PreetNama
ਖਾਸ-ਖਬਰਾਂ/Important News

ਜਮਾਲ ਖਸ਼ੋਗੀ ਦੀ ਹੱਤਿਆ ਮਾਮਲੇ ‘ਚ ਸਾਊਦੀ ਕ੍ਰਾਊਨ ਪ੍ਰਿੰਸ ‘ਤੇ ਮੁਕੱਦਮਾ

ਤਰਕਾਰ ਜਮਾਲ ਖਸ਼ੋਗੀ ਦੇ ਕਤਲ ਦੇ ਮਾਮਲੇ ‘ਚ ਉਨ੍ਹਾਂ ਦੇ ਪਰਿਵਾਰ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਖ਼ਿਲਾਫ਼ ਵਾਸ਼ਿੰਗਟਨ ਦੀ ਇਕ ਅਦਾਲਤ ‘ਚ ਮੰਗਲਵਾਰ ਨੂੰ ਮੁਕੱਦਮਾ ਦਰਜ ਕਰਵਾਇਆ। ਸਲਮਾਨ ‘ਤੇ ਖਸ਼ੋਗੀ ਦੀ ਹੱਤਿਆ ਦਾ ਆਦੇਸ਼ ਦੇਣ ਦਾ ਦੋਸ਼ ਲਗਾਇਆ ਗਿਆ ਹੈ।
ਇਹ ਮੁਕੱਦਮਾ ਖਸ਼ੋਗੀ ਦੀ ਮੰਗੇਤਰ ਹੈਟਿਸ ਸੇਂਗੀਜ ਤੇ ਮਨੁੱਖੀ ਅਧਿਕਾਰ ਸੰਗਠਨ ਡੈਮੋਕ੍ਰੇਸੀ ਫਾਰ ਅਰਬ ਵਰਲਡ ਨਾਊ ਵਲੋਂ ਦਰਜ ਕਰਾਇਆ ਗਿਆ ਹੈ। ਖਸ਼ੋਗੀ ਨੇ ਆਪਣੀ ਮੌਤ ਤੋਂ ਕੁਝ ਦਿਨ ਪਹਿਲਾਂ ਇਸ ਸੰਗਠਨ ਦਾ ਗਠਨ ਕੀਤਾ ਸੀ।

ਮੁਕੱਦਮੇ ‘ਚ ਸਲਮਾਨ ਤੋਂ ਇਲਾਵਾ ਸਾਊਦੀ ਅਰਬ ਦੇ ਅੰਦਰੂਨੀ ਸੁਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੱਤਰਕਾਰ ਖਸ਼ੋਗੀ ਦੀ ਦੋ ਅਕਤੂਬਰ, 2018 ਨੂੰ ਇਸਤਾਂਬੁਲ ਸਥਿਤ ਸਾਊਦੀ ਵਣਜ ਦੂਤਘਰ ‘ਚ ਹੱਤਿਆ ਕਰ ਦਿੱਤੀ ਗਈ ਸੀ।

Related posts

ਜਾਣੋ ਲੋਕ ਸਭਾ ਚੋਣਾਂ ‘ਚ ਪੰਜਾਬ ਦੇ ਉਮੀਦਵਾਰਾਂ ਦਾ ‘ਚਰਿੱਤਰ’, ਕੌਣ ਕਿੰਨੇ ਪਾਣੀ ਵਿੱਚ

On Punjab

ਮਸਲੇ ਹੱਲ ਨਾ ਹੋਣ ’ਤੇ ਕਿਸਾਨਾਂ ਨੇ ਮੁਕਤਸਰ ਦਾ ਡੀਸੀ ਦਫਤਰ ਘੇਰਿਆ

On Punjab

Trump India Visit: ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਦੇ ਹੀ ਭਾਰਤ ਆਉਣਗੇ ਡੋਨਾਲਡ ਟਰੰਪ! ਯਾਤਰਾ ਦੇ ਨਾਲ ਹੀ ਆਪਣੇ ਨਾਂ ਕਰਨਗੇ ਇਹ ਰਿਕਾਰਡ

On Punjab