72.05 F
New York, US
May 10, 2025
PreetNama
ਫਿਲਮ-ਸੰਸਾਰ/Filmy

ਚਾਰ ਸਾਲਾਂ ਬਾਅਦ ਪ੍ਰੀਤੀ ਜ਼ਿੰਟਾ ਨੇ ਪਤੀ ਨਾਲ ਕੀਤਾ ਇਹ ਵੱਡਾ ਕਾਰਨਾਮਾ

Preity Zinta wedding anniversary : ਬਾਲੀਵੁਡ ਦੀ ਡਿੰਪਲ ਗਰਲ ਮਤਲਬ ਕਿ ਅਦਾਕਾਰਾ ਪ੍ਰੀਤੀ ਜ਼ਿੰਟਾ ਫਿਲਮੀ ਦੁਨੀਆ ਤੋਂ ਅੱਜ ਕੱਲ੍ਹ ਕਾਫੀ ਦੂਰ ਹੈ ਪਰ ਫਿਰ ਵੀ ਉਹ ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੈ। ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਹਾਲ ਹੀ ਵਿੱਚ ਆਪਣੀ ਵਿਆਹ ਦੀ ਵਰ੍ਹੇਗੰਢ ਮਨਾਈ ਹੈ। ਪ੍ਰੀਤੀ ਜ਼ਿੰਟਾ ਨੇ ਆਪਣੀ ਐਨੀਵਰਸਰੀ ’ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਪ੍ਰੀਤੀ ਜ਼ਿੰਟਾ ਦੇ ਪਤੀ ਅਤੇ ਉਹਨਾਂ ਦਾ ਕੁੱਤਾ ਵੀ ਦਿਖਾਈ ਦੇ ਰਹੇ ਹਨ।

ਪ੍ਰੀਤੀ ਜ਼ਿੰਟਾ ਕਹਿ ਰਹੀ ਹੈ ਕਿ ਉਹ ਆਪਣੇ ਵਿਆਹ ਦੀ ਸਾਲਗਿਰ੍ਹਾ 4 ਸਾਲਾਂ ਬਾਅਦ ਮਨਾਉਂਦੀ ਹੈ ਕਿਉਂਕਿ ਉਹਨਾਂ ਨੇ ਲੀਪ ਦੇ ਸਾਲ ਵਿੱਚ ਵਿਆਹ ਕਰਵਾਇਆ ਸੀ। ਇਸ ਕਰਕੇ ਉਹਨਾਂ ਦੇ ਵਿਆਹ ਦੀ ਸਾਲਗਿਰ੍ਹਾ 4 ਸਾਲਾਂ ਬਾਅਦ ਆਉਂਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰੀਤੀ ਜ਼ਿੰਟਾ ਨੇ ਆਪਣੇ ਬੁਆਏਫ੍ਰੈਂਡ ਜੀਨ ਗੁਡਇਨਫ ਨਾਲ 29 ਫਰਵਰੀ 2015 ਵਿੱਚ ਵਿਆਹ ਕਰਵਾਇਆ ਸੀ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਪ੍ਰੀਤੀ ਜ਼ਿੰਟਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਕਰਦੀ ਰਹਿੰਦੀ ਹੈ। ਉਨਾਂ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਪ੍ਰੀਤੀ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ‘ਚ ਅਦਾਕਾਰੀ ਕੀਤੀ ਹੈ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ।

ਪ੍ਰੀਤੀ ਨੇ ਫਿਲਮ ‘ਕਿਆ ਕਹਿਨਾ’ ਸਾਲ 2000 ‘ਚ ਸਾਇਨ ਕੀਤੀ ਪਰ ਇਸ ਤੋਂ ਪਹਿਲਾ ਡਾਇਰੈਕਟਰ ਮਣੀ ਰਤਨ ਦੀ ‘ਦਿਲ ਸੇ’ ਸਾਲ 1998 ‘ਚ ਰਿਲੀਜ਼ ਹੋ ਗਈ ਸੀ ਅਤੇ ਇਹ ਉਹਨਾਂ ਦੀ ਡੈਬਿਊ ਫਿਲਮ ਸੀ। ਪ੍ਰੀਤੀ ਜ਼ਿੰਟਾ ਨੇ ਆਪਣੇ ਤੋਂ 10 ਸਾਲ ਛੋਟੇ ਸ਼ਖਸ ਨਾਲ ਵਿਆਹ ਕੀਤਾ ਸੀ। ਇੱਕ ਪ੍ਰਾਈਵੇਟ ਸੈਰੇਮਨੀ ਰਾਹੀ ਦੋਨਾਂ ਨੇ ਲਾਸ ਐਂਜਲਿਸ ‘ਚ ਹੀ ਵਿਆਹ ਕੀਤਾ। ਦੋਨਾਂ ਨੇ ਵਿਆਹ ਚੁਪ-ਚੁਪੀਤੇ ਕੀਤਾ ਸੀ। ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਲਗਭਗ 6 ਮਹੀਨੇ ਬਾਅਦ ਸੋਸ਼ਲ ਮੀਡੀਆ ਸਾਹਮਣੇ ਆਈਆਂ ਸਨ।

Related posts

ਇਸੇ ਮਹੀਨੇ ਵਿਆਹ ਕਰਵਾਉਣ ਜਾ ਰਹੇ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ, ਇਸ ਆਲੀਸ਼ਾਨ ਹੋਟਲ ‘ਚ ਹੋਣਗੀਆਂ ਵਿਆਹ ਦੀਆਂ ਰਸਮਾਂ

On Punjab

ਸਲਮਾਨ ਖਾਨ ਗਰਲਫ੍ਰੈਂਡ ਨਾਲ ਲਗਾ ਰਹੇ ਝੋਨਾ

On Punjab

ਅਕਸ਼ੇ ਕੁਮਾਰ ਨੂੰ ਮਿਲਿਆ ਬੈਸਟ ਫਿਲਮ ਦਾ ਐਵਾਰਡ,ਇਹ ਹੈ ਪੂਰੀ ਲਿਸਟ

On Punjab