PreetNama
ਖਾਸ-ਖਬਰਾਂ/Important News

ਛੁੱਟੀਆਂ ਮਨਾਉਣ ਵਿਦੇਸ਼ ਗਿਆ ਇੰਜਨੀਅਰ ਸਮੁੰਦਰ ‘ਚ ਰੁੜ੍ਹਿਆ, 20 ਦਿਨਾਂ ਤੋਂ ਲਾਪਤਾ

ਸੋਨੀਪਤ: ਹੈਦਰਾਬਾਦ ਵਿੱਚ ਮਾਈਕ੍ਰੋਸਾਫਟ ਕੰਪਨੀ ਵਿੱਚ ਕੰਮ ਕਰਨ ਵਾਲਾ ਆਦਿੱਤਿਆ 20 ਦਿਨਾਂ ਤੋਂ ਲਾਪਤਾ ਹੈ। ਉਹ ਪਹਿਲੀ ਮਈ ਨੂੰ ਇੰਡੋਨੇਸ਼ੀਆ ਦੇ ਬਾਲੀ ਵਿੱਚ ਦੋਸਤਾਂ ਨਾਲ ਛੁੱਟੀਆਂ ਮਨਾਉਣ ਲਈ ਗਿਆ ਸੀ। ਸੱਤ ਮਈ ਨੂੰ ਸਮੁੰਦਰ ਵਿੱਚ ਨਹਾਉਣ ਗਿਆ ਸੀ ਤੇ ਵਾਪਸ ਨਹੀਂ ਆਇਆ।

ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲੇ ਨੌਜਵਾਨ ਆਦਿੱਤਿਆ ਦੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ। ਆਦਿੱਤਿਆ ਦੀ ਮਾਂ ਦੀਨ ਬੰਧੂ ਛੋਟੂ ਰਾਮ ਯੂਨੀਵਰਸਿਟੀ ਵਿੱਚ ਆਰਕੀਟੈਕਚਰ ਵਿਭਾਗ ‘ਚ ਪੜ੍ਹਾਉਂਦੀ ਹੈ। ਉਨ੍ਹਾਂ ਦੱਸਿਆ ਕਿ ਇੰਡੋਨੇਸ਼ੀਆ ਸਰਕਾਰ ਨੇ ਆਦਿੱਤਿਆ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ।

ਆਦਿੱਤਿਆ ਦੇ ਮਾਪਿਆਂ ਨੇ ਕੇਂਦਰ ਸਰਕਾਰ ਨੂੰ ਆਪਣਾ ਬੱਚਾ ਵਾਪਸ ਲਿਆਉਣ ਦੀ ਮਦਦ ਮੰਗੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਨੇਵੀ ਨੇ ਕਈ ਸੈਲਾਨੀਆਂ ਨੂੰ ਜਿਊਂਦਿਆਂ ਬਚਾਇਆ ਸੀ ਤੇ ਇੱਕ ਕੁੜੀ 42 ਦਿਨ ਬਾਅਦ ਮਿਲੀ ਸੀ। ਪਰਿਵਾਰ ਦੀ ਅਪੀਲ ਹੈ ਕਿ ਨੇਵੀ ਨੂੰ ਉਨ੍ਹਾਂ ਦਾ ਪੁੱਤਰ ਲੱਭਣ ਲਈ ਕਿਹਾ ਜਾਵੇ ਕਿਉਂਕਿ ਹਾਲੇ ਤਕ ਵੀ ਕੀਤੀ ਗਈਆਂ ਤਲਾਸ਼ ਮੁਹਿੰਮ ਅਸਫਲ ਰਹੀਆਂ ਹਨ।

Related posts

ਅਮਰੀਕੀ ਚੋਣ : ਟਵਿੱਟਰ ਨੇ ਹਟਾਏ 130 ਈਰਾਨੀ ਅਕਾਊਂਟ

On Punjab

ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਦੇ ਘਰ ਚੋਰੀ, ਪੇਂਟਰ ਗ੍ਰਿਫ਼ਤਾਰ

On Punjab

ਅਮਰੀਕਾ ਦੀ ਨਕਲੀ ਯੂਨੀਵਰਸਿਟੀ ‘ਚ ਦਾਖਲਾ ਲੈਣ ਵਾਲੇ ਭਾਰਤੀ ਵਿਦਿਆਰਥੀ ਗ੍ਰਿਫਤਾਰ

On Punjab