ਨਵੀਂ ਦਿੱਲੀ- ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਅੱਜ ਵਾਧਾ ਹੋਇਆ। ਚਾਂਦੀ ਦੀਆਂ ਕੀਮਤਾਂ ਨੇ ਅੱਜ ਰਿਕਾਰਡ ਤੋੜ ਦਿੱਤਾ ਹੈ। ਚਾਂਦੀ ਦੀ ਕੀਮਤ ਇਕ ਦਿਨ ਵਿਚ ਹੀ 14 ਹਜ਼ਾਰ ਰੁਪਏ ਪ੍ਰਤੀ ਕਿੱਲੋ ਵਧ ਗਈ ਹੈ। ਚਾਂਦੀ ਦੀ ਕੀਮਤ ਅੱਜ 14475 ਰੁਪਏ ਵਧ ਕੇ 257283 ਰੁਪਏ ਕਿੱਲੋ ਹੋ ਗਈ ਹੈ। ਚਾਂਦੀ ਦੀ ਕੀਮਤ ਇਕ ਦਿਨ ਪਹਿਲਾਂ 242808 ਰੁਪਏ ਕਿਲੋ ਸੀ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ 10 ਗਰਾਮ 24 ਕੈਰੇਟ ਸੋਨੇ ਦਾ ਭਾਅ 2883 ਰੁਪਏ ਵੱਧ ਕੇ 1,40,005 ਰੁਪਏ ’ਤੇ ਪੁੱਜ ਗਿਆ ਜਦਕਿ ਬੀਤੇ ਦਿਨੀਂ ਇਹ 137122 ਰੁਪਏ ਸੀ।

