਾਰੀ ’ਚ ਹੋਇਆ ਖ਼ੁਲਾਸਾ, ਨੋਟਿਸ ਜਾਰੀ

On Punjab

ਫ਼ਲਸਤੀਨ ਮੁੱਦੇ ’ਤੇ ਭਾਰਤ ਨੂੰ ਅਗਵਾਈ ਦਿਖਾਉਣੀ ਚਾਹੀਦੀ ਹੈ: ਸੋਨੀਆ ਗਾਂਧੀ

On Punjab