57.87 F
New York, US
October 10, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਚੰਡੀਗੜ੍ਹ ਦੇ ਸੈਕਟਰ-36 ਪਾਰਕ ’ਚ ਨੌਜਵਾਨ ਕੁੜੀ ਦੀ ਚਾਕੂ ਮਾਰ ਕੇ ਹੱਤਿਆ

ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-36 ਸਥਿਤ ਪਾਰਕ ਵਿੱਚ ਐਤਵਾਰ ਰਾਤ ਲਗਭਗ 8:30 ਵਜੇ 23 ਸਾਲਾ ਸੁਹਾਨੀ ਦੀ ਛੁਰੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਦੋਸ਼ੀ ਨੌਜਵਾਨ ਵਿਨਯ ਨੇ ਸੁਹਾਨੀ ਦੇ ਗਲੇ ’ਤੇ ਚਾਕੂ ਨਾਲ ਵਾਰ ਕੀਤਾ ਅਤੇ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਪਰਿਵਾਰਕ ਮੈਂਬਰਾਂ ਦੇ ਅਨੁਸਾਰ ਸੁਹਾਨੀ ਦਾ ਰਿਸ਼ਤਾ ਸੈਕਟਰ-56 ਨਿਵਾਸੀ ਰਾਹੁਲ ਨਾਲ ਤੈਅ ਹੋਇਆ ਸੀ ਅਤੇ ਉਹ ਉਸ ਦੀ ਪਸੰਦੀਦਾ ਬਿਰਯਾਨੀ ਬਣਾ ਰਹੀ ਸੀ। ਇਸ ਦੌਰਾਨ ਉਹ ਚਾਕਲੇਟ ਲੈਣ ਦੇ ਬਹਾਨੇ ਘਰੋਂ ਨਿਕਲੀ ਸੀ । ਕੁਝ ਸਮੇਂ ਬਾਅਦ ਉਸ ਨੇ ਆਪਣੀ ਮਾਂ ਨੂੰ ਫੋਨ ਕਰ ਕੰਬਦੀ ਆਵਾਜ਼ ਵਿੱਚ ਕਿਹਾ ਕਿ ‘ਮਾਂ’ ਵਿਨਯ ਨੇ ਮੈਨੂੰ ਚਾਕੂ ਮਾਰ ਦਿੱਤਾ ਹੈ ਮੈਨੂੰ ਬਚਾ ਲਓ।  ਇਸ ਤੋਂ ਬਾਅਦ ਪਰਿਵਾਰ ਤੁਰੰਤ ਪਾਰਕ ਵੱਲ ਦੌੜਿਆ।

ਮੌਕੇ ’ਤੇ ਮੌਜੂਦ ਲੋਕਾਂ ਨੇ ਸੁਹਾਨੀ ਨੂੰ ਜ਼ਖਮੀ ਹਾਲਤ ਵਿੱਚ ਵੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ। ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਮੌਕੇ ’ਤੇ ਮੌਜੂਦ ਸੀ, ਪਰ ਉਸ ਨੂੰ ਤੁਰੰਤ ਹਸਪਤਾਲ ਨਹੀਂ ਲਿਜਾਇਆ ਗਿਆ। ਪਾਰਕ ਅੰਦਰ ਐਂਬੂਲੈਂਸ ਨਾ ਪਹੁੰਚ ਸਕਣ ਕਰਕੇ ਪਿਤਾ ਨੇ ਖੁਦ ਧੀ ਨੂੰ ਚੁੱਕ ਕੇ ਬਾਹਰ ਲਿਆਇਆ । ਉਸ ਨੂੰ ਸੈਕਟਰ-16 ਸਥਿਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਨੇ ਮੁਲਜ਼ਮ ਵਿਨਯ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਿਨਯ ਬਿਹਾਰ ਦੇ ਮਧੁਬਨੀ ਦਾ ਰਹਿਣ ਵਾਲਾ ਹੈ ਅਤੇ ਸੈਕਟਰ-35 ਦੀ ਇੱਕ ਮਿਠਾਈ ਦੀ ਦੁਕਾਨ ’ਤੇ ਕੰਮ ਕਰਦਾ ਸੀ । ਉਹ ਪਿਛਲੇ ਕਰੀਬ ਇੱਕ ਸਾਲ ਤੋਂ ਸੁਹਾਨੀ ਨੂੰ ਜਾਣਦਾ ਸੀ ਅਤੇ ਉਸ ਨੂੰ ਤੰਗ ਕਰਦਾ ਸੀ। ਪਰਿਵਾਰ ਦਾ ਇਲਜ਼ਾਮ ਹੈ ਕਿ ਉਹ ਨਸ਼ਾ ਕਰਦਾ ਸੀ ਅਤੇ ਲਗਾਤਾਰ ਸੁਹਾਨੀ ਨੂੰ ਪ੍ਰੇਸ਼ਾਨ ਕਰ ਰਿਹਾ ਸੀ।

ਸੁਹਾਨੀ ਪੰਜਾਬ ਯੂਨੀਵਰਸਿਟੀ ਤੋਂ ਬੀਏ ਤੀਜੇ ਸਾਲ ਦੀ ਵਿਦਿਆਰਥਣ ਸੀ ਅਤੇ ਯੂਪੀਐੱਸਸੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ। ਉਹ ਸੈਕਟਰ-22 ਸਥਿਤ ਇੱਕ ਕਲੀਨਿਕ ਵਿੱਚ ਕੰਮ ਵੀ ਕਰਦੀ ਸੀ। ਪਰਿਵਾਰ ਝਾਮਪੁਰ ਵਿੱਚ ਨਵਾਂ ਘਰ ਬਣਾ ਰਿਹਾ ਹੈ ਅਤੇ ਜੂਨ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਟੀਮਾਂ ਰਵਾਨਾ ਕਰ ਦਿੱਤੀਆਂ ਗਈਆਂ ਹਨ।

Related posts

ਮਨੀਪੁਰ ਹਿੰਸਾ ਦੇ ਲੀਕ ਹੋਏ ਸਾਰੇ ਆਡੀਓ ਜਾਂਚ ਲਈ ਕਿਉਂ ਨਹੀਂ ਭੇਜੇ: ਸੁਪਰੀਮ ਕੋਰਟ

On Punjab

Congress Presidential Election : ਕਾਂਗਰਸ ਦਾ ਉਹ ਆਗੂ ਜਿਸ ਨੂੰ ‘ਕਿੰਗਮੇਕਰ’ ਕਿਹਾ ਜਾਂਦਾ ਸੀ, ਪ੍ਰਧਾਨਗੀ ਲਈ ਜਿਸ ਨੇ ਛੱਡ ਦਿੱਤਾ ਸੀ ਮੁੱਖ ਮੰਤਰੀ ਦਾ ਅਹੁਦਾ

On Punjab

US issues Alert: ਅਲ-ਜ਼ਵਾਹਿਰੀ ਦੇ ਮਾਰੇ ਜਾਣ ਤੋਂ ਬਾਅਦ ਹੁਣ ਅਮਰੀਕਾ ਨੇ ਅੱਤਵਾਦੀਆਂ ਦੇ ਜਵਾਬੀ ਹਮਲੇ ਨੂੰ ਲੈ ਕੇ ‘ਦੁਨੀਆ ਭਰ ‘ਚ ਜਾਰੀ ਕੀਤਾ ਅਲਰਟ

On Punjab