72.05 F
New York, US
May 1, 2025
PreetNama
ਸਮਾਜ/Social

ਚੀਨ ਦੇ ਖ਼ਿਲਾਫ਼ ਤਾਈਵਾਨ ਫ਼ੌਜ ਨੇ ਤਾਇਨਾਤ ਕੀਤੇ ਐੱਫ-16 ਵੀ ਲੜਾਕੂ ਜਹਾਜ਼ ਜਾਣੋ ਇਸ ਲੜਾਕੂ ਜਹਾਜ਼ ਦੀਆਂ ਖ਼ੂਬੀਆਂ

ਤਾਈਵਾਨ ਨੇ ਚੀਨ ਦੀਆਂ ਧਮਕੀਆਂ ਦਾ ਕਰਾਰਾ ਜਵਾਬ ਦਿੱਤਾ ਹੈ। ਉਸ ਨੇ ਆਪਣੀ ਰੱਖਿਆ ਸ਼ਕਤੀ ਵਧਾਉਂਦਿਆਂ ਹਵਾਈ ਫ਼ੌਜ ਵਿਚ ਉੱਨਤ ਐੱਫ-16 ਵੀ ਲੜਾਕੂ ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ। ਚੀਨ ਸ੍ਵੈ-ਸ਼ਾਸਿਤ ਦੀਪ ਤਾਈਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ। ਤਾਈਵਾਨ ਦੀ ਰਾਸ਼ਟਰਪਤੀ ਸਾਈ ਡੰਗ ਵੇਨ ਨੇ ਵੀਰਵਾਰ ਨੂੰ ਚਿਆਈ ਫ਼ੌਜ ਬੇਸ ’ਤੇ ਹਵਾਈ ਫ਼ੌਜ ’ਚ 64 ਉੱਨਤ ਐੱਫ-16 ਵੀ ਲੜਾਕੂ ਹਵਾਈ ਜਹਾਜ਼ਾਂ ਨੂੰ ਸ਼ਾਮਲ ਕਰਵਾਇਆ। ਇਹ ਹਵਾਈ ਜਹਾਜ਼ ਤਾਈਵਾਨ ਦੇ ਕੁੱਲ 141 ਐੱਫ-16ਏ/ਵੀ ਲੜਾਕੂ ਜਹਾਜ਼ਾਂ ਦਾ ਹਿੱਸਾ ਹਨ, ਜੋ 1990 ਦੇ ਆਲੇ-ਦੁਆਲੇ ’ਚ ਵਿਕਸਤ ਕੀਤੇ ਗਏ ਸਨ। ਸਾਲ 2023 ਦੇ ਅੰਤ ਤਕ ਇਨ੍ਹਾਂ ਸਾਰੇ ਜਹਾਜ਼ਾਂ ਨੂੰ ਪੂਰੇ ਤੌਰ ’ਤੇ ਉੱਨਤ ਕਰ ਦਿੱਤਾ ਜਾਵੇਗਾ। ਤਾਈਵਾਨ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ, ਜਦੋਂ ਉਹ ਚੀਨ ਤੇ ਅਮਰੀਕਾ ਵਿਚਾਲੇ ਤਣਾਅ ਦੀ ਸਭ ਤੋਂ ਵੱਡਾ ਕਾਰਨ ਬਣ ਚੁੱਕਾ ਹੈ।

ਦੱਸ ਦੇਈਏ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਇਸੇ ਹਫ਼ਤੇ ਇਕ ਵਰਚੂਅਲ ਸ਼ਿਖ਼ਰ ਸੰਮੇਲਨ ਵਿਚ ਅਮਰੀਕਾ ਦੇ ਜੋਅ ਬਾਇਡਨ ਨੂੰ ਕਿਹਾ ਸੀ ਕਿ ਤਾਈਵਾਨ ’ਤੇ ਚੀਨ ਦੇ ਦਾਅਵੇ ਨੂੰ ਦਿੱਤੀਆਂ ਜਾਣ ਵਾਲੀਆਂ ਚੁਣੌਤੀਆਂ ਦਾ ਮਤਲਬ ਅੱਗ ਨਾਲ ਖੇਡਣਾ ਹੋਵੇਗਾ। ਚੀਨ ਤੇ ਤਾਈਵਾਨ ਸਾਲ 1949 ਦੇ ਗ੍ਰਹਿਯੁੱਧ ਵਿਚ ਵੱਖ ਹੋ ਗਏ ਸਨ।

ਤਾਈਵਾਨ ’ਤੇ ਹਮਲੇ ਦੀ ਮੁੱਢਲੀ ਹਮਾਇਤ ਹਾਸਲ ਕਰਨ ਦੇ ਕਰੀਬ ਹੈ ਚੀਨ

ਰਿਪੋਰਟ ਏਐੱਨਆਈ ਦੇ ਅਨੁਸਾਰ, ਅਮਰੀਕਾ-ਚੀਨ ਆਰਥਿਕ ਤੇ ਸੁਰੱਖਿਆ ਸਮੀਖਿਆ ਕਮਿਸ਼ਨ (ਯੂਐੱਸਸੀਸੀ) ਨੇ ਬੁੱਧਵਾਰ ਨੂੰ ਸੰਸਦ ਵਿਚ ਸੌਂਪੀ ਗਈ ਸਾਲਾਨਾ ਰਿਪੋਰਟ (2021) ਵਿਚ ਕਿਹਾ ਹੈ ਕਿ ਤਾਈਵਾਨ ’ਤੇ ਹਮਲੇ ਲਈ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਸਮਰਥਾ ਹਾਸਿਲ ਕਰਨ ਦੇ ਕਰੀਬ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦਹਾਕਿਆਂ ਤੋਂ ਜਾਰੀ ਚੀਨੀ ਫ਼ੌਜ ਦੇ ਆਧੁਨਿਕੀਕਰਨ ਨੇ ਤਾਈਵਾਨ ਤੇ ਚੀਨ ਵਿਚਾਲੇ ਸ਼ਕਤੀ ਦਾ ਅਸੰਤੁਲਨ ਕਰ ਦਿੱਤਾ ਹੈ। ਤਾਈਵਾਨ ਕਮਜ਼ੋਰ ਪੈਂਦਾ ਨਜ਼ਰ ਆ ਰਿਹਾ ਹੈ।

ਐੱਫ-16 ਵਾਈਵਰ ਦੀਆਂ ਖ਼ੂਬੀਆਂ

* ਐੱਫ-16 ਵਾਈਵਰ ਲੜਾਕੂ ਜਹਾਜ਼ ਐੱਫ-35 ਅਤੇ ਐੱਫ-22 ਰੈਪਟਰ ਜਿਹੇ ਪੰਜਵੀਂ ਪੀੜ੍ਹੀ ਦੇ ਜਹਾਜ਼ਾਂ ਨਾਲ ਜੰਗ ਦੇ ਮੈਦਾਨ ਵਿਚ ਤਬਾਹੀ ਮਚਾ ਸਕਦਾ ਹੈ। ਇਹ ਲੜਾਕੂ ਜਹਾਜ਼ ਏਅਰ ਡਿਫੈਂਸ ਨੂੰ ਚਕਮਾ ਦੇ ਸਕਦਾ ਹੈ। ਇਸ ਤੋਂ ਇਲਾਵਾ ਇਸ ਨੂੰ ਹਵਾ ਤੋਂ ਜ਼ਮੀਨ ਤੇ ਹਵਾ ਤੋਂ ਹਵਾ ਵਿਚ ਲੜਾਈ ਜਿਹੇ ਮਿਸ਼ਨਾਂ ’ਤੇ ਤਾਇਨਾਤ ਕੀਤਾ ਜਾ ਸਕਦਾ ਹੈ।

* ਇਹ ਲੜਾਕੂ ਜਹਾਜ਼ ਦੁਸ਼ਮਣ ਦੇ ਖੇਤਰ ਵਿਚ ਅੰਦਰ ਤਕ ਵੜ ਕੇ ਹਮਲਾ ਕਰਨ ਵਿਚ ਸਮਰਥ ਹੈ। ਇੰਨਾ ਹੀ ਨਹੀਂ, ਇਸ ਨੂੰ ਸਮੁੰਦਰੀ ਮਿਸ਼ਨਾਂ ’ਤੇ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਇਸ ਜਹਾਜ਼ ਦੇ ਮਿਸ਼ਨ ਨੂੰ ਲੋੜ ਦੇ ਹਿਸਾਬ ਨਾਲ ਕਦੇ ਵੀ ਬਦਲਿਆ ਜਾ ਸਕਦਾ ਹੈ। ਇੰਨਾ ਹੀ ਨਹੀਂ, ਇਹ ਸਾਰੇ ਮੌਸਮਾਂ ਵਿਚ ਮੁਸ਼ਕਲ ਤੋਂ ਮੁਸ਼ਕਲ ਉਦੇਸ਼ਾਂ ਨੂੰ ਵੀ ਖੋਜ ਸਕਦਾ ਹੈ।

* ਐੱਫ-16 ਵਾਈਵਰ ਨੂੰ ਹਵਾ ਵਿਚ ਮਾਰ ਕਰਨ ਵਾਲੀਆਂ ਮਿਸਾਈਲਾਂ ਨਾਲ ਲੈਸ ਕੀਤਾ ਜਾ ਸਕਦਾ ਹੈ। ਇਸ ਵਿਚ ਮੀਡੀਅਮ ਰੇਂਜ ਦੀ ਏਅਰ ਟੂ ਏਅਰ ਮਿਸਾਈਲਾਂ ਨੂੰ ਵੀ ਫਿੱਟ ਕੀਤਾ ਜਾ ਸਕਦਾ ਹੈ। ਇਹ ਲੜਾਕੂ ਜਹਾਜ਼ ਐਂਟੀ-ਸ਼ਿਪ ਮਿਸਾਈਲਾਂ ਤੇ ਏਅਰ ਟੂ ਗਰਾਊਂਡ ਮਿਸਾਈਲ ਦੇ ਨਾਲ-ਨਾਲ ਲੇਜ਼ਰ ਗਾਈਡੇਡ ਬੰਬ ਨਾਲ ਵੀ ਹਮਲਾ ਕਰ ਸਕਦਾ ਹੈ।

* ਇਸ ਵਿਚ ਉੱਚ ਸਮਰਥਾ ਵਾਲਾ ਰਡਾਰ ਲਾਇਆ ਗਿਆ ਹੈ, ਜੋ ਇਕੱਠੇ 20 ਤੋਂ ਵੱਧ ਉਦੇਸ਼ਾਂ ਦਾ ਪਤਾ ਲਗਾ ਸਕਦਾ ਹੈ। ਬੇਹੱਦ ਉੱਨਤ ਇਲੈਕਟ੍ਰੋਨਿਕ ਯੁੱਧ ਪ੍ਰਣਾਲੀ ਦੇ ਨਾਲ ਹੀ ਇਸ ਵਿਚ ਅਤਿ ਆਧੁਨਿਕ ਹਥਿਆਰ, ਸੁਵਿਵਸਥਿਤ ਜੀਪੀਐੱਸ ਨੈਵੀਗੇਸ਼ਨ ਤੇ ਧਰਤੀ ’ਤੇ ਟਕਰਾਅ ਤੋਂ ਬਚਣ ਦੀ ਸਵੈਚਾਲਿਤ ਪ੍ਰਣਾਲੀ ਲਾਈ ਗਈ ਹੈ।

* ਇਸ ਵਿਚ ਲੱਗੇ ਅਤਿ ਆਧੁਨਿਕ ਰਡਾਰ ਸਾਰੇ ਮੌਸਮਾਂ ਵਿਚ ਟਾਰਗੈੱਟ ਨੂੰ ਲੱਭਣ ਵਿਚ ਸਮਰਥ ਹੈ। ਇਹ ਜ਼ਮੀਨ ’ਤੇ ਮੌਜੂਦ ਉਦੇਸ਼ਾਂ ਨੂੰ ਹਾਈ ਰੈਜੋਲੂਸ਼ਨ ਵਿਚ ਪਛਾਣ ਕਰ ਸਕਦਾ ਹੈ। ਇਸ ਤੋਂ ਇਲਾਵਾ ਫੇਜ ਏਰੀ ਰਡਾਰ ਨਾਲ ਹਵਾ ਤੋਂ ਹਵਾ ਅਤੇ ਹਵਾ ਤੋਂ ਗਰਾਊਡ ਨੂੰ ਇਕੱਠਿਆਂ ਵਰਤਿਆ ਜਾ ਸਕਦਾ ਹੈ।

* ਇਸ ਨੂੰ ਗਲਾਸ ਕਾਕਪਿਟ, ਮਿਸ਼ਨ ਕੰਪਿਊਟਰ ਤੇ ਅਤਿਆਧੁਨਿਕ ਐਵਿਓਨਿਕਸ ਦੇ ਨਾਲ ਅਪਗ੍ਰੇਡ ਕੀਤਾ ਗਿਆ ਹੈ। ਸੀਪੀਡੀ ਪਾਇਲਡ ਨੂੰ ਵਾਸਤਵਿਕ ਸਥਿਤੀ ਦੀ ਸਟੀਕ ਜਾਣਕਾਰੀ ਪ੍ਰਦਾਨ ਕਰਦਾ ਹੈ। ਐੱਫ-16 ਵਾਈਪਰ ਇਕ ਅਪਗ੍ਰੇਡੇਡ ਪ੍ਰੋਗਰਾਮ ਕਰਨ ਯੋਗ ਡਿਸਪਲੇਅ ਜਨਰੇਟਰ ਨਾਲ ਵੀ ਲੈਸ ਹੈ। ਇਸ ਨਾਲ ਦੋਸਤ ਤੇ ਦੁਸ਼ਮਣ ਲੜਾਕੂ ਜਹਾਜ਼ ਵਿਚ ਤੇਜ਼ੀ ਨਾਲ ਸਮਝ ਵਧਦੀ ਹੈ।

* ਇਹ ਫਾਲਕਨ ਪਰਿਵਾਰ ਦੇ ਚੌਥੀ ਪੀੜ੍ਹੀ ਦਾ ਲੜਾਕੂ ਜਹਾਜ਼ ਹੈ। ਇਸ ਮਲਟੀਰੋਲ ਫਾਈਟਰ ਏਅਰਕਰਾਫਟ ਨੂੰ ਅਮਰੀਕੀ ਕੰਪਨੀ ਲਾਕਹੀਡ ਮਾਰਟਿਨ ਨੇ ਬਣਾਇਆ ਹੈ। ਐੱਫ-16 ਵਾਈਪਰਰ ਨੂੰ ਫਰਵਰੀ 2012 ਵਿਚ ਪਹਿਲੀ ਵਾਰ ਲਾਂਚ ਕੀਤਾ ਗਿਆ ਸੀ। ਇਸ ਦੀ ਵੱਧ ਤੋਂ ਵੱਧ ਸਪੀਡ 2 ਮੇਕ ਹੈ। ਇਹ ਜਹਾਜ਼ ਅਮਰੀਕਾ, ਤਾਈਵਾਨ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੀ ਹਵਾਈ ਫ਼ੌਜ ਵਿਚ ਕੰਮ ਕਰਦਾ ਹੈ। ਇਸ ਫਾਈਟਰ ਜੈੱਟ ਨੂੰ ਪਹਿਲੀ ਵਾਰ ਫਰਵਰੀ 2012 ਵਿਚ ਸਿੰਗਾਪੁਰ ਏਅਰਸ਼ੋਅ ਵਿਚ ਪੇਸ਼ ਕੀਤਾ ਗਿਆ ਸੀ। ਮੌਜੂਦਾ ਐੱਫ-16 ਜਹਾਜ਼ਾਂ ਨੂੰ ਅਪਗ੍ਰੇਡ ਕਰ ਕੇ ਉਨ੍ਹਾਂ ਨੂੰ ਵਾਈਪਰ ਸ਼੍ਰੇਣੀ ਵਿਚ ਬਦਲਿਆ ਜਾ ਸਕਦਾ ਹੈ। ਇਸ ਤੋਂ ਬਾਅਦ ਇਸ ਜਹਾਜ਼ ਦਾ ਨਾਮ ਐੱਫ-16 ਵੀ ਹੋ ਜਾਂਦਾ ਹੈ।

Related posts

ਮਨੀਪੁਰ ਦੀਆਂ ਹੋਈਆਂ ਸਾਰੀਆਂ ਘਟਨਾਵਾਂ ‘ਤੇ ਨਜ਼ਰ, 6,000 ਕੇਸ ਕੀਤੇ ਗਏ ਦਰਜ: Government Sources

On Punjab

UP ‘ਚ ਇੱਕੋ ਪਰਿਵਾਰ ਦੇ 5 ਲੋਕ ਨਿਕਲੇ ਕੋਰੋਨਾ ਪਾਜ਼ੀਟਿਵ

On Punjab

ਤਣਾਅ ਨੂੰ ਜੀਵਨ ਦਾ ਹਿੱਸਾ ਨਾ ਬਣਾਓ

Pritpal Kaur