57.06 F
New York, US
April 27, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਮੁਕਾਬਲੇ ਦੌਰਾਨ ਦੋ ਨਕਸਲੀ ਹਲਾਕ

ਛੱਤੀਸਗੜ੍ਹ-  ਇਸ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਦੋ ਨਕਸਲੀ ਮਾਰੇ ਗਏ ਜਿਨ੍ਹਾਂ ’ਤੇ 8-8 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਇਹ ਜਾਣਕਾਰੀ ਮਿਲੀ ਸੀ ਕਿ ਬੀਜਾਪੁਰ ਦੇ ਦੱਖਣ-ਪੱਛਮੀ ਖੇਤਰ ਵਿੱਚ ਨਕਸਲੀ ਲੁਕੇ ਹੋਏ ਹਨ। ਇਸ ਤੋਂ ਬਾਅਦ ਜ਼ਿਲ੍ਹਾ ਰਿਜ਼ਰਵ ਗਾਰਡ ਦੀ ਇੱਕ ਟੀਮ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ ਤੇ ਮੁਕਾਬਲੇ ਦੌਰਾਨ ਦੋ ਨਕਸਲੀ ਮਾਰੇ ਗਏ।

ਸੁਰੱਖਿਆ ਕਰਮੀਆਂ ਨੇ ਮੁਕਾਬਲੇ ਵਾਲੀ ਥਾਂ ਤੋਂ ਪਾਬੰਦੀਸ਼ੁਦਾ ਮਾਓਵਾਦੀ ਸੰਗਠਨ ਨਾਲ ਸਬੰਧਤ ਇੱਕ .303 ਰਾਈਫਲ, ਇੱਕ ਮੈਗਜ਼ੀਨ ਅਤੇ ਚਾਰ ਜ਼ਿੰਦਾ ਰੌਂਦ, ਇੱਕ 12-ਬੋਰ ਬੰਦੂਕ ਨਾਲ ਚਾਰ ਜਿੰਦਾ ਰੌਂਦ, ਵਿਸਫੋਟਕ ਸਮੱਗਰੀ ਅਤੇ ਹੋਰ ਸਮਾਨ ਬਰਾਮਦ ਕੀਤਾ। ਬੀਜਾਪੁਰ ਦੇ ਸੁਪਰਡੈਂਟ ਆਫ਼ ਪੁਲੀਸ (ਐੱਸ.ਪੀ.) ਜਤਿੰਦਰ ਕੁਮਾਰ ਯਾਦਵ ਨੇ ਕਿਹਾ ਕਿ ਮਾਰੇ ਗਏ ਨਕਸਲੀਆਂ ਦੀ ਪਛਾਣ ਹਿਡਮਾ ਪੋਡੀਅਮ (34) ਅਤੇ ਮੁੰਨਾ ਮਾਡਕਮ (25) ਵਜੋਂ ਹੋਈ ਹੈ।

Related posts

ਈਡੀ ਨੇ ਅਨਿਲ ਅੰਬਾਨੀ ਦਾ 3,716 ਕਰੋੜ ਰੁਪਏ ਦਾ ਘਰ ਜ਼ਬਤ ਕੀਤਾ

On Punjab

ਦੇਸ਼ ਦੇ 5 ਸੂਬਿਆਂ ’ਚ ਅਗਲੇ ਮਹੀਨੇ ਹੋਵੇਗਾ ਚੋਣਾਂ ਦਾ ਐਲਾਨ,ਜਾਣੋ ਕਦੋਂ ਹੋਣਗੀਆਂ ਪੰਜਾਬ ‘ਚ ਚੋਣਾਂ

On Punjab

ਰਾਸ਼ਟਰਪਤੀ ਦੇ ਅਹੁਦੇ ਲਈ ਸ਼ਰਦ ਪਵਾਰ ਦੇ ਨਾਮ ‘ਤੇ ਸੰਜੇ ਰਾਉਤ ਨੇ ਲਾਇਆ ਠੱਪਾ

On Punjab