70.56 F
New York, US
May 18, 2024
PreetNama
ਖਾਸ-ਖਬਰਾਂ/Important News

ਚੀਨ ਨੂੰ ਉਮੀਦ, ਸੀਤ ਜੰਗ ਨਾ ਚਾਹੁਣ ਵਾਲੇ ਬਿਆਨ ‘ਤੇ ਅਮਲ ਕਰੇਗਾ ਅਮਰੀਕਾ, UN ‘ਚ ਬਾਇਡਨ ਦੇ ਬਿਆਨ ‘ਤੇ ਦਿੱਤੀ ਪ੍ਰਤੀਕਿਰਿਆ

ਯੂਐੱਨ ‘ਚ ਚੀਨ ਦੇ ਰਾਜਦੂਤ ਝਾਂਗ ਜੂਨ ਨੇ ਮੰਗਲਵਾਰ ਨੂੰ ਉਮੀਦ ਪ੍ਰਗਟਾਈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਚੀਨ ਦੇ ਨਾਲ ਸੀਤ ਜੰਗ ਸਬੰਧੀ ਆਪਣੇ ਬਿਆਨ ਨੂੰ ਹਕੀਕਤ ‘ਚ ਬਦਲਣਗੇ। ਬਾਇਡਨ ਨੇ ਕਿਹਾ ਸੀ ਕਿ ਅਮਰੀਕਾ ਚੀਨ ਦੇ ਖਿਲਾਫ਼ ਇਕ ਨਵੇਂ ਸੀਤ ਯੁੱਧ ਦੀ ਸ਼ੁਰੂਆਤ ਨਹੀਂ ਕਰਨਾ ਚਾਹੁੰਦਾ। ਚੀਨੀ ਰਾਜਦੂਤ ਨੇ ਕਿਹਾ ਕਿ ਅਮਰੀਕਾ ਨੂੰ ਟਕਰਾਅ ਵਾਲੇ ਦਿ੍ਸ਼ਟੀਕੋਣ ਤੇ ਚੀਨ ਦੇ ਖ਼ਿਲਾਫ਼ ਭੜਕਾਊ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ।

ਝਾਂਗ ਨੇ ਸੰਯੁਕਤ ਰਾਸ਼ਟਰ ਮਹਾਸਭਾ ‘ਚ ਦੁਨੀਆ ਭਰ ਦੇ ਆਗੂਆਂ ਦੀ ਸੋਮਵਾਰ ਨੂੰ ਖ਼ਤਮ ਹੋਈ ਸਾਲਾਨਾ ਬੈਠਕ ਤੋਂ ਬਾਅਦ ਇਕ ਡਿਜੀਟਲ ਪੱਤਰਕਾਰ ਸੰਮੇਲਨ ‘ਚ ਕਿਹਾ, ‘ਅਸੀਂ ਉਮੀਦ ਕਰਦੇ ਹਾਂ ਕਿ ਅਮਰੀਕਾ ਸੀਤ ਯੁੱਧ ਦੀ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਤਿਆਗਦੇ ਹੋਏ ਆਪਣੀ ਕਥਨੀ ਤੇ ਕਰਨੀ ‘ਚ ਬਦਲੇਗਾ। ਮੈਨੂੰ ਲੱਗਦਾ ਹੈ ਕਿ ਜੇਕਰ ਦੋਵੇਂ ਧਿਰਾਂ ਇਕ ਦੂਜੇ ਵੱਲ ਵਧਣਗੇ, ਤਾਂ ਉਹ ਚੀਨ ਤੇ ਅਮਰੀਕਾ ਵਿਚਾਲੇ ਇਕ ਸਿਹਤ ਤੇ ਸਥਿਰ ਸਬੰਧ ਦੇਖ ਸਕਣਗੇ। ਨਹੀਂ ਤਾਂ ਚਿੰਤਾਵਾਂ ਬਣੀਆਂ ਰਹਿਣਗੀਆਂ।’

ਝਾਂਗ ਨੇ ਚੀਨ ਤੇ ਅਮਰੀਕਾ ਦੇ ਸਬੰਧਾਂ ਨੂੰ ਬਹੁਤ ਅਹਿਮ ਦੱਸਿਆ। ਉਨ੍ਹਾਂ ਕਿਹਾ ਕਿ ਚੀਨ ਸਭ ਤੋਂ ਵੱਡਾ ਵਿਕਾਸਸ਼ੀਲ ਤੇ ਅਮਰੀਕਾ ਸਭ ਤੋਂ ਵੱਡਾ ਵਿਕਸਤ ਦੇਸ਼ ਹੈ। ਦੋਵੇਂ ਹੀ ਦੇਸ਼ ਦੁਨੀਆ ਦਾ ਸਭ ਤੋਂ ਵੱਡੇ ਅਰਥਚਾਰਿਆਂ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਦੀ ਸਥਾਈ ਮੈਂਬਰ ਹਨ। ਦੋਵਾਂ ਦੇਸ਼ਾਂ ਦੇ ਚੰਗੇ ਸਬੰਧਾਂ ਨਾਲ ਦੁਨੀਆ ਨੂੰ ਫ਼ਾਇਦਾ ਮਿਲੇਗਾ ਤੇ ਇਨ੍ਹਾਂ ‘ਚ ਸੰਘਰਸ਼ ਦੀ ਸਥਿਤੀ ‘ਚ ਨੁਕਸਾਨ ਵੀ ਹੋਵੇਗਾ। ਝਾਂਗ ਨੇ ਕਿਹਾ ਕਿ ਹਾਲਾਂਕਿ, ਚੀਨ ਅਮਰੀਕਾ ਨਾਲ ਸਹਿਯੋਗ ਦਾ ਚਾਹਵਾਨ ਹੈ, ਪਰ ਸਾਨੂੰ ਆਪਣੀ ਪ੍ਰਭੂ ਸੱਤਾ, ਸੁਰੱਖਿਆ ਤੇ ਵਿਕਾਸ ਦੀ ਵੀ ਮਜ਼ਬੂਤੀ ਨਾਲ ਰੱਖਿਆ ਕਰਨੀ ਹੈ।

ਯੂਐੱਨ ਦੇ ਸਕੱਤਰ ਜਨਰਲ ਪ੍ਰਗਟਾ ਚੁੱਕੇ ਹਨ ਇਕ ਨਵੇਂ ਸੀਤ ਜੰਗ ਦਾ ਖਦਸ਼ਾ

ਸੰਯੁਕਤ ਰਾਸ਼ਟਰ (ਯੂਐੱਨ) ਦੇ ਸਕੱਤਰ ਜਨਰਲ ਐਂਟੋਨੀਓ ਗੁਤਰਸ ਨੇ ਮਹਾਸਭਾ ਦੀ ਸਾਲਾਨਾ ਬੈਠਕ ਤੋਂ ਪਹਿਲਾਂ ਸ਼ੱਕ ਪ੍ਰਗਟਾਇਆ ਸੀ ਕਿ ਜੇਕਰ ਚੀਨ ਤੇ ਅਮਰੀਕਾ ਆਪਣੇ ਸਬੰਧਾਂ ਨੂੰ ਨਹੀਂ ਸੁਧਾਰਦੇ ਤਾਂ ਦੁਨੀਆ ਨੂੰ ਇਕ ਨਵੀਂ ਤੇ ਜ਼ਿਆਦਾ ਖਤਰਨਾਕ ਸੀਤ ਜੰਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੂਜੇ ਪਾਸੇ, ਬੈਠਕ ਦੌਰਾਨ ਬਾਇਡਨ ਨੇ ਕਿਹਾ ਸੀ ਕਿ ਉਨ੍ਹਾਂ ਦਾ ਇਕ ਨਵਾਂ ਸੀਤ ਯੁੱਧ ਸ਼ੁਰੂ ਕਰਨ ਦਾ ਕੋਈ ਇਰਾਦਾ ਨਹੀਂ ਹੈ। ਇਸਦੇ ਕੁਝ ਘੰਟਿਆਂ ਬਾਅਦ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਕ ਰਿਕਾਰਡਿਡ ਬਿਆਨ ‘ਚ ਸੰਯੁਕਤ ਰਾਸ਼ਟਰ ‘ਚ ਕਿਹਾ ਸੀ, ‘ਇਕ ਦੇਸ਼ ਦੀ ਸਫਲਤਾ ਦਾ ਮਤਲਬ ਦੂਜੇ ਦੇਸ਼ ਦੀ ਨਾਕਾਮੀ ਨਹੀਂ ਹੈ। ਦੁਨੀਆ ਸਾਰੇ ਦੇਸ਼ਾਂ ਦੇ ਸਾਂਝੇ ਵਿਕਾਸ ਤੇ ਤਰੱਕੀ ਨੂੰ ਐਡਜਸਟ ਕਰਨ ਲਈ ਕਾਫ਼ੀ ਵੱਡੀ ਹੈ।’

Related posts

ਵਿਆਹ ‘ਚ ਕੁੜੀ ਨੂੰ ਮੇਕਅੱਪ ਕਰਵਾਉਣਾ ਪਿਆ ਭਾਰੀ, ICU ‘ਚ ਪਹੁੰਚੀ ਲਾੜੀ

On Punjab

ਅਮਰੀਕਾ ਹੁਣ ਰੂਸ ਦੇ ਫ਼ੌਜੀ ਖ਼ਰੀਦ ਨੈੱਟਵਰਕ ‘ਤੇ ਚੁੱਕੇਗਾ ਵੱਡਾ ਕਦਮ, ਅਮਰੀਕਾ ਯੂਕਰੇਨ ਦੀ ਕਰਨਾ ਜਾਰੀ ਰੱਖੇਗਾ ਮਦਦ

On Punjab

ਅਮਰੀਕਾ ‘ਚ ਗਏ ਗੈਰ-ਕਾਨੂੰਨੀ ਭਾਰਤੀਆਂ ‘ਤੇ ਸ਼ਿਕੰਜਾ, 33,593 ਲੋਕ ਡਿਟੈਂਸ਼ਨ ਸੈਂਟਰਾਂ ‘ਚ ਡੱਕੇ

On Punjab