66.27 F
New York, US
April 30, 2024
PreetNama
ਸਮਾਜ/Social

ਗੱਲ ਥੋੜੀ ਕੌੜੀ

ਗੱਲ ਥੋੜੀ ਕੌੜੀ ਪਰ 16 ਆਨੇ ਸੱਚ
ਸੱਸ
ਅੱਜ ਸੱਸਾਂ ਰੋਣੇ ਸਭ ਰੋਂਦੀਆਂ
ਚੇਤੇ ਕਰੋ ਜਦੋ ਤੁਸੀਂ ਆਈਆਂ ਸੀ ।
ਆਉਦਿਆ ਹੀਂ ਘਰ ਵਿੱਚ ਸੱਸ ਦੇ
ਆ ਕੇ ਪਾ ਦਿੱਤੀਆਂ ਲੜਾਈਆਂ ਸੀ।
ਕੀਤੀਆਂ ਹੀ ਅੱਗੇ ਸਦਾ ਆਉਂਦੀਆਂ
ਵੰਡੇ ਜਹਰ ਤੇ ਨਾਂ ਮਿਲਦੀਆਂ ਰਿਉੜੀਆ
ਤੂੰ ਵੀ ਚੇਤੇ ਕਰ ਵੇਖ ਸੱਸ ਨੂੰ
ਪਾਉਂਦੀ ਸੀ ਗੀ ਮੱਥੇ ਤੇ ਤਿਊੜੀਆਂ ।

ਹੁਣ ਮਿਹਣੇ ਮਾਰਦੀਆ ਨੂੰਹਾਂ ਨੂੰ
ਦਿੰਦੀਆਂ ਨਾਂ ਪਾਣੀ ਦਾ ਏ ਘੁੱਟ ਜੀ।
ਜਿੱਦਨ ਵਿਆਹੀਆਂ ਤੁਸੀਂ ਆਈਆਂ ਸੀ
ਮਾਂਵਾ ਕੋਲੋ ਵੱਖ ਕੀਤੇ ਪੁੱਤ ਸੀ ।
ਗੱਲਾਂ ਅਸੀਂ ਕਹਿਣੀਆ ਨੇ ਸੱਚੀਆਂ
ਭਾਂਵੇ ਲੱਗਦੀਆਂ ਹੋਣ ਥੋਨੂ ਕੌੜੀਆਂ ।
ਤੂੰ ਵੀ ਚੇਤੇ ਕਰ ਵੇਖ ਸੱਸ ਨੂੰ
ਪਾਉਂਦੀ ਸੀ ਗੀ ਮੱਥੇ ਤੇ ਤਿਊੜੀਆਂ ।

ਜਿੰਨਾ ਚਿਰ ਹੋਇਆ ਨਾ ਤੂੰ ਅੱਡ ਵੇ
ਓਨਾ ਚਿਰ ਤਾਂ ਨਾ ਮੈ ਏ ਚੰਨਾ ਬੱਚਦੀ ।
ਏਡਾ ਲੁੰਗ ਲਾਣਾ ਥੋਡਾ ਚੰਦਰਾ
ਮੈਥੋਂ ਤਾ ਨਾ ਰੋਟੀ ਥੋਡੀ ਪੱਕ ਦੀ।
ਹੁਣ ਕਹਿੰਦੀ ਰੋਟੀ ਨਹੀ ਕੋਈ ਪੁੱਛਦਾ
ਕਿੱਡੀ ਆਪ ਤੂੰ ਖਵਾਉਦੀ ਰਹੀ ਚੂਰੀਆ ।
ਤੂੰ ਵੀ ਚੇਤੇ ਕਰ ਵੇਖ ਸੱਸ ਨੂੰ
ਪਾਉਂਦੀ ਸੀ ਗੀ ਮੱਥੇ ਤੇ ਤਿਊੜੀਆਂ ।

ਰੱਬੀਆ ਏ ਗੇੜ ਹੁੰਦਾ ਸਮੇਂ ਦਾ
ਸੂਈ ਆ ਕੇ ਮੁੜ ਓਥੇ ਰੁੱਕਦੀ ।
ਜਾਂ ਤੂੰ ਮਾਂ ਨੂੰ ਤੇ ਜਾਂ ਮੈਨੂੰ ਰੱਖ ਲੈ
ਓਦੋਂ ਫਿਰਦੀ ਸੀ ਮੋਢਿਆਂ ਤੋ ਥੁੱਕਦੀ ।
ਕਿਹਨੇ ਫੁੱਲ ਤੇਰੇ ਰਾਹਾਂ ਵਿੱਚ ਸੁੱਟਣੇ
ਆਪ ਤੂੰ ਵਿਛਾਉਦੀ ਰਹੀ ਮੋਹੜੀਆਂ ।
ਤੂੰ ਵੀ ਚੇਤੇ ਕਰ ਵੇਖ ਸੱਸ ਨੂੰ
ਪਾਉਂਦੀ ਸੀ ਗੀ ਮੱਥੇ ਤੇ ਤਿਊੜੀਆਂ ।
ਹਰਵਿੰਦਰ ਸਿੰਘ ਰੱਬੀਆ( 9464479469)

Related posts

ਜੰਮੂ-ਕਸ਼ਮੀਰ ਤੇ ਲੱਦਾਖ ਦਾ ਨਵਾਂ ਨਕਸ਼ਾ ਜਾਰੀ

On Punjab

Om Prakash Chautala : ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ 4 ਸਾਲ ਦੀ ਸਜ਼ਾ

On Punjab

ਵੁਹਾਨ ‘ਚ ਤੇਜ਼ੀ ਨਾਲ ਫੈਲ ਰਿਹੈ ਕੋਰੋਨਾ, ਪੂਰਾ ਸ਼ਹਿਰ ਕੀਤਾ ਸੀਲ; ਅਮਰੀਕਾ ਤੇ ਬਰਤਾਨੀਆ ‘ਚ ਵਧੀ ਚਿੰਤਾ

On Punjab