PreetNama
ਖੇਡ-ਜਗਤ/Sports News

ਚੌਥੇ ਟੇਸਟ ਮੈਚ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ, ਅਸ਼ਵੀਨ ਆਊਟ

ਨਵੀਂ ਦਿੱਲੀ: ਸਿਡਨੀ ਕ੍ਰਿਕਟ ਗ੍ਰਾਉਂਡ ‘ਤੇ ਭਾਰਤੀ ਅਤੇ ਆਸਟ੍ਰੇਲੀਆ ਟੀਮ ‘ਚ ਚੌਥਾ ਟੇਸਟ ਮੈਚ ਵੀਰਵਾਰ ਨੂੰ ਖੇਡੀਆ ਜਾਵੇਗਾ। ਇਸ ਤੋਂ ਇੱਕ ਦਿਨ ਪਹਿਲਾਂ ਹੀ ਬੀਸੀਸੀਆਈ ਨੇ ਭਾਰਤੀ ਟੀਮ ਦੇ 13 ਖਿਡਾਰੀਆਂ ਦੇ ਨਾਂਵਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ‘ਚ ਰਵੀਚੰਦਰਨ ਅਸ਼ਵੀਨ ਫੀਟਨੇਸ ਟੇਸਟ ‘ਚ ਫੇਲ੍ਹ ਹੋ ਗਏ ਹਨ।

ਭਾਰਤ ਨੇ ਮੇਲਬਰਨ ਟੇਸਟ ਸੀਰੀਜ਼ ਜਿੱਤ ਕੇ ਭਾਰਤ ਨੂੰ 2-1 ਨਾਲ ਅੱਗੇ ਕੀਤਾ ਹੈ। ਹੁਣ ਟੀਮ ਇੰਡੀਆ ਦੇ ਸਾਹਮਣੇ ਆਸਟ੍ਰੇਲੀਆ ‘ਚ ਸੀਰੀਜ਼ ਜਿੱਤਣ ਦਾ ਪਹਿਲਾ ਮੌਕਾ ਹੈ। 13 ਮੈਂਬਰੀ ਟਮਿ ‘ਚ ਓਪਨਰ ਬੱਲੇਬਾਜ਼ ਦੇ ਤੌਰ ‘ਤੇ ਕੇਐਲ ਰਾਹੁਲ ਦਾ ਨਾਂਅ ਹੈ। ਤੇਜ਼ ਗੇਂਦਬਾਜ਼ ਈਸ਼ਾਂਤ ਸ਼ਰਮਾ ਵੀ ਭਾਰਤੀ ਸਕਵਾਰਡ ਤੋਂ ਬਾਹਰ ਹਨ ਜਦਕਿ ਉਮੇਸ਼ ਯਾਦਵ ਨੂੰ ਸ਼ਾਮਲ ਕੀਤਾ ਗਿਆਂ ਹੈ।ਅਸ਼ਵੀਨ ਨੇ ਐਡੀਏਡ ‘ਚ ਖੇਡੇ ਗਏ ਟੇਸਟ ‘ਚ 6 ਵਿਕਟ ਲਏ ਸੀ। ਇਸ ਤੋਂ ਇਲਾਵਾ ਐਲਾਨ ਕੀਤੀ ਗਈ ਟੀਮ ‘ਚ ਵਿਰਾਟ ਕੋਹਲੀ (ਕਪਤਾਨ), ਅਜਿੰਕੀਆ ਰਹਾਣੇ (ਉੱਪ ਕਪਤਾਨ) ਕੇਐਲ ਰਾਹੁਲ, ਮਿਅੰਕ ਅਗ੍ਰਵਾਲ, ਚੇਤੇਸ਼ਵਰ ਪੁਜਾਰਾ, ਹਨੁਮਾ ਵਿਹਾਰੀ, ਰਿਸ਼ੀਭ ਪੰਤ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਆਰ.ਅਸ਼ਵੀਨ, ਮੁਹਮੰਦ ਸ਼ੰਮੀ, ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ ਨੂੰ ਸ਼ਾਮਲ ਕੀਤਾ ਗਿਆ ਹੈ।

Related posts

RIO ਤੋਂ Tokyo Olympics ਤਕ ਦਾ ਸਫ਼ਰ : ਜਦੋਂ ਓਲੰਪਿਕ ਮੈਡਲ ਹੋਏ ਟਾਈ, ਜਾਣੋ ਬੇਹੱਦ ਦਿਲਚਸਪ ਕਿੱਸਾ

On Punjab

ਨੀਰਜ ਅਤੇ ਨਦੀਮ ਲਈ ਬਰਾਬਰ ਦੀ ਖੁਸ਼ੀ, ਉਹ ਵੀ ਸਾਡਾ ਬੱਚਾ ਹੈ: ਚੋਪੜਾ ਦੀ ਮਾਤਾ

On Punjab

ਨੀਰਜ ਦਾ ਨਾਮ Laureus World Sports Awards ਲਈ ਨਾਮਜ਼ਦ, ਨਾਮਜ਼ਦਗੀ ਹਾਸਲ ਕਰਨ ਵਾਲੇ ਬਣੇ ਤੀਜੇ ਭਾਰਤੀ

On Punjab