63.34 F
New York, US
September 15, 2026
PreetNama
ਸਮਾਜ/Social

ਜਬਰਨ ਧਰਮ ਪਰਿਵਰਤਨ : ਨਾਬਾਲਗ ਆਰਜੂ ਨੂੰ ਜਬਰਨ ਈਸਾਈ ਤੋਂ ਮੁਸਲਮਾਨ ਬਣਾਏ ਜਾਣਾ ਪਾਕਿ ’ਚ 2020 ਦੀ ਸਭ ਤੋਂ ਵੱਡੀ ਖ਼ਬਰ

ਲਾਹੌਰ, ਆਈਏਐੱਨਐੱਸ : ਪਾਕਿਸਤਾਨ ’ਚ ਹਿੰਦੂ ਤੇ ਈਸਾਈ ਲੜਕੀਆਂ ਦੇ ਜਬਰਨ ਧਰਮ ਪਰਿਵਰਤਨ ਦੀਆਂ ਘਟਨਾਵਾਂ ਰੋਜ਼ਾਨਾ ਦੀ ਗੱਲ ਹੋ ਚੁੱਕੀਆਂ ਹਨ। ਕਿਉਂਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਨੇ ਅਜਿਹੇ ਮਾਮਲਿਆਂ ਨੂੰ ਹਮੇਸ਼ਾ ਤੋਂ ਨਜ਼ਰ ਅੰਦਾਜ਼ ਕੀਤਾ ਹੈ। ਉਲਟਾ ਇਹ ਦਾਅਵਾ ਵੀ ਕਰਦੇ ਰਹੇ ਹਨ ਕਿ ਉਨ੍ਹਾਂ ਦੇ ਸ਼ਾਸਨ ’ਚ ਸਾਰੇ ਧਰਮਾਂ ਦੇ ਲੋਕਾਂ ਨੂੰ ਪੂਰੀ ਆਜ਼ਾਦੀ ਹੈ ਪਰ ਹਾਲ ਹੀ ’ਚ ਈਸਾਈ ਬੱਚੀ 13 ਸਾਲ ਦੀ ਆਰਜੂ ਰਜਾ ਦੇ ਅਗਵਾ ਤੋਂ ਬਾਅਦ ਉਸ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਵਾਏ ਜਾਣ ਤੋਂ ਬਾਅਦ ਇਕ ਮੁਸਲਮਾਨ ਨਾਲ ਉਸ ਦਾ ਨਿਕਾਹ ਪੜ੍ਹੇ ਜਾਣ ਦੀ ਘਟਨਾ ਨੇ ਇਕ ਵਾਰ ਫਿਰ ਪਾਕਿਸਤਾਨ ਦੀ ਅਸਲੀਅਤ ਸਭ ਦੇ ਸਾਹਮਣੇ ਲਿਆ ਦਿੱਤੀ ਹੈ।
ਨਾਬਾਲਗ ਆਰਜੂ ’ਤੇ ਹੋਏ ਜ਼ੁਲਮ ਦੀ ਚਰਚਾ ਪਾਕਿਸਤਾਨੀ ਮੀਡੀਆ ਤੋਂ ਲੈ ਕੇ ਇੰਟਰਨੈੱਟ ਮੀਡੀਆ ਤਕ ਹੈ। ਪਾਕਿਸਤਾਨ ’ਚ ਇਹ ਸਾਲ 2020 ਦੀ ਸਭ ਤੋਂ ਵੱਡੀਆਂ ਖਬਰਾਂ ’ਚੋਂ ਇਕ ਹੈ। ਆਰਜੂ ਨੂੰ ਜਬਰਨ ਈਸਾਈ ਤੋਂ ਮੁਸਲਮਾਨ ਬਣਾਉਣ ਦੀ ਘਟਨਾ ਨੇ ਪਾਕਿਸਤਾਨ ’ਚ ਜਬਰਨ ਧਰਮ ਬਦਲਣ ਤੇ ਬਾਲ ਵਿਆਹ ਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

ਪਾਕਿਸਤਾਨ ’ਚ ਆਰਜੂ ਵਰਗੀਆਂ ਨਾਬਾਲਗ ਘੱਟ ਗਿਣਤੀ ਬੱਚੀਆਂ ਦਾ ਜੀਵਨ ਕਿੰਨੇ ਵੱਡੇ ਖਤਰੇ ’ਚ ਹੈ। ਇਹ ਉਜਾਗਰ ਹੋ ਚੁੱਕਾ ਹੈ। ਅਜਿਹੇ ਬਹੁਤ ਸਾਰੇ ਮਾਮਲੇ ਹਨ ਜੋ ਪਾਕਿਸਤਾਨੀ ਅਦਾਲਤਾਂ ਤਕ ਵੀ ਪਹੰੁਚਦੇ ਹਨ ਪਰ ਉੱਥੇ ਵੀ ਇਨ੍ਹਾਂ ਸਿੱਖ, ਈਸਾਈ ਤੇ ਹਿੰਦੂ ਲੜਕੀਆਂ ਨੂੰ ਨਿਆਂ ਨਹੀਂ ਮਿਲ ਸਕਿਆ ਹੈ।

ਪਾਕਿਸਤਾਨ ’ਚ ਘੱਟਗਿਣਤੀ ਭਾਈਚਾਰਾ ਅਸੁਰੱਖਿਅਤ

ਨੇਹਾ ਪਰਵੇਜ ਨਾਂ ਦੀ ਇਕ ਲੜਕੀ ਨੂੰ 28 ਅਪ੍ਰੈਲ 2019 ਨੂੰ ਕਰਾਚੀ ਦੇ ਇਤੇਹਾਦ ਕਸਬੇ ਤੋਂ ਅਗਵਾ ਕਰ ਲਿਆ ਗਿਆ ਸੀ। ਉਹ ਵੀ ਉਦੋਂ ਨਾਬਾਲਗ ਸੀ ਜਦੋਂ ਉਸ ਦਾ ਜਬਰਨ ਧਰਮਪਰਿਵਰਤਨ ਕਰ ਕੇ ਉਸ ਦਾ ਨਿਕਾਹ ਇਮਰਾਨ ਨਾਂ ਦੇ ਮੁਸਲਮਾਨ ਨਾਲ ਕਰਵਾ ਦਿੱਤਾ ਗਿਆ। ਅਜਿਹੀਆਂ ਘਟਨਾਵਾਂ ਦੱਸਦੀਆਂ ਹਨ ਕਿ ਪਾਕਿਸਤਾਨ ’ਚ ਘੱਟ ਗਿਣਤੀਆਂ ਭਾਈਚਾਰਾ ਕਿੰਨਾ ਅਸੁੱਰਖਿਅਤ ਹੈ।

Related posts

‘ਜਲੇਬੀ ਫੈਕਟਰੀ’ ‘ਤੇ ਅਜਿਹਾ ਕੀ ਕਹਿ ਗਏ ਰਾਹੁਲ ਗਾਂਧੀ? ਸੋਸ਼ਲ ਮੀਡੀਆ ‘ਤੇ ਹੋ ਗਏ ਟ੍ਰੋਲ ਤਾਂ ਨਾਇਬ ਸੈਣੀ ਨੇ ਵੀ ਲਈ ਚੁਟਕੀ ਹਰਿਆਣਾ ‘ਚ ਵਿਧਾਨ ਸਭਾ ਚੋਣਾਂ 2024 ਨੂੰ ਲੈ ਕੇ ਜਲੇਬੀ ਨੂੰ ਲੈ ਕੇ ਕਾਫੀ ਸਿਆਸਤ ਚੱਲ ਰਹੀ ਹੈ। ਗੋਹਾਨਾ ਦੇ ਮਟੂਰਮ ਕੀ ਜਲੇਬੀ ਦੇ ਜਲੇਬੀਆਂ ਨੂੰ ਰਾਜਨੀਤੀ ਦੇ ਸ਼ਰਬਤ ਵਿੱਚ ਇਸ ਤਰ੍ਹਾਂ ਲਪੇਟਿਆ ਗਿਆ ਸੀ ਕਿ ਹੁਣ ਇੰਟਰਨੈੱਟ ਰਾਹੀਂ ਪੂਰੇ ਦੇਸ਼ ਵਿੱਚ ਇਨ੍ਹਾਂ ਦੀ ਚਰਚਾ ਹੋ ਰਹੀ ਹੈ। ਹੁਣ ਕਾਰਜਕਾਰੀ ਮੁੱਖ ਮੰਤਰੀ ਨਾਇਬ ਸੈਣੀ ਨੇ ਜਲੇਬੀ ਫੈਕਟਰੀ ਬਾਰੇ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਚੁਟਕੀ ਲਈ ਹੈ।

On Punjab

VIP Number: ਕਾਰ-ਬਾਈਕ ਲਈ ਚਾਹੁੰਦੇ ਹੋ VIP ਨੰਬਰ, 7 ਆਸਾਨ ਸਟੈਪਸ ਕਰ ਦੇਣਗੇ ਕੰਮ ਸੌਖਾ ਮਹਿੰਦਰਾ ਥਾਰ ਰੌਕਸ ਦੀ ਪਹਿਲੀ ਯੂਨਿਟ ਦੀ VIN 0001 ਨੰਬਰ ਪਲੇਟ ਦੀ ਨਿਲਾਮੀ ਕੀਤੀ ਜਾ ਰਹੀ ਹੈ। ਇਸ ਲਈ ਰਜਿਸਟ੍ਰੇਸ਼ਨ ਵੀ ਹੋ ਚੁੱਕੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਤੁਸੀਂ ਆਪਣੀ ਬਾਈਕ ਜਾਂ ਕਾਰ ਲਈ VIP ਨੰਬਰ ਕਿਵੇਂ ਪ੍ਰਾਪਤ ਕਰ ਸਕਦੇ ਹੋ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸ ਰਹੇ ਹਾਂ ਕਿ ਇਸ ਦੇ ਲਈ ਤੁਹਾਨੂੰ ਕਿੰਨੀ ਰਕਮ ਖਰਚ ਕਰਨੀ ਪਵੇਗੀ।

On Punjab

1984 ਸਿੱਖ ਵਿਰੋਧੀ ਦੰਗੇ: ਸੱਜਣ ਕੁਮਾਰ ਖ਼ਿਲਾਫ਼ ਕਤਲ ਕੇਸ ਵਿੱਚ 21 ਜਨਵਰੀ ਨੂੰ ਫੈਸਲਾ ਆਉਣ ਦੀ ਸੰਭਾਵਨਾ

On Punjab