PreetNama
ਖਬਰਾਂ/News

ਗੱਟੀ ਰਾਜੋ ਕੇ ਸਕੂਲ ‘ਚ ਲਗਾਈ ਵਿਸ਼ਾਲ ਪੁਸਤਕ ਪ੍ਰਦਰਸ਼ਨੀ

ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿਖੇ ਸਕੂਲੀ ਵਿਦਿਆਰਥੀਆਂ ਵਿੱਚ ਸਾਹਿਤਕ ਰੁਚੀਆਂ ਪੈਦਾ ਕਰਨ ਦੇ ਉਦੇਸ਼ ਨਾਲ ਵਿਸ਼ਾਲ ਪੁਸਤਕ ਪ੍ਰਦਰਸ਼ਨੀ ਪਿ੍ੰਸੀਪਲ ਡਾ ਸਤਿੰਦਰ ਸਿੰਘ ਨੈਸ਼ਨਲ ਅੈਵਾਰਡੀ ਦੀ ਅਗਵਾਈ ਵਿੱਚ , ਸਾਹਿਤ ਦੇ ਵਿਕਾਸ ਲਈ ਯਤਨਸ਼ੀਲ ਨਾਮਵਰ ਸੰਸਥਾ ਪੀਪਲਜ਼ ਫੋਰਮ ਬਰਗਾੜੀ ਵੱਲੋਂ ਲਗਾਈ ਗਈ ਜਿਸ ਵਿੱਚ ਵੱਖ ਵੱਖ ਸਾਹਿਤਕਾਰਾਂ ਦੀਆਂ ਵੱਖ ਵੱਖ ਭਸ਼ਾਵਾ ਵਿੱਚ ਵੱਡੀ ਮਾਤਰਾ ਵਿੱਚ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆ । ਪੀਪਲਜ ਫੋਰਮ ਦੇ ਆਗੂ ਖੁਸ਼ਵੰਤ ਬਰਗਾੜੀ ਨੇ ਦੱਸਿਆ ਕਿ ਉਨ੍ਹਾਂ ਦਾ ਉਦੇਸ਼ ਸਾਹਿਤ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਚੰਗੇ ਲੇਖਕਾਂ ਅਤੇ ਸਾਹਿਤਕਾਰਾਂ ਦੀਆਂ ਕਿਤਾਬਾਂ ਨੂੰ ਪ੍ਰਕਾਸ਼ਿਤ ਕਰਕੇ ਉਨ੍ਹਾਂ ਨੂੰ ਪ੍ਰੋਤਸਾਹਿਤ ਕਰਨਾ ਅਤੇ ਨੌਜਵਾਨ ਵਰਗ ਨੂੰ ਸਕੂਲ ਅਤੇ ਕਾਲਜਾਂ ਦੇ ਸਿਲੇਬਸ ਦੀਆਂ ਕਿਤਾਬਾਂ ਦੇ ਨਾਲ ਨਾਲ ਚੰਗੇ ਸਾਹਿਤ ਨਾਲ ਜੋੜ ਕੇ ਉਨ੍ਹਾਂ ‘ ਚ ਚੰਗੇ ਵਿਚਾਰ ਉਤਪੰਨ ਕਰਨਾ ਹੈ । ਇਸ ਮੌਕੇ ਉਨ੍ਹਾਂ ਦੇ ਸਹਿਯੋਗੀ ਰਾਜ ਕੁਮਾਰ ਅਤੇ ਸੋਨੀ ਬਰਾੜ ਨੇ ਕਿਤਾਬਾਂ ਦੀ ਮਹੱਤਤਾ ਸਬੰਧੀ ਵਿਸ਼ੇਸ਼ ਜਾਣਕਾਰੀ ਵੀ ਸਰੋਤਿਆਂ ਨਾਲ ਸਾਂਝੀ ਕੀਤੀ । ਡਾ ਸਤਿੰਦਰ ਸਿੰਘ ਨੇ ਪੀਪਲਜ਼ ਫੋਰਮ ਦਾ ਧੰਨਵਾਦ ਕਰਦਿਆਂ ਉਨ੍ਹਾਂ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਸਫਲ ਅਤੇ ਸੰਤੁਲਿਤ ਜੀਵਨ ਵਿੱਚ ਕਿਤਾਬਾਂ ਦਾ ਵਡਮੁੱਲਾ ਯੋਗਦਾਨ ਹੈ ,ਲੇਕਿਨ ਅੱਜ ਦਾ ਨੌਜਵਾਨ ਵਰਗ ਕਿਤਾਬਾਂ ਤੋਂ ਦੂਰ ਹੋ ਕੇ ਸੋਸ਼ਲ ਮੀਡੀਆ ਅਤੇ ਸਮਾਰਟ ਫੋਨ ਤੇ ਵੱਧ ਸਮਾਂ ਗੁਜ਼ਾਰਨ ਨੂੰ ਪਹਿਲ ਦੇ ਰਿਹਾ ਹੈ ਜੋ ਕਿ ਉਨ੍ਹਾਂ ਲਈ ਨੁਕਸਾਨ ਦੇ ਸਾਬਤ ਹੋ ਰਿਹਾ ਹੈ । ਉਨ੍ਹਾਂ ਨੇ ਕਿਤਾਬਾਂ ਨੂੰ ਸੱਚਾ ਮਿੱਤਰ ਦੱਸਦਿਆਂ ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੁੜਨ ਦੀ ਅਪੀਲ ਕੀਤੀ । ਸਕੂਲ ਅਧਿਆਪਕ ਪ੍ਰਮਿੰਦਰ ਸਿੰਘ ਸੋਢੀ , ਲਾਇਬ੍ਰੇਰੀ ਇੰਚਾਰਜ ਦਵਿੰਦਰ ਕੁਮਾਰ ਅਤੇ ਗਾਇਡੈਸ ਕਾਊਸਲਰ ਅਮਰਜੀਤ ਕੋਰ ਨੇ ਵਿਦਿਆਰਥੀਆਂ ਨੂੰ ਸੁਚੱਜੇ ਢੰਗ ਨਾਲ ਪ੍ਰਦਰਸ਼ਨੀ ਦਿਖਾਈ ਅਤੇ ਕਿਤਾਬਾਂ ਸਬੰਧੀ ਜਾਨਕਾਰੀ ਦਿੱਤੀ ਅਤੇ ਉਤਸ਼ਾਹਿਤ ਕੀਤਾ । ਪ੍ਰਦਰਸ਼ਨੀ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ,ਹਾਈ ਸਕੂਲ ਰੁਹੇਲਾ ਹਾਜੀ ,ਹਾਈ ਸਕੂਲ ਵਾਹਗੇ ਵਾਲਾ ਦੇ ਅਧਿਆਪਕ ਵੀ ਪਹੁੰਚੇ ਅਤੇ ਸਕੂਲ ਲਈ ਕਿਤਾਬਾਂ ਦੀ ਖਰੀਦ ਕੀਤੀ । ਇਸ ਮੌਕੇ ਸਕੂਲ ਸਟਾਫ ਸੁਖਵਿੰਦਰ ਸਿੰਘ ਲੈਕਚਰਾਰ ,ਸ੍ਰੀ ਰਾਜੇਸ਼ ਕੁਮਾਰ, ਜੋਗਿੰਦਰ ਸਿੰਘ, ਗੀਤਾ, ਪ੍ਰਿਤਪਾਲ ਸਿੰਘ ,ਦਵਿੰਦਰ ਕੁਮਾਰ, ਅਰੁਣ ਕੁਮਾਰ ,ਪਰਮਿੰਦਰ ਸਿੰਘ ਸੋਢੀ , ਸਰੂਚੀ ਮਹਿਤਾ, ਵਿਜੇ ਭਾਰਤੀ, ਮੀਨਾਕਸ਼ੀ ਸ਼ਰਮਾ ,ਅਮਰਜੀਤ ਕੌਰ, ਸੂਚੀ ਜੈਨ, ਬਲਜੀਤ ਕੌਰ ,ਪ੍ਰਵੀਨ ਬਾਲਾ ,ਸੰਦੀਪ ਕੁਮਾਰ, ਮਹਿਮਾ ਕਸ਼ਅਪ ਵਿਸ਼ੇਸ਼ ਤੋਰ ਤੇ ਹਾਜ਼ਿਰ ਸਨ ।

Related posts

Anant Ambani Radhika Merchant pre-wedding: ਅੰਬਾਨੀ ਪਰਿਵਾਰ ਨੇ ਅਨੰਤ ਅਤੇ ਰਾਧਿਕਾ ਦੇ ਵਿਆਹ ਤੋਂ ਪਹਿਲਾਂ ਜਾਮਨਗਰ ਵਿੱਚ 14 ਮੰਦਰ ਬਣਵਾਏ

On Punjab

ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਚ ਡਰਾਮਾ ਕਰਕੇ ਸਰਕਾਰੀ ਖਰਚੇ ’ਦੇ ਅਰਦਾਸ ਦੀ ਇਸ਼ਤਿਆਰਬਾਜ਼ੀ ਕਰਨ ਦੀ ਕੀਤੀ ਨਿਖੇਧੀ

On Punjab

ਸ੍ਰੀਨਿਵਾਸੁਲੂ ਬਣੇ ਐੱਸਬੀਆਈ ਦੇ ਨਵੇਂ ਚੇਅਰਮੈਨ

On Punjab