PreetNama
ਸਮਾਜ/Social

ਚੀਨ ਨਾਲ ਪੰਗੇ ਮਗਰੋਂ ਭਾਰਤ ਨਾਲ ਡਟਿਆ ਅਮਰੀਕਾ, ਟਰੰਪ ਨੇ ਕਹੀ ਵੱਡੀ ਗੱਲ

ਵਾਸ਼ਿੰਗਟਨ: ਅਮਰੀਕਾ ਨੇ ਇੱਕ ਵਾਰ ਮੁੜ ਤੋਂ ਚੀਨ ਤੇ ਗਵਾਂਢੀਆਂ ਨੂੰ ਧਮਕਾਉਣ ਦੇ ਇਲਜ਼ਾਮ ਲਾਏ ਹਨ। ਬੁੱਧਵਾਰ ਸ਼ਾਮ ਵਾਈਟ ਹਾਊਸ ਦੀ ਪ੍ਰੈੱਸ ਸੈਕਟਰੀ ਕੈਲੀ ਮੈਕਨੇਨੀ ਨੇ ਕਿਹਾ ਰਾਸ਼ਟਰਪਤੀ ਡੌਨਲਡ ਟਰੰਪ ਮੰਨਦੇ ਹਨ ਕਿ ਚੀਨ ਨਾ ਸਿਰਫ਼ ਭਾਰਤ ਸਗੋਂ ਦੂਜੇ ਦੇਸ਼ਾਂ ਖਿਲਾਫ ਵੀ ਹਮਲਾਵਰ ਰੁਖ਼ ਅਪਣਾ ਰਿਹਾ ਹੈ ਜੋ ਉੱਥੋਂ ਦੀ ਕਮਿਊਨਿਸਟ ਪਾਰਟੀ ਤੇ ਸਰਕਾਰ ਦਾ ਅਸਲੀ ਚਿਹਰਾ ਹੈ।

ਇਸ ਤੋਂ ਕੁਝ ਦਿਨ ਪਹਿਲਾਂ ਮਾਈਕ ਪੌਂਪਿਓ ਨੇ ਕਿਹਾ ਸੀ ਚੀਨ ਨਾਲ ਨਜਿੱਠਣ ਲਈ ਅਮਰੀਕਾ ਯੂਰਪ ਤੋਂ ਫੌਜ ਘੱਟ ਕਰਕੇ ਏਸ਼ੀਆ ‘ਚ ਤਾਇਨਾਤ ਕਰੇਗਾ। ਚੀਨ ਨੇ ਅਜੇ ਤਕ ਅਮਰੀਕਾ ਦੇ ਇਸ ਬਿਆਨ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਵਾਈਟ ਹਾਊਸ ਨੇ ਕਿਹਾ ਅਮਰੀਕਾ ਨੇ ਭਾਰਤ ਤੇ ਚੀਨ ਵਿਚਾਲੇ ਤਣਾਅ ‘ਤੇ ਨਜ਼ਰ ਰੱਖੀ ਹੋਈ ਹੈ। ਦੋਵਾਂ ਤੋਂ ਉਮੀਦ ਹੈ ਕਿ ਉਹ ਸ਼ਾਂਤੀਪੂਰਵਕ ਤਰੀਕੇ ਨਾਲ ਇਸ ਦਾ ਹੱਲ ਲੱਭਣ। ਮੈਕਨੇਨੀ ਨੇ ਕਿਹਾ ਗੱਲ ਸਿਰਫ਼ ਭਾਰਤ ਤੇ ਚੀਨ ਦੀ ਨਹੀਂ ਹੈ। ਦੁਨੀਆਂ ਦੇ ਦੂਜੇ ਹਿੱਸਿਆਂ ‘ਚ ਵੀ ਤੁਸੀਂ ਚੀਨ ਦਾ ਇਹ ਰਵੱਈਆ ਦੇਖ ਸਕਦੇ ਹੋ। ਇਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

ਵਾਈਟ ਹਾਊਸ ਦੀ ਪ੍ਰੈੱਸ ਸੈਕਟਰੀ ਨੇ ਭਾਰਤ ਵੱਲੋਂ 59 ਚੀਨੀ ਐਪਸ ‘ਤੇ ਪਾਬੰਦੀ ਦਾ ਸੁਆਗਤ ਕੀਤਾ। ਅਮਰੀਕੀ ਪ੍ਰਸ਼ਾਸਨ ਨੇ ਭਾਰਤੀ ਫੈਸਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਇਨ੍ਹਾਂ ਐਪਸ ਜ਼ਰੀਏ ਜਾਸੂਸੀ ਕੀਤੀ ਜਾ ਰਹੀ ਸੀ। ਭਾਰਤ ਨੇ ਇਹ ਕਦਮ ਆਪਣੀ ਹਿਫਾਜ਼ਤ ਲਈ ਚੁੱਕਿਆ ਹੈ ਜੋ ਉਸ ਦਾ ਹੱਕ ਹੈ।

ਭਾਰਤ-ਚੀਨ ਵਿਚਾਲੇ LAC ‘ਤੇ ਤਣਾਅ ਫਿਲਹਾਲ ਜਾਰੀ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ 15 ਜੂਨ ਨੂੰ ਹੋਈ ਹਿੰਸਕ ਝੜਪ ‘ਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਚੀਨ ਦੇ ਭੈੜੇ ਰਵੱਈਏ ਨੂੰ ਦੇਖਦਿਆਂ ਹੀ ਭਾਰਤ ਨੇ ਚੀਨੀ ਐਪਸ ‘ਤੇ ਪਾਬੰਦੀ ਲਾਈ ਹੈ।

Related posts

Fact Check Story: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪੁਰਾਣੀ ਤਸਵੀਰ CM ਭਗਵੰਤ ਮਾਨ ਦੇ ਨਾਂ ‘ਤੇ ਵਾਇਰਲ

On Punjab

ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਤੇ ਸਿਫਾਰਸ਼ਾਂ 15 ਸਤੰਬਰ ਤੱਕ

On Punjab

Heavy Rains In Afghanistan : ਅਫਗਾਨਿਸਤਾਨ ‘ਚ ਅਚਾਨਕ ਭਾਰੀ ਮੀਂਹ ਕਾਰਨ ਆਏ ਹੜ੍ਹ ‘ਚ 31 ਲੋਕਾਂ ਦੀ ਮੌਤ, ਕਈ ਲਾਪਤਾ

On Punjab