62.67 F
New York, US
August 27, 2025
PreetNama
ਖਾਸ-ਖਬਰਾਂ/Important News

ਚੀਨ ਨੇ ਮੰਨਿਆ ਭਾਰਤੀ ਫੌਜ ਦਾ ਲੋਹਾ, ਖੁੱਲ੍ਹ ਕੇ ਕੀਤੀ ਤਾਰੀਫ

ਨਵੀ ਦਿੱਲੀ: ਚੀਨੀ ਰੱਖਿਆ ਪੱਤਰਕਾਰ ਹਵਾਂਗ ਗਵੋਜ਼ੀ ਨੇ ਭਾਰਤੀ ਸੈਨਾ ਦੀ ਪ੍ਰਸ਼ੰਸਾ ਕੀਤੀ ਹੈ। ਚੀਨ ਦੇ ਰੱਖਿਆ ਮਾਮਲਿਆਂ ਨਾਲ ਜੁੜੇ ਪੱਤਰਕਾਰ ਦੇ ਇਸ ਦਾਅਵੇ ਵਿੱਚ ਭਾਰਤੀ ਫੌਜ ਦੀ ਭਰੋਸੇਯੋਗਤਾ ਦਰਸਾਈ ਗਈ ਹੈ। ਹਵਾਂਗ ਗਵੋਜ਼ੀ ਚੀਨ ਦੀ ਰੱਖਿਆ ਮੈਗਜ਼ੀਨ ‘ਚ ਸੀਨੀਅਰ ਸੰਪਾਦਕ ਹਨ। ਇਸ ਰਸਾਲੇ ਨੂੰ ਚੀਨ ਲਈ ਰੱਖਿਆ ਵਸਤੂ ਨਿਰਮਾਣ ਕੰਪਨੀ ਦਾ ਮੁੱਖ ਪੇਪਰ ਕਿਹਾ ਜਾਂਦਾ ਹੈ।

ਚੀਨੀ ਮੈਗਜ਼ੀਨ ਦਾ ਦਾਅਵਾ:

ਚੀਨੀ ਮੈਗਜ਼ੀਨ ਦਾ ਇਹ ਦਾਅਵਾ ਉਦੋਂ ਆਇਆ ਜਦੋਂ ਲੱਦਾਖ ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਆਹਮੋ-ਸਾਹਮਣੇ ਹੋਈਆਂ, ਜਿਸ ਨਾਲ ਭਾਰਤ ਦੇ ਇਸ ਦਾਅਵੇ ਨੂੰ ਮਜ਼ਬੂਤ ਕੀਤਾ ਗਿਆ ਕਿ ਭਾਰਤੀ ਫੌਜ ਵਿਸ਼ਵ ਦੀ ਕਿਸੇ ਵੀ ਫੌਜ ਤੋਂ ਘੱਟ ਨਹੀਂ ਹੈ। ਚੀਨੀ ਪੱਤਰਕਾਰ ਨੇ ਪਹਾੜੀ ਇਲਾਕਿਆਂ ‘ਚ ਡਟੀ ਭਾਰਤੀ ਫੌਜ ਨੂੰ ਅਮਰੀਕਾ ਤੇ ਰੂਸ ਦੀ ਸੈਨਾ ਤੋਂ ਵੀ ਅੱਗੇ ਦੱਸਿਆ ਹੈ।

ਲੱਦਾਖ ਕਾਂਡ ਦੇ ਪ੍ਰਸੰਗ ਵਿੱਚ, ਇਹ ਪ੍ਰਸ਼ੰਸਾ ਮਹੱਤਵਪੂਰਨ ਮੰਨੀ ਜਾਂਦੀ ਹੈ ਕਿਉਂਕਿ ਚੀਨੀ ਮੀਡੀਆ ਸਿਰਫ ਆਪਣੀ ਸਰਕਾਰ ਦੀ ਪ੍ਰਸ਼ੰਸਾ ਕਰਦਾ ਹੈ। ਹਵਾਂਗ ਗੌਜ਼ੀ ਨੇ ਭਾਰਤੀ ਫੌਜ ਨੂੰ ਸਰਬੋਤਮ ਪਹਾੜੀ ਸੈਨਾ ਦੱਸਿਆ। ਭਾਰਤੀ ਫੌਜ ਆਪਣੀਆਂ 12 ਡਿਵੀਜ਼ਨਾਂ ਤੇ ਦੋ ਲੱਖ ਗਸ਼ਤ ਦੇ ਨਾਲ ਵਿਸ਼ਵ ਦੀ ਸਭ ਤੋਂ ਮਜ਼ਬੂਤ ਫੌਜ ਹੈ।

ਸਿੱਖ ਭਾਈਚਾਰੇ ਨੇ ਅਮਰੀਕਾ ‘ਚ ਕਾਇਮ ਕੀਤੀ ਮਿਸਾਲ, ਭਰ ਰਹੇ ਲੱਖਾਂ ਭੁੱਖਿਆਂ ਦਾ ਢਿੱਡ

ਸਿਆਚਿਨ-ਗਲੇਸ਼ੀਅਰ ਵਿੱਚ ਭਾਰਤ ਦੀ ਚੌਕਸੀ:

ਚੀਨੀ ਰੱਖਿਆ ਮੈਗਜ਼ੀਨ ਦੇ ਪੱਤਰਕਾਰ ਨੇ ਭਾਰਤੀ ਫੌਜ ‘ਤੇ ਨਜ਼ਰ ਰੱਖਦਿਆਂ ਦੱਸਿਆ ਕਿ 1970 ਤੋਂ ਬਾਅਦ ਭਾਰਤ ਪਹਾੜੀ ਖੇਤਰਾਂ ‘ਚ ਆਪਣੀ ਫੌਜ ਦੀ ਤਾਕਤ ‘ਚ ਲਗਾਤਾਰ ਵਾਧਾ ਕਰ ਰਿਹਾ ਹੈ। ਸਿਆਚਿਨ-ਗਲੇਸ਼ੀਅਰ ਵਿੱਚ ਇਸ ਦੀਆਂ 100 ਤੋਂ ਵਧੇਰੇ ਪੋਸਟਾਂ ਹਨ ਜਿੱਥੇ ਸਭ ਤੋਂ ਵੱਧ ਪੋਸਟ 6,749 ਮੀਟਰ ਦੀ ਉਚਾਈ ‘ਤੇ ਹੈ। ਸਿਆਚਿਨ-ਗਲੇਸ਼ੀਅਰ ‘ਚ ਠਾਰ ਦੇਣ ਵਾਲੀ ਠੰਡ ‘ਚ ਕੰਮ ਕਰਨਾ ਬਹੁਤ ਹਿੰਮਤ ਤੇ ਬਹਾਦੁਰੀ ਦਾ ਕੰਮ ਹੈ।

Related posts

Kisan Andolan : ਅੰਦੋਲਨ ਖ਼ਤਮ ਕਰਨ ਦਾ ਫ਼ੈਸਲਾ ਟਲ਼ਿਆ, ਸੰਯੁਕਤ ਕਿਸਾਨ ਮੋਰਚਾ ਭਲਕੇ ਲੈ ਸਕਦਾ ਹੈ ਅੰਤਿਮ ਫ਼ੈਸਲਾ

On Punjab

ਭਾਰਤ ਦੁਨੀਆ ਨੂੰ ਸਹੀ ਦਿਸ਼ਾ ਦਿਖਾਉਣ ਵਾਲਾ ਧਰੂ ਤਾਰਾ: ਭਾਗਵਤ

On Punjab

ਭਾਰਤ-ਪਾਕਿ ਤਣਾਅ ਕਾਰਨ ਆਈਪੀਐੱਲ ਹਫ਼ਤੇ ਲਈ ਮੁਲਤਵੀ

On Punjab