ਗੁਰਦਾਸਪੁਰ- ਪੰਜਾਬ ਉਲ ਖਾਲਿਸਤਾਨ ਨਾਮ ਦੇ ਇੱਕ ਸੰਗਠਨ ਵੱਲੋਂ ਗੁਰਦਾਸਪੁਰ ਦੇ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ । ਜਿਨਾਂ ਸਕੂਲਾਂ ਨੂੰ ਈਮੇਲ ਰਾਂਹੀ ਇਹ ਧਮਕੀ ਮਿਲੀ ਉਨ੍ਹਾਂ ਵਿੱਚ ਜੀਆ ਲਾਲ ਮਿੱਤਲ ਡੀਏਵੀ ਪਬਲਿਕ ਸਕੂਲ ਗੁਰਦਾਸਪੁਰ ਟ੍ਰਿਨਿਟੀ ਪਬਲਿਕ ਸਕੂਲ, ਗੁਰਦਾਸਪੁਰ, ਜਵਾਹਰ ਨਵੋਦੇਯ ਵਿਦਿਆਲੇ, ਦਬੂੜੀ ਅਤੇ ਗੁਰਦਾਸਪੁਰ ਪਬਲਿਕ ਸਕੂਲ ਸ਼ਾਮਲ ਹਨ।
ਧਮਕੀ ਮਿਲਣ ਮਗਰੋਂ ਇਹਨਾਂ ਸਕੂਲਾਂ ਵਿੱਚ ਛੁੱਟੀ ਕਰ ਦਿੱਤੀ ਗਈ ਹੈ ਅਤੇ ਪੁਲੀਸ ਇਹਨਾਂ ਸਕੂਲਾਂ ਵਿੱਚ ਜਾਂਚ ਕਰ ਰਹੀ ਹੈ। ਈਮੇਲ ਵਿੱਚ ਲਿਖਿਆ ਗਿਆ ਹੈ ਕਿ ਇਹਨਾਂ ਸਕੂਲਾਂ ਵਿੱਚ ਦੁਪਹਿਰ 1: 11 ਮਿੰਟ ਤੇ ਬੰਬ ਧਮਾਕੇ ਕੀਤੇ ਜਾਣਗੇ ਨਾਲ ਹੀ ਹਿਦਾਇਤ ਕੀਤੀ ਗਈ ਹੈ ਕਿ 26 ਜਨਵਰੀ ਦਾ ਸਮਾਗਮ ਕਿਸੇ ਵੀ ਸਕੂਲ ਵਿੱਚ ਤਿਰੰਗਾ ਫਹਿਰਾ ਕੇ ਨਾਂ ਮਨਾਇਆ ਜਾਵੇ ਕਿਉਂਕਿ ਇਸ ਤਿਰੰਗੇ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਸਿੱਖ ਵਿਰੋਧੀ ਦੱਸਿਆ ਗਿਆ ਹੈ।

