PreetNama
ਸਿਹਤ/Health

ਘਰ ‘ਤੇ ਕਰੋ ਫਰੂਟ ਫੇਸ਼ੀਅਲ ਫੇਸ ਪੈਕ

* ਕੇਲਾ, ਖੀਰਾ ਅਤੇ ਥੋੜ੍ਹੇ ਜਿਹੇ ਨਿੰਮ ਦੇ ਪੱਤੇ ਪੀਸ ਕੇ ਪੇਸਟ ਬਣਾਓ ਅਤੇ ਇਸ ਨੂੰ ਚਿਹਰੇ ‘ਤੇ ਪੈਕ ਦੀ ਤਰ੍ਹਾਂ ਲਾਓ।
* ਇਹ ਸਾਰੀਆਂ ਚੀਜ਼ਾਂ ਨਾ ਹੋਣ ਤਾਂ ਇੱਕ ਪਕੇ ਹੋਏ ਟਮਾਟਰ ਨੂੰ ਪੀਸ ਕੇ ਉਸ ਵਿੱਚ ਕੁਝ ਬੂੰਦਾਂ ਨਿੰਬੂ ਦਾ ਰਸ, ਦਹੀਂ ਤੇ ਸ਼ਹਿਦ ਮਿਲਾ ਕੇ ਪੈਕ ਦੀ ਤਰ੍ਹਾਂ ਚਿਹਰੇ ‘ਤੇ ਲਾਓ। ਇਸ ਨੂੰ ਬਣਾ ਕੇ ਕੁਝ ਦੇਰ ਫਰਿਜ਼ ਵਿੱਚ ਰੱਖ ਦਿਓ ਅਤੇ ਉਸ ਦੇ ਬਾਅਦ ਇਸਤੇਮਾਲ ਕਰੋ।
* ਤੁਸੀਂ ਸੰਤਰੇ ਦੇ ਛਿਲਕੇ ਦਾ ਪਾਊਡਰ ਵੀ ਦਹੀਂ ਅਤੇ ਸ਼ਹਿਦ ਵਿੱਚ ਮਿਲਾ ਕੇ ਫੇਸ ਪੈਕ ਬਣਾ ਸਕਦੇ ਹੋ।
* ਖੀਰੇ ਨੂੰ ਪੀਸ ਕੇ ਉਸ ਵਿੱਚ ਦੁੱਧ, ਸ਼ਹਿਦ ਤੇ ਬਰਾਊਨ ਸ਼ੂਗਰ ਮਿਲਾਓ ਅਤੇ ਖੀਰਾ ਫੇਸ ਪੈਕ ਤਿਆਰ ਹੈ।
* ਘਰ ਵਿੱਚ ਜੇ ਸਿਰਫ ਕੇਲਾ ਹੈ ਤਾਂ ਇੱਕ ਪੱਕੇ ਕੇਲੇ ਨੂੰ ਮੈਸ਼ ਕਰ ਕੇ ਉਸ ਵਿੱਚ ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਚਿਹਰੇ ‘ਤੇ ਲਗਾਓ।

Related posts

ਜੇ ਜਾਨ ਪਿਆਰੀ ਹੈ ਤਾਂ ਸੰਭਲ ਕੇ ਖਾਓ ਇਹ ਚੀਜ਼ਾਂ, ਨਹੀਂ ਤਾਂ ਪਉ ਪਛਤਾਉਣਾ

On Punjab

Long Covid Symptoms: ਰਿਕਵਰੀ ਤੋਂ ਬਾਅਦ ਵੀ ਪਰੇਸ਼ਾਨ ਕਰਦੇ ਹਨ ਓਮੀਕ੍ਰੋਨ ਦੇ ਇਹ ਲੱਛਣ

On Punjab

ਜੇਕਰ ਤੁਸੀਂ ਵੀ ਹੋ ਮੋਟਾਪੇ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖਾ, ਮਿਲਣਗੇ ਹੋਰ ਵੀ ਫਾਇਦੇ

On Punjab