PreetNama
ਫਿਲਮ-ਸੰਸਾਰ/Filmy

ਚੱਕਰਵਾਤ ਤਾਓਤੇ ਨੇ ਉਜਾੜੇ ਕਈ ਬਾਲੀਵੁੱਡ ਫਿਲਮਾਂ ਦੇ ਸੈੱਟ, ਸਲਮਾਨ ਦੀ ‘ਟਾਈਗਰ 3’ ਦਾ ਸੈੱਟ ਹੋਇਆ ਤਬਾਹ

ਚੱਕਰਵਾਤ ਤਾਓਤੇ ਨੇ ਸੋਮਵਾਰ ਨੂੰ ਮੁੰਬਈ ਨੂੰ ਮੀਂਹ ਤੇ ਤੇਜ਼ ਹਵਾਵਾਂ ਨਾਲ ਤਬਾਹ ਕਰ ਦਿੱਤਾ। ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਲੱਗੇ ਫਿਲਮ ਤੇ ਟੈਲੀਵਿਜ਼ਨ ਸੈੱਟ, ਜੋ ਸ਼ੂਟਿੰਗ ਦੇ ਮੁਲਤਵੀ ਹੋਣ ਕਾਰਨ 15 ਅਪ੍ਰੈਲ ਤੋਂ ਖਾਲੀ ਪਏ ਹਨ ਉਨ੍ਹਾਂ ਨੂੰ ਵੀ ਕੁਦਰਤ ਦੇ ਪ੍ਰਕੋਪ ਦਾ ਸਾਹਮਣਾ ਕਰਨਾ ਪਿਆ। ਫਿਲਮ ਨਿਰਮਾਤਾ ਸੰਜੇ ਲੀਲ੍ਹਾ ਭੰਸਾਲੀ ਨੇ ਗੰਗੂਬਾਈ ਕਾਠਿਆਵਾੜੀ ਦੇ ਅੰਤਿਮ ਪੜਾਅ ਲਈ ਫਿਲਮ ਸਿਟੀ ‘ਚ ਇਕ ਵਿਸ਼ਾਲ ਸੈੱਟ ਬਣਾਇਆ ਸੀ। ਇਕ ਸੂਤਰ ਨੇ ਦੱਸਿਆ ਕਿ ਪਿਛਲੇ ਸਾਲ ਮੌਨਸੂਨ ਤੋਂ ਪਹਿਲਾਂ ਭੰਸਾਲੀ ਨੂੰ ਘੱਟ ਤੋਂ ਘੱਟ ਨੁਕਸਾਨ ਹੋਵੇ ਇਸ ਲਈ ਪੂਰੇ ਖੇਤਰ ਨੂੰ ਕਵਰ ਕੀਤਾ ਸੀ। ਇਸ ਕਦਮ ਨਾਲ ਉਨ੍ਹਾਂ ਨੂੰ ਕਾਫੀ ਫਾਇਦਾ ਹੋਇਆ ਸੀ।

ਟਾਈਗਰ 3 ਦੇ ਸੈੱਟ ਨੂੰ ਹੋਇਆ ਨੁਕਸਾਨ

ਜ਼ਿਕਰਯੋਗ ਹੈ ਕਿ ਕੁਝੇ ਨਿਰਮਾਤਾਵਾਂ ਨੇ ਆਪਣੇ ਸੈੱਟ ਨੂੰ ਕਵਰ ਕਰਨ ਲਈ ਫਿਲਮ ਸਿਟੀ ‘ਚ ਮਜ਼ਦੂਰਾਂ ਨੂੰ ਭੇਜਿਆ ਸੀ ਜਦੋਂ ਵੀਕਐਂਡ ‘ਚ ਚੱਕਰਵਾਤ ਦੀ ਖਬਰ ਦਾ ਐਲਾਨ ਹੋਇਆ ਸੀ ਉਦੋਂ ਮਹਾਰਾਸ਼ਟਰ ‘ਚ ਜਨਤਾ ਕਰਫਿਊ ਲੱਗਣ ਤੋਂ ਪਹਿਲਾਂ ਸਲਮਾਨ ਖਾਨ ਮਨੀਸ਼ ਸ਼ਰਮਾ ਦੀ ਟਾਈਗਰ 3 ਦੀ ਸ਼ੂਟਿੰਗ ਕਰ ਰਹੇ ਸੀ। ਤੂਫਾਨ ਨੇ ਟਾਈਗਰ 3 ਦੇ ਸੈੱਟ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਹੈ।

Related posts

ਜਨਮ ਦਿਨ ਮੋਕੇ ਜਾਣੋ ਕਰਤਾਰ ਚੀਮਾ ਦੀ ਜਿੰਦਗੀ ਨਾਲ ਜੁੜੀਆਂ ਕੁਝ ਖਾਸ ਗੱਲਾਂ

On Punjab

ਭਾਰਤ ਨੇ 40 ਸਾਲ ਮਗਰੋਂ ਰੂਸ ਨੂੰ ਮਿੱਟੀ ‘ਚ ਰੋਲਿਆ, ਹਾਕੀ ‘ਚ 10-0 ਦੇ ਫਰਕ ਨਾਲ ਹਰਾਇਆ

On Punjab

ਜਸਟਿਨ ਬੀਬਰ ਨੇ ਕੀਤਾ ਆਪਣੇ ਪੀੜਤ ਹੋਣ ਦਾ ਖ਼ੁਲਾਸਾ

On Punjab