PreetNama
ਸਮਾਜ/Social

ਗੀਤ ਹੀਰ

ਗੀਤ ਹੀਰ
ਭੁੱਲ ਗਏ ਆ ਵਿਰਸਾ ਆਪਣਾ
ਗਾਉਦੇ ਨੇ ਹੀਰਾਂ ਨੂੰ ।
ਆਪਣੀ ਜਦ ਸਾਹਿਬਾ ਬਣਦੀ ।
ਦੁੱਖ ਕਾਹਦਾ ਵੀਰਾਂ ਨੂੰ ।ਸੁਣਿਓ ਮੈ ਸੱਚ ਸੁਣਾਵਾਂ

ਵੇਖ ਕੇ ਹੀਰ ਸਲੇਟੀ
ਦੱਸਦੇ ਆ ਧੀ ਬਿਗਾਨੀ ।
ਆਪਣੇ ਤੇ ਜਦ ਬਣਦੀ ਆ
ਫਿਰ ਕੀ ਆ ਦੱਸ ਪਰੇਸ਼ਾਨੀ ।
ਭੁੱਲੇ ਗਏ ਆ ਖੰਡਾ ਬਾਟਾ
ਪਰ ਨਾਂ ਮਿਰਜੇ ਦੇ ਤੀਰਾਂ ਨੂੰ ।
ਆਪਣੀ ਜਦ ਸਾਹਿਬਾ ਬਣਦੀ ।
ਦੁੱਖ ਕਾਹਦਾ ਵੀਰਾਂ ਨੂੰ ।ਸੁਣਿਓ ਮੈ ਸੱਚ ਸੁਣਾਵਾਂ

ਸਾਰੇ ਆ ਮਿਰਜੇ ਰਾਂਝੇ
ਦਿਸਦਾ ਨਾ ਭਗਤ ਸਰਾਭਾ ।
ਇਸ਼ਕ ਦੇ ਪੱਟੇ ਸਾਰੇ
ਬੱਚਾ ਤੇ ਕੀ ਆ ਬਾਬਾ ।
ਭੁੱਲ ਗਏ ਆ ਖੋਪੜ ਲੱਥੇ
ਪਰ ਨਾਂ ਪੱਟ ਦਿਆਂ ਚੀਰਾਂ ਨੂੰ ।
ਆਪਣੀ ਜਦ ਸਾਹਿਬਾ ਬਣਦੀ ।
ਦੁੱਖ ਕਾਹਦਾ ਵੀਰਾਂ ਨੂੰ ।ਸੁਣਿਓ ਮੈ ਸੱਚ ਸੁਣਾਵਾਂ

ਪੁਰਜਾ ਤੇ ਕਹਿਣ ਪਟੋਲਾ
ਵਾਲਿਉ ਸੁਣ ਲਉ ਆੜੀ।
ਥੌਡੀ ਵੀ ਓਸੇ ਰਸਤੇ
ਜਾਣੀ ਧੀ ਭੈਣ ਪਿਆਰੀ।
ਰੱਬੀਆ ਕਹੇ ਚੇਤੇ ਰੱਖਿਓ
ਲੱਭਦੇ ਜੋ ਹੀਰਾਂ ਨੂੰ ।
ਆਪਣੀ ਜਦ ਸਾਹਿਬਾ ਬਣਦੀ
ਦੁੱਖ ਕਾਹਦਾ ਵੀਰਾਂ ਨੂੰ ।

ਸੁਣਿਓ ਮੈ ਸੱਚ ਸੁਣਾਵਾਂ

(ਹਰਵਿੰਦਰ ਸਿੰਘ ਰੱਬੀਆ 9464479469)

Related posts

ਮੈਂ ਜਨਮ ਤੋਂ ਬਾਗ਼ੀ ਨਹੀਂ: ਅਮੋਲ ਪਾਲੇਕਰ

On Punjab

ਬਗੈਰ ਟਿਕਟ ਸਫਰ ਕਰਨ ਵਾਲਿਆਂ ਨੇ ਭਰੇ ਰੇਲਵੇ ਦੇ ਖਜਾਨੇ, ਸੈਂਟ੍ਰਲ ਰੇਲਵੇ ਨੇ ਇੱਕਠਾ ਕੀਤਾ ਡੇਢ ਕਰੋੜ ਰੁਪਏ ਜ਼ੁਰਮਾਨਾ

On Punjab

ਜ਼ਮੀਨੀ ਬਾਰੇ ਵਿਵਾਦ ਨੂੰ ਲੈ ਕੇ ਭਾਜਪਾ ਨੇਤਾ ਦੀ ਗੋਲੀ ਮਾਰ ਕੇ ਹੱਤਿਆ

On Punjab