PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਚੇਨੱਈ ਵਾਸੀ ਵਲੋਂ ਤਿਰੂਪਤੀ ਮੰਦਰ ਨੂੰ 121 ਕਿਲੋ ਸੋਨਾ ਦਾਨ

ਤਿਰੂਪਤੀ- ਚੇਨੱਈ ਦੇ ਇਕ ਸ਼ਰਧਾਲੂ ਨੇ ਵੀਰਵਾਰ ਨੂੰ ਤਿਰੂਮਲਾ ਸਥਿਤ ਤਿਰੂਪਤੀ ਮੰਦਰ ਵਿੱਚ 121 ਕਿਲੋ ਸੋਨੇ ਦੇ ਗਹਿਣੇ ਦਾਨ ਕੀਤੇ ਹਨ। ਇਨ੍ਹਾਂ ਗਹਿਣਿਆਂ ਦੀ ਕੀਮਤ ਲਗਪਗ 208 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਦਾਨ ਚੇਨੱਈ ਦੇ ਰਹਿਣ ਵਾਲੇ ਵਰਧਮਾਨ ਜੈਨ ਅਤੇ ਉਨ੍ਹਾਂ ਦੀ ਪਤਨੀ ਰਾਧਿਕਾ ਜੈਨ ਨੇ ਦਿੱਤਾ ਹੈ। ਇਹ ਦਾਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਇਸ ਦਾਨ ਵਿੱਚ ਨੌਂ ਸੈੱਟਾਂ ਵਿੱਚ ਰੱਖੇ 45 ਗਹਿਣੇ ਅਤੇ 238.2 ਕੈਰੇਟ ਦੇ ਹੀਰੇ ਸ਼ਾਮਲ ਹਨ। ਇਨ੍ਹਾਂ ਵਿੱਚ ਭਗਵਾਨ ਸ੍ਰੀ ਵੈਂਕਟੇਸ਼ਵਰ (ਸ੍ਰੀਵਾਰੂ) ਦਾ ਮੁਕਟ ਅਤੇ ਪੈਰਾਂ ਦੇ ਗਹਿਣੇ ਵੀ ਸ਼ਾਮਲ ਹਨ। ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਅਨੁਸਾਰ ਕਿਸੇ ਇਕ ਸ਼ਰਧਾਲੂ ਵੱਲੋਂ ਭਗਵਾਨ ਵੈਂਕਟੇਸ਼ਵਰ ਨੂੰ ਦਿੱਤਾ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ ਹੈ।

ਕੰਪਨੀ ਵਿੱਚ ਆਪਣੀ ਹਿੱਸੇਦਾਰੀ ਵੇਚ ਕੇ ਹਾਸਲ ਕੀਤੀ ਸੀ 6,000 ਕਰੋੜ ਰੁਪਏ ਦੀ ਰਕਮ- ਚੇਨੱਈ ਦੀ ਕੰਪਨੀ ‘ਵਾਰਾ ਫਿਊਚਰ ਐੱਲਐੱਲਪੀ’ ਦੇ ਚੇਅਰਮੈਨ ਵਰਧਮਾਨ ਜੈਨ ਨੇ ਇਹ 121 ਕਿਲੋ ਸੋਨਾ ਦਾਨ ਕੀਤਾ ਹੈ। ਵਰਧਮਾਨ ਨੇ ਕੰਪਨੀ ਵਿੱਚ ਆਪਣੀ 60 ਫ਼ੀਸਦੀ ਹਿੱਸੇਦਾਰੀ ਵੇਚ ਕੇ 6,000 ਕਰੋੜ ਰੁਪਏ ਹਾਸਲ ਕੀਤੇ ਸਨ। ਉਨ੍ਹਾਂ ਨੇ ਇਸੇ ਰਕਮ ਵਿੱਚੋਂ ਭਗਵਾਨ ਸ੍ਰੀ ਵੈਂਕਟੇਸ਼ਵਰ ਨੂੰ ਸੋਨੇ ਦੇ ਇਹ ਗਹਿਣੇ ਭੇਟ ਕੀਤੇ ਹਨ। ਵਰਧਮਾਨ ਜੈਨ ਪਹਿਲਾਂ ਵੀ ਕਈ ਵਾਰ ਵੱਡੇ ਦਾਨ ਕਰਨ ਕਾਰਨ ਚਰਚਾ ਵਿੱਚ ਰਹਿ ਚੁੱਕੇ ਹਨ। 2024: ਉਨ੍ਹਾਂ ਨੇ ਚੇਨੱਈ ਦੇ ਇਕ ਮੰਦਰ ਦੇ ਵਿਸਥਾਰ ਲਈ ਇਕ ਕਰੋੜ ਰੁਪਏ ਦਾ ਯੋਗਦਾਨ ਪਾਇਆ ਸੀ। ਨਵੰਬਰ 2024: ਟੀਟੀਡੀ ਦੇ ‘ਅੰਨ ਪ੍ਰਸਾਦਮ ਟਰੱਸਟ’ ਨੂੰ 1.01 ਕਰੋੜ ਰੁਪਏ ਅਤੇ ‘ਪ੍ਰਾਣਦਾਨਮ ਟਰੱਸਟ’ ਨੂੰ ਵੀ 1.01 ਕਰੋੜ ਰੁਪਏ ਦਾਨ ਕੀਤੇ ਸਨ। 2025: ਉਨ੍ਹਾਂ ਨੇ ਐੱਸਵੀ ਭਗਤੀ ਚੈਨਲ ਨੂੰ ਪੰਜ ਕਰੋੜ ਰੁਪਏ ਅਤੇ ਗਊਆਂ ਦੀ ਸਾਂਭ-ਸੰਭਾਲ ਲਈ ਇਕ ਕਰੋੜ ਰੁਪਏ ਦਾਨ ਕੀਤੇ ਸਨ। ਮਈ 2026: ਉਨ੍ਹਾਂ ਨੇ ਤਿਰੂਪਤੀ ਲਈ ਇਕ ਇਲੈਕਟ੍ਰਿਕ ਬੱਸ ਦਾਨ ਕਰਨ ਦਾ ਐਲਾਨ ਕੀਤਾ ਸੀ।

ਤਿਰੂਪਤੀ ਮੰਦਰ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ- ਇੱਥੇ ਸ਼ਰਧਾਲੂ ਕਰਦੇ ਹਨ ਵਾਲਾਂ ਦਾ ਦਾਨ ਮਾਨਤਾ ਹੈ ਕਿ ਜਿਹੜਾ ਵਿਅਕਤੀ ਆਪਣੇ ਮਨ ਵਿੱਚੋਂ ਸਾਰੇ ਪਾਪ ਅਤੇ ਬੁਰਾਈਆਂ ਛੱਡ ਕੇ ਇੱਥੇ ਆਉਂਦਾ ਹੈ, ਉਸ ਦੇ ਸਾਰੇ ਦੁੱਖ ਦੇਵੀ ਲਕਸ਼ਮੀ ਦੂਰ ਕਰ ਦਿੰਦੀ ਹੈ। ਇਸੇ ਵਿਸ਼ਵਾਸ ਕਾਰਨ ਸ਼ਰਧਾਲੂ ਆਪਣੇ ਪਾਪਾਂ ਅਤੇ ਬੁਰਾਈਆਂ ਦੇ ਪ੍ਰਤੀਕ ਵਜੋਂ ਇੱਥੇ ਆਪਣੇ ਵਾਲ ਦਾਨ ਕਰਦੇ ਹਨ। ਇਸ ਮੰਦਰ ਬਾਰੇ ਮਾਨਤਾ ਹੈ ਕਿ ਇਹ ਮੇਰੂ ਪਰਬਤ ਦੀਆਂ ਸੱਤ ਚੋਟੀਆਂ ’ਤੇ ਬਣਿਆ ਹੋਇਆ ਹੈ। ਇਨ੍ਹਾਂ ਸੱਤ ਚੋਟੀਆਂ ਨੂੰ ਸ਼ੇਸ਼ਨਾਗ ਦੇ ਸੱਤ ਫਣਾਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਨ੍ਹਾਂ ਦੇ ਨਾਂ ਸ਼ੇਸ਼ਾਦਰੀ, ਨੀਲਾਦਰੀ, ਗਰੁੜਾਦਰੀ, ਅੰਜਨਾਦਰੀ, ਵ੍ਰਿਸ਼ਟਾਦਰੀ, ਨਾਰਾਇਣਾਦਰੀ ਅਤੇ ਵੈਂਕਟਾਦਰੀ ਹਨ। ਇਨ੍ਹਾਂ ਵਿੱਚੋਂ ਵੈਂਕਟਾਦਰੀ ਨਾਮ ਦੀ ਚੋਟੀ ’ਤੇ ਭਗਵਾਨ ਵਿਸ਼ਨੂੰ ਬਿਰਾਜਮਾਨ ਹਨ। ਇਸੇ ਕਾਰਨ ਉਨ੍ਹਾਂ ਨੂੰ ਵੈਂਕਟੇਸ਼ਵਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਸ਼ੁੱਕਰਵਾਰ ਨੂੰ ਹੀ ਹੁੰਦੇ ਹਨ ਭਗਵਾਨ ਦੀ ਪੂਰੀ ਮੂਰਤੀ ਦੇ ਦਰਸ਼ਨ ਮੰਦਰ ਵਿੱਚ ਭਗਵਾਨ ਬਾਲਾਜੀ ਦੇ ਦਿਨ ਵਿੱਚ ਤਿੰਨ ਵਾਰ ਦਰਸ਼ਨ ਹੁੰਦੇ ਹਨ। ਪਹਿਲੇ ਦਰਸ਼ਨ ਸਵੇਰੇ ਹੁੰਦੇ ਹਨ, ਜਿਨ੍ਹਾਂ ਨੂੰ ਵਿਸ਼ਵਰੂਪ ਦਰਸ਼ਨ ਕਿਹਾ ਜਾਂਦਾ ਹੈ। ਦੂਜੇ ਦਰਸ਼ਨ ਦੁਪਹਿਰ ਅਤੇ ਤੀਜੇ ਰਾਤ ਸਮੇਂ ਹੁੰਦੇ ਹਨ। ਹਾਲਾਂਕਿ ਭਗਵਾਨ ਬਾਲਾਜੀ ਦੀ ਪੂਰੀ ਮੂਰਤੀ ਦੇ ਦਰਸ਼ਨ ਸਿਰਫ਼ ਸ਼ੁੱਕਰਵਾਰ ਸਵੇਰੇ ਅਭਿਸ਼ੇਕ ਸਮੇਂ ਹੀ ਕੀਤੇ ਜਾ ਸਕਦੇ ਹਨ। ਤਿਰੂਪਤੀ ਵਿੱਚ ਭਗਵਾਨ ਬਾਲਾਜੀ ਦੇ ਮੰਦਰ ਤੋਂ ਇਲਾਵਾ ਹੋਰ ਵੀ ਕਈ ਧਾਰਮਿਕ ਸਥਾਨ ਹਨ। ਇਨ੍ਹਾਂ ਵਿੱਚ ਆਕਾਸ਼ ਗੰਗਾ, ਪਾਪਨਾਸ਼ਕ ਤੀਰਥ, ਵੈਕੁੰਠ ਤੀਰਥ, ਜਲਾਵਿਤੀਰਥ ਅਤੇ ਤਿਰੁਚਾਨੂਰ ਸ਼ਾਮਲ ਹਨ। ਇਹ ਸਾਰੇ ਸਥਾਨ ਭਗਵਾਨ ਦੀਆਂ ਲੀਲਾਵਾਂ ਨਾਲ ਜੁੜੇ ਹੋਏ ਮੰਨੇ ਜਾਂਦੇ ਹਨ।

Related posts

ਮੁੱਖ ਮੰਤਰੀ ਦੀ ਧਰਨਾਕਾਰੀਆਂ ਨੂੰ ਅਪੀਲ, ਧਰਨੇ ਖਤਮ ਕਰਕੇ ਘਰਾਂ ਨੂੰ ਜਾਓ, ਸਭ ਦੀ ਵਾਰੀ ਆਵੇਗੀ, ਮੁਲਜ਼ਮ ਪੱਕੇ ਕਰਨ ਲਈ ਕਾਨੂੰਨੀ ਅੜਚਨਾਂ ਦੂਰ ਕਰ ਰਹੀ ਸਰਕਾਰ

On Punjab

3 ਲੱਖ ਰੂਸੀ ਅਤੇ 20 ਹਜ਼ਾਰ ਯੂਕਰੇਨੀਅਨ ਇਕੱਠੇ ਇਸ ਦੇਸ਼ ਪਹੁੰਚੇ, ਹੁਣ ਛੱਡਣ ਦਾ ਹੁਕਮ

On Punjab

ਔਰਤ ਨੇ 17 ਦਿਨਾਂ ‘ਚ ਭੀਖ ਮੰਗ ਇਕੱਠੇ ਕੀਤੇ 34 ਲੱਖ ਰੁਪਏ

On Punjab