PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਚੇਅਰਮੈਨ ਸ਼ਮਿੰਦਰ ਖਿੰਡਾ ਨੇ ਹੜ੍ਹ ਪੀੜਤਾਂ ਦੀ ਸੇਵਾ ਵਿੱਚ ਇੱਕ ਸਾਲ ਦੀ ਤਨਖ਼ਾਹ ਦਾਨ ਕੀਤੀ

ਚੰਡੀਗੜ੍ਹ- ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ਼ਮਿੰਦਰ ਸਿੰਘ ਖਿੰਡਾ ਨੇ ਜ਼ੀਰਾ ਹਲਕੇ ਦੇ ਮੱਲਾਂਵਾਲਾ, ਮੱਖੂ ਇਲਾਕੇ ਵਿੱਚ ਹੜਾਂ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਇੱਕ ਸਾਲ ਦੀ ਤਨਖਾਹ ਸੇਵਾ ਵਿੱਚ ਪਾਉਣ ਦਾ ਐਲਾਨ ਕੀਤਾ ਹੈ।

ਹੜ੍ਹਾਂ ਦੀ ਮਾਰ ਨਾਲ ਫਿਰੋਜ਼ਪੁਰ ਦੇ ਮੱਲਾਂਵਾਲਾ, ਮੱਖੂ ਅਤੇ ਹੋਰ ਇਲਾਕੇ ਵਿੱਚ ਹੜ੍ਹ ਆਉਣ ਕਾਰਨ ਕਿਸਾਨਾਂ, ਮਜ਼ਦੂਰਾਂ ਅਤੇ ਬਾਕੀ ਵਰਗਾਂ ਦਾ ਵੱਡੇ ਪੱਧਰ ’ਤੇ ਮਾਲੀ ਨੁਕਸਾਨ ਹੋ ਰਿਹਾ ਹੈ। ਘਰਾਂ ਅਤੇ ਖੇਤਾਂ ਵਿੱਚ ਪਾਣੀ ਦੀ ਮਾਰ ਨਾਲ ਜਿੱਥੇ ਫਸਲਾਂ ਸਬਜ਼ੀਆਂ ਹਰਿਆ ਚਾਰੇ ਦਾ ਬਹੁਤ ਨੁਕਸਾਨ ਹੋਇਆ ਹੈ ਉੱਥੇ ਨਾਲ ਹੀ ਅਤੇ ਪੀੜਤ ਪਰਿਵਾਰਾਂ ਨੂੰ ਰੋਟੀ ਤੋਂ ਵੀ ਮੁਥਾਜ ਹੋ ਰਹੇ ਹਨ।

ਇਸ ਸੇਵਾ ਦਾ ਐਲਾਨ ਕਰਨ ਨਾਲ ਖਿੰਡਾ ਦੀ ਸਮਾਜ ਸੇਵਾ ਅਤੇ ਹੜ੍ਹ ਪੀੜਤਾਂ ਪ੍ਰਤੀ ਹਮਦਰਦੀ ਦੀ ਭਾਵਨਾ ਨੇ ਇਲਾਕੇ ਵਿੱਚ ਉਨ੍ਹਾਂ ਦੀ ਸ਼ਲਾਘਾ ਹੋ ਰਹੀ ਹੈ।ਪੀੜਤ ਲੋਕਾਂ ਦੇ ਅਜਿਹੇ ਹਾਲਾਤਾਂ ਵਿੱਚ ਸ਼ਮਿੰਦਰ ਸਿੰਘ ਖਿੰਡਾ ਨੇ ਆਪਣੀ ਇੱਕ ਸਾਲ ਦੀ ਤਨਖਾਹ ਪੀੜਤ ਪਰਿਵਾਰਾਂ ਵਿੱਚ ਵੰਡਣ ਦਾ ਐਲਾਨ ਕਰਕੇ ਪੂਰੇ ਪੰਜਾਬ ਵਿੱਚ ਮਿਸਾਲ ਕਾਇਮ ਕੀਤੀ।

ਉਨ੍ਹਾਂ ਕਿਹਾ ਇਹ ਮੇਰਾ ਇੱਕ ਛੋਟਾ ਜਿਹਾ ਫਰਜ਼ ਹੈ। ਹੜਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਸੰਭਵ ਨਹੀਂ ਪਰ ਮੈਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਾਹਿਰ ਕਰ ਸਕਦੇ ਹਾਂ। ਖਿੰਡਾ ਨੇ ਪੀੜਤ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਨਾਲ ਮਿਲ ਕੇ ਹਰ ਸੰਭਵ ਸਹਾਇਤਾ ਯਕੀਨੀ ਬਣਾਉਣਗੇ।

ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਸਮਾਜ ਸੇਵਾ ਦੇ ਇਸ ਕਾਰਜ ਵਿੱਚ ਸਾਰਿਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਅਜਿਹੇ ਵਿੱਚ ਸਮੁੱਚੇ ਭਾਈਚਾਰੇ ਨੂੰ ਅੱਗੇ ਆ ਕੇ ਪੀੜਤਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਰਾਹਤ ਕਾਰਜਾਂ ਵਿੱਚ ਸਹਿਯੋਗ ਦੇਣ ਅਤੇ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨ।

Related posts

20 ਮਈ ਨੂੰ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, ਬਰਫ਼ ਹਟਾਉਣ ‘ਚ ਲੱਗੇ ਫ਼ੌਜੀ ਜਵਾਨ

On Punjab

ਕੈਨੇਡਾ: ਪਾਰਟੀ ਦੇ ਅੰਦਰੋਂ ਵੀ ਟਰੂਡੋ ’ਤੇ ਅਸਤੀਫੇ ਦਾ ਦਬਾਅ ਵਧਣ ਲੱਗਾ

On Punjab

ਸਿੰਗਾਪੁਰ ਅਤੇ ਬਰੂਨਈ ਦਾ ਦੌਰਾ ਖਤਮ ਕਰਨ ਤੋਂ ਬਾਅਦ ਪੀਐਮ ਮੋਦੀ ਦਿੱਲੀ ਪਹੁੰਚੇ

On Punjab