PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਗੈਂਗਸਟਰਾਂ ’ਤੇ ਵਾਰ’ ਅਪਰੇਸ਼ਨ ਤਹਿਤ ਨਿਸ਼ਾਨਾ ਬਣਾਏ 61 ਵਿਦੇਸ਼ੀ ਗੈਂਗਸਟਰ ਕੌਣ ਹਨ?

ਚੰਡੀਗੜ੍ਹ- ਪੰਜਾਬ ਪੁਲੀਸ ਵੱਲੋਂ ਮੰਗਲਵਾਰ 20 ਜਨਵਰੀ ਤੋਂ ਸ਼ੁਰੂ ਕੀਤੇ 72 ਘੰਟਿਆਂ ਦੇ ਬੇਮਿਸਾਲ ‘ਗੈਂਗਸਟਰਾਂ ’ਤੇ ਵਾਰ’ ਆਪ੍ਰੇਸ਼ਨ ਦੌਰਾਨ ਪੰਜਾਬ ਪੁਲੀਸ ਨੇ 61 ਵੱਡੇ ਗੈਂਗਸਟਰਾਂ ਦੇ ਨੈੱਟਵਰਕ ਨੂੰ ਬੇਨਕਾਬ ਕਰਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਓ ਜਾਣੀਏ ਇਹ ਗੈਂਗਸਟਰ ਕੌਣ ਹਨ? ਇਨ੍ਹਾਂ 61 ਗੈਂਗਸਟਰਾਂ ਦੇ 4,871 ਸਾਥੀਆਂ ਨੂੰ ਕਾਬੂ  ਕੀਤਾ ਗਿਆ ਹੈ ਅਤੇ 3,256 ਦੀ ਰਸਮੀ ਤੌਰ ‘ਤੇ ਗ੍ਰਿਫ਼ਤਾਰੀ ਪਾਈ ਗਈ ਹੈ। ਇਹ ਅੰਕੜੇ ਪੰਜਾਬ ਵਿੱਚ ਗੈਂਗਸਟਰਾਂ ਦੇ ਖ਼ਤਰੇ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ। ਇਹ ਗੈਂਗਸਟਰ ਕੈਨੇਡਾ ਵਿੱਚ ਜਬਰੀ ਵਸੂਲੀ ਅਤੇ ਕਤਲਾਂ ਵਿੱਚ ਵੀ ਸ਼ਾਮਲ ਸਨ। ਪਹਿਲੀ ਵਾਰ ‘ਦਿ ਟ੍ਰਿਬਿਊਨ’ ਵੱਲੋਂ ਇਨ੍ਹਾਂ ਚੋਟੀ ਦੇ 61 ਗੈਂਗਸਟਰਾਂ ਅਤੇ ਉਨ੍ਹਾਂ ਦੇ ਅਪਰਾਧਾਂ ਦੀ ਇੱਕ ਵਿਸਤ੍ਰਿਤ ਸੂਚੀ ਜਨਤਕ ਕੀਤੀ ਜਾ ਰਹੀ ਹੈ।

ਇਨ੍ਹਾਂ 61 ਗੈਂਗਸਟਰਾਂ ਵਿੱਚੋਂ ਸਭ ਤੋਂ ਉੱਪਰ ਉਹ ਹਨ ਜਿਨ੍ਹਾਂ ਖਿਲਾਫ਼ ਪੁਲੀਸ ਨਕਦ ਇਨਾਮ ਦਾ ਐਲਾਨ ਕਰਨ ਦੇ ਅਮਲ ਵਿਚ ਹੈ। ਇਹ ਹਨ ਸਤਿੰਦਰ ਸਿੰਘ, ਉਰਫ਼ ਗੋਲਡੀ ਬਰਾੜ, ਕੈਨੇਡਾ-ਅਧਾਰਤ ਗੈਂਗਸਟਰ ਜੋ ਸਿੱਧੂ ਮੂਸੇਵਾਲਾ ਕਤਲ ਵਰਗੇ ਹਾਈ-ਪ੍ਰੋਫਾਈਲ ਮਾਮਲਿਆਂ ਨਾਲ ਜੁੜਿਆ ਹੋਇਆ ਹੈ ਤੇ ਜਿਸ ਨੂੰ ਭਾਰਤ ਸਰਕਾਰ ਨੇ ਅਤਿਵਾਦੀ ਨਾਮਜ਼ਦ ਕੀਤਾ ਹੈ। ਪਾਕਿਸਤਾਨ ਅਧਾਰਿਤ ਅਤਿਵਾਦੀ ਹਰਵਿੰਦਰ ਸੰਧੂ, ਉਰਫ਼ ਰਿੰਦਾ, ਜੋ ਰਿੰਦਾ-ਲੰਡਾ ਗੈਂਗ ਦਾ ਮੁੱਖ ਸਰਗਨਾ ਹੈ। ਯੂਰਪ ਬੈਠਾ ਰੋਹਿਤ ਗੋਦਾਰਾ, ਉਰਫ਼ ਰਾਵਤਾ ਰਾਮ, ਜੋ ਬਰਾੜ-ਗੋਦਾਰਾ ਗੈਂਗ ਨਾਲ ਜੁੜਿਆ ਹੋਇਆ ਹੈ।

ਹੋਰ ਸਿਖਰਲੇ ਗੈਂਗਸਟਰਾਂ ਵਿੱਚ ਕੈਨੇਡਾ ਬੈਠਾ ਅਰਸ਼ਦੀਪ ਸਿੰਘ ਉਰਫ਼ ਅਰਸ਼ ਡਾਲਾ ਜੋ ਜੈਪਾਲ ਭੁੱਲਰ ਗੈਂਗ ਨਾਲ ਜੁੜਿਆ ਹੋਇਆ ਹੈ। ਲਖਬੀਰ ਸਿੰਘ ਉਰਫ਼ ਲੰਡਾ (ਕੈਨੇਡਾ) – ਰਿੰਦਾ-ਲੰਡਾ ਨੈੱਟਵਰਕ ਦਾ ਹਿੱਸਾ। ਇਸ ਲੜੀ ਵਿਚ ਨਵਾਂ ਨਾਮ ਬੰਬੀਹਾ ਗੈਂਗ ਦਾ ਗੈਂਗਸਟਰ ਡੌਨੀ ਬਲ ਹੈ, ਜੋ ਕਿ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੀ ਹੱਤਿਆ ਸਮੇਤ ਹਾਲ ਹੀ ਵਿੱਚ ਹੋਈਆਂ ਹਿੰਸਕ ਘਟਨਾਵਾਂ ਵਿੱਚ ਲੋੜੀਂਦਾ ਹੈ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਇਸ ਕਾਰਵਾਈ ਤੋਂ ਬਾਅਦ ਗੈਂਗਸਟਰਾਂ ਦੇ ਖਤਰੇ ਨੂੰ ਇੱਕ ਫੈਸਲਾਕੁੰਨ ਕਾਰਵਾਈ ਨਾਲ ਖਤਮ ਕਰ ਦਿੱਤਾ ਜਾਵੇਗਾ। 61 ਲੋੜੀਂਦੇ ਵਿਦੇਸ਼ੀ ਗੈਂਗਸਟਰਾਂ ਦੀ ਇਹ ਸੂਚੀ ਕਈ ਦੇਸ਼ਾਂ ਵਿੱਚ ਵੱਖੋ-ਵੱਖਰੀ ਵੰਡ ਨੂੰ ਦਰਸਾਉਂਦੀ ਹੈ, ਜਿਸ ਵਿੱਚ ਅਮਰੀਕਾ ’ਚ 18 ਵਿਅਕਤੀਆਂ ਦੀ ਸਭ ਤੋਂ ਵੱਡੀ ਗਿਣਤੀ ਹੈ। ਇਸ ਤੋਂ ਬਾਅਦ ਯੂਏਈ ਵਿੱਚ ਨੌਂ, ਕੈਨੇਡਾ ਅਤੇ ਜਰਮਨੀ ਵਿੱਚ ਛੇ-ਛੇ, ਯੂਕੇ ਤੇ ਯੂਰਪ ਵਿੱਚ ਪੰਜ ਪੰਜ, ਆਸਟਰੇਲੀਆ ਤੇ ਪੁਰਤਗਾਲ ਵਿੱਚ ਤਿੰਨ-ਤਿੰਨ, ਥਾਈਲੈਂਡ/ਮਲੇਸ਼ੀਆ ਵਿੱਚ ਦੋ, ਅਤੇ ਪਾਕਿਸਤਾਨ, ਇਟਲੀ, ਬ੍ਰਾਜ਼ੀਲ ਅਤੇ ਇੰਡੋਨੇਸ਼ੀਆ ਵਿੱਚ ਇੱਕ-ਇੱਕ ਵਿਅਕਤੀ ਹੈ।

Related posts

ਕੈਪਟਨ ਦੇ ਸੁਸਤ ਰਵੱਈਏ ਕਰਕੇ ਫਤਿਹਵੀਰ ਨੂੰ ਬਚਾਉਣ ‘ਚ ਹੋ ਰਹੀ ਦੇਰੀ: ਸੁਖਬੀਰ ਬਾਦਲ

On Punjab

ਪੰਜਾਬ ਮੰਤਰੀ ਮੰਡਲ ਵੱਲੋਂ ਮਾਈਨਿੰਗ ਪਾਲਿਸੀ ਵਿੱਚ ਸੋਧ ਨੂੰ ਹਰੀ ਝੰਡੀ

On Punjab

Amritpal Singh : ਅੰਮ੍ਰਿਤਪਾਲ ਦਾ ਪਾਸਪੋਰਟ ਘਰੋਂ ਗਾਇਬ, ਪੁਲਿਸ ਨੇ ਏਅਰਪੋਰਟ ਤੇ ਲੈਂਡ-ਪੋਰਟ ’ਤੇ ਐੱਲਓਸੀ ਦਾ ਭੇਜਿਆ ਰਿਮਾਈਂਡਰ

On Punjab