ਲੁਧਿਆਣਾ: ਚਿੱਟੇ ਦਾ ਸੇਵਨ ਕਰਦੇ 3 ਨਸ਼ੇੜੀਆਂ ਨੂੰ ਜ਼ਿਲ੍ਹਾ ਪੁਲਸ ਨੇ ਕਾਬੂ ਕੀਤਾ ਹੈ। ਪਹਿਲੇ ਮਾਮਲੇ ‘ਚ ਥਾਣਾ ਦਰੇਸੀ ਦੀ ਪੁਲਸ ਨੇ ਸੁੰਦਰ ਨਗਰ ਪੁਲੀ ਨੇੜੇ ਜਤਿਨ ਕਪੂਰ ਵਾਸੀ ਮੁਹੱਲਾ ਕੁਲਦੀਪ ਨਗਰ, ਦੂਜੇ ਮਾਮਲੇ ‘ਚ ਥਾਣਾ ਕੌਤਵਾਲੀ ਦੀ ਪੁਲਸ ਨੇ ਪਿੰਕ ਪਲਾਜ਼ਾ ਮਾਰਕੀਟ ਦੀ ਪਾਰਕਿੰਗ ਦੇ ਨੇੜੇ ਆਕਾਸ਼ ਵਾਸੀ ਅਮਰਪੁਰਾ ਇਸਲਾਮ ਗੰਜ ਤੇ ਤੀਜੇ ਮਾਮਲੇ ‘ਚ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਸ ਨੇ ਸੁਨੀਲ ਕੁਮਾਰ ਵਾਸੀ ਛੋਟੀ ਭਾਮੀਆਂ ਨੂੰ ਹਰਚਰਨ ਨਗਰ ਕ੍ਰਿਕੇਟ ਪਾਰਕ ਨੇੜੇ ਚਿੱਟੇ ਦਾ ਸੇਵਨ ਕਰਦੇ ਹੋਏ ਕਾਬੂ ਕੀਤਾ ਹੈ। ਸਾਰੇ ਨਸ਼ੇੜੀ ਚਿੱਟੇ ਦਾ ਸੇਵਨ ਕਰਦੇ ਹੋਏ ਪੁਲਸ ਨੂੰ ਸਿਲਵਰ ਪੇਪਰ, ਲਾਈਟਰ ਅਤੇ 10 ਤੇ 20 ਦੇ ਮੁੜੇ ਹੋਏ ਨੋਟ ਬਰਾਮਦ ਹੋਏ ਹਨ। ਪੁਲਸ ਨੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।
previous post

