PreetNama
ਸਮਾਜ/Social

ਛੋਟੇ ਸਾਹਿਬਜ਼ਾਦਿਆਂ ਦੇ ਨਾਂ ਤੇ ਬਾਲ ਦਿਵਸ ਐਲਾਨਿਆ ਜਾਏ, ਕੀਤੀ ਜਾ ਰਹੀ ਮੰਗ

Jind Students Write Letters To PM: ਹਰਿਆਣਾ ਵਿੱਚ ਸਥਿਤ ਜੀਂਦ ਦੇ ਬੱਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਲੱਖ ਚਿੱਠੀਆਂ ਲਿਖ ਰਹੇ ਹਨ। ਇਹ ਬੱਚੇ ਜੀਂਦ ਦੇ ਡੀਏਵੀ ਸਕੂਲ ਦੇ ਬੱਚੇ ਹਨ। ਬੱਚਿਆਂ ਦੁਆਰਾ ਲਿਖੀਆਂ ਚਿੱਠੀਆਂ ਦੀ ਵਜ੍ਹਾ ਮੋਦੀ ਸਰਕਾਰ ਤੋਂ ਛੋਟੇ ਸਹਿਬਜ਼ਾਦੇ ਫਤਿਹ ਸਿੰਘ ਤੇ ਜ਼ੋਰਾਵਰ ਸਿੰਘ ਦੇ ਨਾਂ ‘ਤੇ ਬਾਲ ਦਿਵਸ ਐਲਾਨਿਆ ਜਾਣਾ ਹੈ। ਡੀਏਵੀ ਅਦਾਰਿਆਂ ਦੇ ਖੇਤਰੀ ਨਿਰਦੇਸ਼ਕ ਡਾ. ਧਰਮਦੇਵ ਵਿਦਿਆਰਥੀ ਨੇ ਕਿਹਾ ਕਿ ਇੱਕ ਲੱਖ ਚਿੱਠੀਆਂ ਲਿਖ ਕੇ ਸਰਕਾਰ ਨੂੰ ਸ਼ਹੀਦੀ ਬਾਲ ਦਿਹਾੜਾ ਐਲਾਨਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਤਿਹਾਸ ‘ਚ ਇੱਕ ਜਾਂ ਦੋ ਨਹੀਂ ਸਗੋਂ ਸੈਂਕੜੇ ਬਹਾਦਰ ਹੋਏ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਖੁਸ਼ੀ ਨਾਲ ਸਮਰਪਿਤ ਕਰ ਦਿੱਤੀ। ਸਭ ਤੋਂ ਛੋਟੇ ਫਤਿਹ ਸਿੰਘ, ਜੋ ਸਿਰਫ 6 ਸਾਲ ਦੇ ਸੀ ਤੇ ਜ਼ੋਰਾਵਰ ਸਿੰਘ, 9 ਸਾਲ ਦੀ ਉਮਰ ਦੇ ਸੀ, ਜਿਨ੍ਹਾਂ ਨੂੰ ਜਿੰਦਾ ਕੰਧਾਂ ‘ਚ ਚੁਣਿਆ ਗਿਆ ਸੀ।

ਇਸ ਕਰਕੇ ਹੀ ਜੀਂਦ ਦੇ ਬੱਚਿਆਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 20,000 ਲੈਟਰ ਲਿਖ ਕੇ ਬੇਨਤੀ ਕੀਤੀ ਹੈ ਕਿ ਸ਼ਹੀਦ ਫਤਿਹ ਸਿੰਘ ਤੇ ਜ਼ੋਰਾਵਰ ਸਿੰਘ ਦੇ ਪਵਿੱਤਰ ਦਿਵਸ ਨੂੰ ਬਾਲ ਦਿਵਸ ਐਲਾਨਿਆ ਜਾਵੇ। ਉਨ੍ਹਾਂ ਦੱਸਿਆ ਕਿ ਫੈਸਲਾ ਕੀਤਾ ਹੈ 14 ਨਵੰਬਰ ਤੋਂ 26 ਦਸੰਬਰ ਤੱਕ ਦੀ ਬਰਸੀ ਸੂਬੇ ਦੇ ਬੱਚੇ ਪ੍ਰਧਾਨ ਮੰਤਰੀ ਨੂੰ ਇੱਕ ਲੱਖ ਪੱਤਰ ਭੇਜਣਗੇ ਤੇ ਜ਼ੋਰ ਪਾਉਣਗੇ ਕਿ ਸ਼ਹੀਦ ਬੱਚਿਆਂ ਨੂੰ ਉਨ੍ਹਾਂ ਦੇ ਅਧਿਕਾਰ ਮਿਲਣ।

Related posts

ਸ਼ੰਭੂ ਪੰਜਾਬ-ਹਰਿਆਣਾ ਸਰਹੱਦ ਨਹੀਂ ਸਗੋਂ ਪਾਕਿ-ਭਾਰਤ ਸਰਹੱਦ ਲਗ ਰਿਹਾ- ਬਜਰੰਗ ਪੂਨੀਆ

On Punjab

ਭਾਰਤ ਨਾਲ ‘ਸਾਰਥਕ ਗੱਲਬਾਤ’ ਲਈ ਤਿਆਰ: ਪਾਕਿ ਪ੍ਰਧਾਨ ਮੰਤਰੀ

On Punjab

ਟੋਰਾਂਟੋ ਯੂਨੀਵਰਸਿਟੀ ਦੇ ਕੈਂਪਸ ਨੇੜੇ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ

On Punjab