62.8 F
New York, US
May 17, 2024
PreetNama
ਰਾਜਨੀਤੀ/Politics

ਗੁਜਰਾਤ ਦੇ ਸਾਬਕਾ CM ਕੇਸ਼ੂਭਾਈ ਪਟੇਲ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਕੇਸ਼ੂਭਾਈ ਪਟੇਲ ਦਾ ਦੇਹਾਂਤ ਹੋ ਗਿਆ ਹੈ। ਉਹ 92 ਸਾਲ ਦੇ ਸਨ। ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ। ਵੀਰਵਾਰ ਸਵੇਰੇ ਸਾਹ ਲੈਣ ਵਿਚ ਤਕਲੀਫ਼ ਹੋਣ ਤੋਂ ਬਾਅਦ ਕੇਸ਼ੂਭਾਈ ਪਟੇਲ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਕੇਸ਼ੂਭਾਈ ਪਟੇਲ ਦੀ ਦੋ ਦਿਨ ਪਹਿਲਾਂ ਹੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਸੀ। ਹਾਲਾਂਕਿ ਉਹ ਕੋਰੋਨਾ ਨੂੰ ਮਾਤ ਦੇਣ ਵਿਚ ਕਾਮਯਾਬ ਰਹੇ ਸਨ। ਉਨ੍ਹਾਂ ਦੇ ਬੇਟੇ ਨੇ ਦੱਸਿਆ ਕਿ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆ ਗਈ ਸੀ ਪਰ ਉਦੋਂ ਤੋਂ ਹੀ ਉਨ੍ਹਾਂ ਦੀ ਸਿਹਤ ਖਰਾਬ ਸੀ। ਕੇਸ਼ੂਭਾਈ ਪਟੇਲ ਗੁਜਰਾਤ ਦੇ ਵੱਡੇ ਨੇਤਾ ਰਹੇ। ਉਹ ਦੋ ਵਾਰ 1995 ਅਤੇ 1998 ਵਿਚ ਸੂਬੇ ਦੇ ਮੁੱਖ ਮੰਤਰੀ ਵੀ ਰਹੇ। ਹਾਲਾਂਕਿ 2001 ਵਿਚ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਉਨ੍ਹਾਂ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਹੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਬਣੇ ਅਤੇ ਫਿਰ 2014 ਵਿਚ ਪ੍ਰਧਾਨ ਮੰਤਰੀ ਬਣੇ।
ਕੇਸ਼ੂਭਾਈ ਪਟੇਲ ਦਾ ਜਨਮ 24 ਜੁਲਾਈ 1928 ਦਾ ਗੁਜਰਾਤ ਦੇ ਜੂਨਾਗਡ਼੍ਹ ਵਿਚ ਹੋਇਆ ਸੀ। ਉਹ ਸ਼ੁਰੂ ਤੋਂ ਰਾਸ਼ਟਰੀ ਸਵੈ ਸੇਵਕ ਸੰਘ ਨਾਲ ਜੁਡੇ ਰਹੇ। ਇਸ ਤੋਂ ਬਾਅਦ ਜਨਸੰਘ ਅਤੇ ਫਿਰ ਭਾਜਪਾ ਨਾਲ ਜੁਡ਼ੇ। ਹਾਲਾਂਕਿ 2012 ਵਿਚ ਭਾਜਪਾ ਨਾਲ ਖ਼ਫਾ ਹੋ ਕੇ ਉਨ੍ਹਾਂ ਨੇ ਨਵੀਂ ਪਾਰਟੀ ਬਣਾ ਲਈ ਸੀ, ਜਿਸਨੂੰ ਗੁਜਰਾਤ ਪਰਿਵਰਤਨ ਦਾ ਨਾਂ ਦਿੱਤਾ ਸੀ। ਇਹ ਪਾਰਟੀ 2 ਸਾਲ ਵੀ ਨਹੀਂ ਚੱਲੀ ਅਤੇ 2014 ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਇਸ ਦਾ ਭਾਜਪਾ ਵਿਚ ਰਲੇਵਾਂ ਕਰ ਦਿੱਤਾ ਗਿਆ ਸੀ।

Related posts

ਨਿੱਝਰ ਮਾਮਲੇ ‘ਚ ਹੋਰ ਸਖ਼ਤ ਹੋਇਆ ਭਾਰਤ, ਕੈਨੇਡਾ ਤੋਂ 41 ਕੂਟਨੀਤਕ ਵਾਪਸ ਬੁਲਾਉਣ ਦਾ ਲਿਆ ਫੈਸਲਾ

On Punjab

ਸ੍ਰੀ ਦਰਬਾਰ ਸਾਹਿਬ ਸਮੂਹ ਨੇੜੇ ਧਮਾਕਿਆਂ ਮਗਰੋਂ ਐਕਸ਼ਨ ਮੋਡ ‘ਚ ਸ਼੍ਰੋਮਣੀ ਕਮੇਟੀ, ਪਹਿਲੀ ਵਾਰ ਚੁੱਕਿਆ ਅਹਿਮ ਕਦਮ

On Punjab

ਮੋਦੀ ਸਰਕਾਰ ਨੇ ਦਿੱਤਾ ਕੈਪਟਨ ਤੇ ਪੰਜਾਬ ਨੂੰ ਵੱਡਾ ਝਟਕਾ

On Punjab