PreetNama
ਫਿਲਮ-ਸੰਸਾਰ/Filmy

ਗੁਰਦਾਸ ਮਾਨ ਦੇ ਪੁੱਤਰ ਗੁਰਇਕ ਮਾਨ ਤੇ ਸਿਮਰਨ ਕੌਰ ਮੁੰਡੀ ਨੇ ਗੁਰੂ ਦੀ ਹਜ਼ੂਰੀ ‘ਚ ਲਈਆਂ ਲਾਵਾਂ

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਆਨ ਬਾਨ ਸ਼ਾਨ ਗੁਰਦਾਸ ਮਾਨ ਦੀ ਜਿੰਨੀ ਵੀ ਤਾਰੀਫ ਕੀਤੀ ਜਾਵੇ ਉਹ ਘੱਟ ਹੈ।

ਪੰਜਾਬੀ ਇੰਡਸਟਰੀ ਵਿੱਚ ਆਪਣੀ ਗਾਇਕੀ ਨਾਲ ਵੱਖਰੀ ਪਹਿਚਾਣ ਬਣਾਉਣ ਵਾਲੇ ਗੁਰਦਾਸ ਮਾਨ ਦੇ ਪੁੱਤਰ ਗੁਰਇਕ ਮਾਨ ਤੇ ਸਾਬਕਾ ਫ਼ੈਮਿਨਾ ਮਿਸ ਇੰਡੀਆ ਅਤੇ ਭਾਰਤੀ ਮਾਡਲ ਤੇ ਪਾਲੀਵੁੱਡ ਅਦਾਕਾਰ ਸਿਮਰਨ ਕੌਰ ਮੁੰਡੀ ਵਿਆਹ ਦੇ ਬੰਧਨ ‘ਚ ਬੱਝ ਗਏ ਹਨ।ਜਿੱਥੇ ਪਾਲੀਵੁੱਡ ਇੰਡਸਟਰੀ ਦੀਆ ਕਈ ਨਾਮੀ ਹਸਤੀਆਂ ਵੀ ਸ਼ਿਰਕਤ ਕੀਤੀ। ਗੁਰਦੁਆਰਾ ਸ੍ਰੀ ਸਿੰਘ ਸਭਾ ਪਟਿਆਲਾ ਵਿਖੇ ਦੋਹਾਂ ਦੇ ਆਨੰਦ ਕਾਰਜ ਦੀ ਰਸਮ ਹੋਈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਗੁਰਦਾਸ ਮਾਨ ਦਾ ਇਕਲੌਤਾ ਬੇਟਾ ਗੁਰਇਕ ਮਾਨ ਅਤੇ ਇਹ ਦੋਵੇ ਕੁਝ ਸਾਲਾਂ ਤੋਂ ਇਕ ਦੂਜੇ ਨਾਲ ਰਿਲੇਸ਼ਨ ਵਿੱਚ ਸਨ।
ਦੋਵਾਂ ਦੇ ਵਿਆਹ ਦੀਆ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹਨ।ਤੁਹਾਨੂੰ ਦੱਸ ਦੇਈਏ ਕਿ ਗੁਰਇਕ ਮਾਨ ਪਿਛਲੇ ਲੰਮੇ ਸਮੇਂ ਤੋਂ ਮੁੰਬਈ ‘ਚ ਰਹਿ ਰਿਹਾ ਹੈ।
ਉਹ ਗੁਰਦਾਸ ਮਾਨ ਦੇ ਨਵੇਂ ਗੀਤ ‘ਪੰਜਾਬ’ ਨਾਲ ਸਾਹਮਣੇ ਆਇਆ ਸੀ। ਉਸ ਨੇ ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਕੀਤਾ ਸੀ।
ਸਿਮਰਨ ਕੌਰ ਮੁੰਡੀ ਦੀ ਗੱਲ ਕੀਤੀ ਜਾ ਵੀ ਤਾਂ ਉਹ ਫ਼ੈਮਿਨੇ ਮਿਸ ਇੰਡੀਆ, ਮਿਸ ਯੂਨੀਵਰਸ ਸਮੇਤ ਕਈ ਖਿਤਾਬ ਆਪਣੇ ਨਾਂ ਕਰ ਚੁੱਕੀ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਸ਼ਹਿਰ ਹੁਸ਼ਿਆਰਪੁਰ ਦੇ ਇਕ ਜੱਟ ਪਰਿਵਾਰ ‘ਚ ਜੰਮੀ ਸਿਮਰਨ ਕੌਰ ਮੁੰਡੀਦਿੱਲੀ ਅਤੇ ਮੱਧ ਪ੍ਰਦੇਸ਼ ‘ਚ ਜਵਾਨ ਹੋਈ ਹੈ।

ਉਹ ਮਾਡਲਿੰਗ ਜ਼ਰੀਏ ਇਸ ਗਲੈਮਰ ਜਗਤ ‘ਚ ਆਈ ਹੈ।
ਉਸ ਨੇ ਪੰਜਾਬੀ ਫ਼ਿਲਮਾਂ ‘ਚ ਉਹ ਫ਼ਿਲਮਾਂ ‘ਚ ‘ਬੈਸਟ ਆਫ਼ ਲੱਕ’ ਅਤੇ ‘ਮੁੰਡਿਆਂ ਤੋਂ ਬਚਕੇ ਰਹੀ’ ਵਿੱਚ ਕੰਮ ਕਰ ਚੁੱਕੀ ਹੈ।

Related posts

ਮਲਾਇਕਾ ਨੇ ਕੀਤਾ ਅਰਜੁਨ ਦੀ ਇਸ ਕਮਜ਼ੋਰੀ ਦਾ ਖੁਲਾਸਾ, ਇਹ ਹੈ ਉਹ ਸੀਕ੍ਰੇਟ

On Punjab

ਸ਼ਹੀਦਾਂ ਦੇ ਨਾਂ ਕੀਤਾ ਅਫਸਾਨਾ ਖਾਨ ਨੇ ਨਵਾਂ ਗੀਤ

On Punjab

ਕੋਰੋਨਾ ਦੇ ਵਿੱਚ ਪਰੇਸ਼ ਰਾਵਲ ਨੇ ਕੀਤਾ ਅਜਿਹਾ ਟਵੀਟ , ਲੋਕਾਂ ਨੇ ਲੈ ਲਿਆ ਆੜੇ ਹੱਥ ਤੇ ਕੱਢੀਆਂ ਗਾਲ੍ਹਾਂ

On Punjab